ਪੜਚੋਲ ਕਰੋ
ਕਹਿਰ..ਗਰਭਵਤੀ ਔਰਤ ਨੇ ਬੱਚੇ ਨੂੰ ਹਸਪਤਾਲ ਬਾਹਰ ਜਨਮ ਦਿੱਤਾ!

ਅੰਮ੍ਰਿਤਸਰ: ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਹਸਪਤਾਲ ਵੱਲੋਂ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਸਨੂੰ ਹਸਪਤਾਲ ਦੇ ਬਾਹਰ ਹੀ ਆਪਣੇ ਬੱਚੇ ਨੂੰ ਜਨਮ ਦੇਣਾ ਪਿਆ। ਗਰਭਵਤੀ ਮਹਿਲਾ ਦੇ ਰਿਸ਼ਤੇਦਾਰ ਸਹੁਰੇ ਮਕਬੂਲ ਮਸੀਹ ਨੇ ਦੱਸਿਆ ਕਿ ਉਹ ਅੱਜ ਗੁਰਪ੍ਰੀਤ ਕੌਰ ਨੂੰ ਸਵੇਰੇ ਤੜਕੇ 4 ਵਜੇ ਹਸਪਤਾਲ ਲੈ ਕੇ ਪਹੁੰਚੇ ਸਨ। ਹਸਪਤਾਲ ਪਹੁੰਚਣ ਤੋਂ ਬਾਅਦ ਓਥੇ ਮੌਜੂਦ ਡਾਕਟਰਾਂ ਨੇ ਗੁਰਪ੍ਰੀਤ ਦਾ ਇਲਾਜ ਕਾਰਨ ਦੀ ਥਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕਿਹਾ ਕਿ ਪਹਿਲਾਂ ਉਹ ਇਸ ਦੀਆਂ ਰਿਪੋਰਟਾਂ ਲਿਆਉਣ ਅਤੇ ਆਸ਼ਾ ਵਰਕਰ ਨੂੰ ਨਾਲ ਲਿਆਉਣ ਤਾਂ ਹੀ ਉਹ ਮਹਿਲਾ ਦੀ ਡਿਲੀਵਰੀ ਕਰ ਸਕਦੇ ਹਨ। ਇੱਕ ਡਾਕਟਰ ਅਤੇ ਦੋ ਮਹਿਲਾ ਮੁਲਾਜ਼ਮਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਲੜਕੀ ਨੂੰ ਬਾਹਰ ਲੈ ਜਾਣ। ਜਿੱਦਾਂ ਹੀ ਉਹਨਾਂ ਨੇ ਲੜਕੀ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਬਾਹਰ ਕੱਢਿਆ ਤਾਂ ਹਸਪਤਾਲ ਦੇ ਬਾਹਰ ਹੀ ਮਹਿਲਾ ਨੇ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਇਸ ਤੋਂ ਬਾਅਦ ਡਾਕਟਰਾਂ ਵਲੋਂ ਮਹਿਲਾ ਨੂੰ ਫਿਰ ਹਸਪਤਾਲ ਦੇ ਅੰਦਰ ਦਾਖਿਲ ਕਰ ਲਿਆ ਗਿਆ। ਮਕਬੂਲ ਮਸੀਹ ਨੇ ਕਿਹਾ ਕਿ ਉਹ ਇੱਕ ਪੰਚਾਇਤ ਮੈਂਬਰ ਹਨ ਅਤੇ ਜੇਕਰ ਉਹਨਾਂ ਦੇ ਨਾਲ ਹਸਪਤਾਲ ਪ੍ਰਸ਼ਾਸ਼ਨ ਵਲੋਂ ਇਹ ਵਤੀਰਾ ਕੀਤਾ ਗਿਆ ਤਾਂ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੋਵੇਗਾ। ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਹਸਪਤਾਲ ਦੇ ਬਾਹਰ ਲੱਗੇ ਸੀਸੀਟੀਵੀ ਹੈ ਪਰ ਹਸਪਤਾਲ ਪ੍ਰਸ਼ਾਸ਼ਨ ਕੈਮਰਿਆਂ ਦੀ ਫੁਟੇਜ ਵੀ ਦੇਣ ਨੂੰ ਤਿਆਰ ਨਹੀਂ ਹੈ। ਮਾਮਲੇ ਬਾਰੇ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਮਰੀਜ਼ ਨੂੰ ਅਜੇ ਸਵੇਰੇ 3:40 ਤੇ ਲਿਆਂਦਾ ਗਿਆ ਸੀ ਪਾਰ ਉਹਨਾਂ ਕੋਲ ਅਲਟਰਾ ਸਾਊਂਡ ਤੋਂ ਇਲਾਵਾ ਹੋਰ ਕੋਈ ਵੀ ਰਿਪੋਰਟ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਰੁੱਕ ਰਿਪੋਰਟਾਂ ਨਹੀਂ ਆਉਂਦੀਆਂ ਓਦੋਂ ਤੱਕ ਉਹ ਡਿਲੀਵਰੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਪਰਿਵਾਰ ਵਾਲੇ ਖੁਦ ਮੈਲਾ ਨੂੰ ਲੈ ਕੇ ਬਾਹਰ ਜਾ ਰਹੇ ਸਨ ਪਰ ਜਿੱਦਾਂ ਹੀ ਔਰਤ ਦੀ ਹਾਲਤ ਵਿਗੜਦੀ ਨਜ਼ਰ ਆ ਤਾਂ ਮਹਿਲਾ ਨੂੰ ਤੁਰੰਤ ਹਸਪਤਾਲ ਵਿੱਚ ਦਾਖਿਲ ਕਰ ਲਿਆ ਗਿਆ ਸੀ.
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















