ਪੜਚੋਲ ਕਰੋ

Punjab News : ਮਾਪਿਆਂ ਦੇ ਇਕਲੌਤੇ ਪੁੱਤ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਕਾਬੂ , ਖੇਤਾਂ 'ਚੋਂ ਮਿਲੀ ਸੀ ਲਾਸ਼

Punjab News :  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ 'ਚ ਇੱਕ ਲੜਕੇ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ,ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ।

Punjab News :  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ 'ਚ ਇੱਕ ਲੜਕੇ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ,ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। 25 ਨਵੰਬਰ ਨੂੰ ਲੜਕੇ ਹਰਮਨਦੀਪ ਸਿੰਘ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਬੱਚੇ ਨੂੰ ਬਚਾਉਣ ਵਿਚ ਨਾਕਾਮਯਾਬ ਰਹੀ ਹੈ।  ਬੀਤੇ ਕੱਲ ਲੜਕੇ ਦੀ ਲਾਸ਼ ਬਰਾਮਦ ਹੋਈ ਸੀ। 

ਫਰੀਦਕੋਟ ਰੇਂਜ ਦੇ ਆਈ.ਜੀ. ਵਿਦੀਪ ਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਕੋਟਭਾਈ ਤੋਂ ਅਗਵਾ ਹੋਏ ਲੜਕੇ ਸਬੰਧੀ ਕੇਸ ਸੁਲਝਾ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਕੋਟਭਾਈ ਤੋਂ ਇਕ ਲੜਕਾ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਕਰੀਬ 20 ਸਾਲ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਪਾਸੋਂ 30 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ। 
 
ਪੁਲਿਸ ਵੱਲੋਂ ਇਸ ਮਾਮਲੇ ਵਿਚ ਮਲਕੀਤ ਸਿੰਘ , ਰਮਨਦੀਪ ਕੌਰ , ਮਨਦੀਪ ਸਿੰਘ , ਗੁਰਸੇਵਕ ਸਿੰਘ , ਜਗਮੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ 25 ਨਵੰਬਰ ਨੂੰ ਹਰਮਨ ਸਿੰਘ ਨੂੰ ਪਿੰਡ ਕੋਟਭਾਈ ਤੋਂ ਅਗਵਾ ਕਰਕੇ ਗੁਰਸੇਵਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਾਮ ਖੇੜਾ ਦੇ ਘਰ ਲੈ ਗਿਆ ,ਜਿੱਥੇ ਮਨਦੀਪ ਸਿੰਘ ਉਰਫ ਗੱਗੂ, ਜਗਮੀਤ ਸਿੰਘ ਉਰਫ ਮੂਸ਼ੀ, ਮਨਪ੍ਰੀਤ ਸਿੰਘ ਉਰਫ ਪੀਤਾ, ਲਾਲੂ ਅਤੇ ਰਮਨਦੀਪ ਕੌਰ ਪਹਿਲਾ ਤੋਂ ਹੀ ਮੌਜੂਦ ਸਨ। 
 
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਹਰਮਨ ਸਿੰਘ ਦਾ ਉਸੇ ਦਿਨ ਕਤਲ ਕਰਕੇ ਉਸ ਦੀ ਲਾਸ਼ ਨੂੰ ਗੁਰਸੇਵਕ ਸਿੰਘ ਦੇ ਖੇਤਾਂ ਵਿਚ ਦਫਨਾ ਦਿੱਤਾ ਸੀ। ਲਾਸ਼ ਦਫਨਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਸ਼ੂਰੂ ਕਰ ਦਿੱਤੀ ਗਈ। ਫਿਰੌਤੀ ਲਈ ਚਿੱਠੀਆਂ ਉਕਤ ਮੁਲਜ਼ਮਾਂ ਵਿਚੋਂ ਇਕ ਦੀ ਨਾਬਾਲਗ ਲੜਕੀ ਵੱਲੋਂ ਲਿਖੀਆਂ ਜਾਂਦੀਆਂ ਸਨ ਅਤੇ ਇਹ ਚਿੱਠੀਆਂ ਮਲਕੀਤ ਸਿੰਘ ਵੱਲੋਂ ਸੁੱਟੀਆਂ ਜਾਂਦੀਆਂ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਹਰਮਨ ਸਿੰਘ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਹਰਮਨ ਸਿੰਘ ਅਤੇ ਨਵਜੋਤ ਸਿੰਘ ਪਹਿਲਾਂ ਤੋਂ ਇਕ ਦੂਸਰੇ ਨੂੰ ਜਾਣਦੇ ਸਨ ਇਸ ਕਰਕੇ ਉਨ੍ਹਾਂ ਨੂੰ ਆਪਣੇ ਫੜੇ ਜਾਣ ਦਾ ਡਰ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Embed widget