ਪੜਚੋਲ ਕਰੋ

IND vs SL: ਭਾਰਤੀ ਟੀਮ ਦੀ ਜਿੱਤ 'ਤੇ ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ, ਕਿਹਾ-ਬਾਕਮਾਲ...ਚੱਕਦੇ ਇੰਡੀਆ

Punjab News: ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ਬਾਕਮਾਲ..ਭਾਰਤ ਨੇ ਅੱਜ ਆਪਣਾ 8ਵਾਂ #AsiaCup2023 ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ…ਮੁਹੰਮਦ ਸਿਰਾਜ਼ ਦੀ ਸ਼ਾਨਦਾਰ ਗੇਂਦਬਾਜੀ ਨੇ ਮੈਚ ਨੂੰ ਇੱਕ ਪਾਸੜ ਬਣਾ ਦਿੱਤਾ

IND Vs SL: ਏਸ਼ੀਆ ਕੱਪ 2023 ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਆਸਾਨੀ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਰਿਕਾਰਡ ਅੱਠਵੀਂ ਵਾਰ ਏਸ਼ੀਆ ਕੱਪ ਦੀ ਟਰਾਫੀ ਜਿੱਤੀ ਹੈ। ਟੀਮ ਦੀ ਇਸ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਨ ਨੇ ਵਧਾਈ ਦਿੱਤੀ ਹੈ। 

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ਬਾਕਮਾਲ..ਭਾਰਤ ਨੇ ਅੱਜ ਆਪਣਾ 8ਵਾਂ #AsiaCup2023 ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ…ਮੁਹੰਮਦ ਸਿਰਾਜ਼ ਦੀ ਸ਼ਾਨਦਾਰ ਗੇਂਦਬਾਜੀ ਨੇ ਮੈਚ ਨੂੰ ਇੱਕ ਪਾਸੜ ਬਣਾ ਦਿੱਤਾ…ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ…ਤੇ ਨਾਲ ਹੀ ਆਉਣ ਵਾਲੇ ਵਿਸ਼ਵ ਕੱਪ ਲਈ ਸ਼ੁੱਭਕਾਮਨਾਵਾਂ…ਤੁਸੀਂ ਸਾਰੇ ਦੇਸ਼ ਦਾ ਮਾਣ ਹੋ…ਚੱਕਦੇ ਇੰਡੀਆ

ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ ਫਾਈਨਲ ਮੈਚ 'ਚ ਟੀਮ ਇੰਡੀਆ ਨੂੰ ਸਿਰਫ 51 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਇਸ ਮਾਮੂਲੀ ਟੀਚੇ ਨੂੰ ਬਿਨਾਂ ਕੋਈ ਵਿਕਟ ਗਵਾਏ ਸਿਰਫ਼ 37 ਗੇਂਦਾਂ ਵਿੱਚ ਹਾਸਲ ਕਰ ਲਿਆ। ਸ਼ੁਭਮਨ ਗਿੱਲ 19 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਈਸ਼ਾਨ ਕਿਸ਼ਨ 18 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਨਾਬਾਦ ਪਰਤੇ। ਗਿੱਲ ਨੇ 6 ਚੌਕੇ ਜਦਕਿ ਈਸ਼ਾਨ ਨੇ ਤਿੰਨ ਚੌਕੇ ਲਾਏ।

ਦੱਸ ਦਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਸਿਰਫ 15.2 ਓਵਰਾਂ 'ਚ 50 ਦੌੜਾਂ 'ਤੇ ਹੀ ਆਲਆਊਟ ਹੋ ਗਈ। ਇਹ ਭਾਰਤ ਦੇ ਖਿਲਾਫ ਕਿਸੇ ਵੀ ਵਿਰੋਧੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ। ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾ ਦੇ 9 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ

ਦਿਲਚਸਪ ਗੱਲ ਇਹ ਸੀ ਕਿ ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਤੇਜ਼ ਗੇਂਦਬਾਜ਼ਾਂ ਨੇ ਸਾਰੀਆਂ 10 ਵਿਕਟਾਂ ਲਈਆਂ। ਭਾਰਤ ਲਈ ਮੁਹੰਮਦ ਸਿਰਾਜ ਨੇ 6, ਹਾਰਦਿਕ ਪੰਡਯਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ

46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ

Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ

ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ

ABP Premium

ਵੀਡੀਓਜ਼

ਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾਦਿੱਲੀ 'ਚ ਆਪ ਦੀ ਵੱਡੀ ਸਾਜਿਸ਼! ਪੰਜਾਬੀਆਂ ਨਾਲ ਧੱਕਾ!ਬਰਗਾੜੀ ਬੇਅਦਬੀ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !

ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ

Gurmeet Ram Rahim: ਰਾਮ ਰਹੀਮ ਨੇ ਸ਼ਰਧਾਲੂਆਂ ਕੋਲ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ

ਦਾਜ ਲਈ ਨਣਦ ਅਤੇ ਪਤੀ ਬਣੇ ਹੈਵਾਨ, ਔਰਤ ਨੂੰ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Embed widget