ਪੜਚੋਲ ਕਰੋ
Advertisement
ਕਰਫਿਊ ਕਾਰਨ ਪਟਿਆਲੇ 'ਚ ਫਸਿਆ 3 ਸਾਲਾ ਬੱਚਾ, ਆਖਰ ਮਾਪਿਆ ਨੂੰ ਮਿਲਿਆ
ਬਾਲ ਵਿਕਾਸ ਵਿਭਾਗ ਦੀ ਪਟਿਆਲਾ, ਚਾਈਲਡ ਵੈੱਲਫੇਅਰ ਯੂਨਿਟ ਨੇ ਤਿੰਨ ਸਾਲਾ ਬੱਚੇ ਨੂੰ ਆਪਣੇ ਮਾਪਿਆਂ ਨਾਲ ਜੰਮੂ ਵਿੱਚ ਮੁੜ ਮਿਲਾ ਦਿੱਤਾ।
ਪਟਿਆਲਾ: ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਉਨ ਹੈ। ਇਸ ਕਾਰਨ ਬਹੁਤ ਸਾਰੇ ਲੋਕ ਦੂਜੇ ਰਾਜਾਂ 'ਚ ਫਸੇ ਵੀ ਹੋਏ ਹਨ। ਇਸੇ ਦੌਰਾਨ ਤਿੰਨ ਸਾਲਾ ਮਾਸੂਮ ਬੱਚਾ ਵੀ ਪਟਿਆਲਾ 'ਚ ਆਪਣੇ ਮਾਪਿਆ ਤੋਂ ਦੂਰ ਫਸਿਆ ਹੋਇਆ ਸੀ। ਪ੍ਰਸ਼ਾਸਨ ਨੇ ਤੇਜ਼ੀ ਨਾਲ ਕੰਮ ਕਰਦਿਆਂ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਪਟਿਆਲਾ, ਚਾਈਲਡ ਵੈੱਲਫੇਅਰ ਯੂਨਿਟ ਨੇ ਤਿੰਨ ਸਾਲਾ ਬੱਚੇ ਨੂੰ ਆਪਣੇ ਮਾਪਿਆਂ ਨਾਲ ਜੰਮੂ ਵਿੱਚ ਮੁੜ ਮਿਲਾ ਦਿੱਤਾ।
ਮਿਅੰਕਵੀਰ ਸਿੰਘ ਲੌਕਡਾਉਨ ਦੇ ਮੱਦੇਨਜ਼ਰ ਪਟਿਆਲੇ ਵਿੱਚ ਆਪਣੇ ਨਾਨਕਿਆਂ ਦੇ ਘਰ 'ਚ ਫਸਿਆ ਹੋਇਆ ਸੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਕਠੂਆ ਦਾ ਮਿਅੰਕਵੀਰ ਅਰਬਨ ਅਸਟੇਟ ਫੇਜ਼-2 ਵਿਖੇ ਆਪਣੇ ਨਾਨਾ-ਨਾਨੀ ਨੂੰ ਮਿਲਣ ਆਇਆ ਸੀ, ਜਦੋਂ ਕਿ ਉਸ ਦੀ ਮਾਤਾ ਪੁਨੀਤ ਕੌਰ ਕਠੂਆ ਵਿਖੇ ਰਹਿ ਰਹੀ ਸੀ। ਪਿਤਾ ਅਜੀਤ ਸਿੰਘ ਗਵਾਲੀਅਰ ਵਿੱਚ ਇੱਕ ਬੈਂਕ ਵਿੱਚ ਕੰਮ ਕਰਦੇ ਹਨ। ਉਸ ਨੇ ਕਿਹਾ ਕਿ ਮਿਅੰਕਵੀਰ ਦੇ ਨਾਨਾ-ਨਾਨੀ ਤੇ ਮਾਤਾ ਜੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਟਿਆਲਾ ਦੇ ਦਫਤਰ ਪਹੁੰਚੇ ਸਨ ਤੇ ਮਦਦ ਲਈ ਕਿਹਾ ਸੀ।
ਸਹਾਇਕ ਕਮਿਸ਼ਨਰ (ਜਨਰਲ) ਇਸਮਤ ਵਿਜੇ ਸਿੰਘ ਨੇ ਪਟਿਆਲਾ ਚਾਈਲਡ ਵੈੱਲਫੇਅਰ ਯੂਨਿਟ ਦੇ ਸਹਿਯੋਗ ਨਾਲ ਕਠੂਆ ਚਾਈਲਡ ਵੈੱਲਫੇਅਰ ਯੂਨਿਟ ਨਾਲ ਸੰਪਰਕ ਸਥਾਪਤ ਕੀਤਾ ਅਤੇ ਬੱਚੇ ਨੂੰ ਕਠੂਆ ਵਿਖੇ ਆਪਣੇ ਮਾਪਿਆਂ ਦੇ ਘਰ ਭੇਜਣ ਲਈ ਅੰਤਰਰਾਜੀ ਪਾਸ ਦਿੱਤਾ।ਇਸ ਤੋਂ ਬਾਅਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਟੂਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੁਪਵੰਤ ਕੌਰ ਨੇ ਉਸ ਨੂੰ ਕਠੂਆ ਭੇਜਣ ਦਾ ਪ੍ਰਬੰਧ ਕੀਤਾ। ਮਿਅੰਕਵੀਰ ਦੇ ਜੰਮੂ ਸਰਹੱਦ 'ਤੇ ਪਹੁੰਚਣ ਤੋਂ ਬਾਅਦ, ਜੰਮੂ ਪ੍ਰਸ਼ਾਸਨ ਦੀ ਮੈਡੀਕਲ ਟੀਮ ਵਲੋਂ ਉਸਦੀ ਜਾਂਚ ਕੀਤੀ ਗਈ ਤੇ ਉਸ ਦੀ ਮਾਂ ਪੁਨੀਤ ਕੌਰ ਨੂੰ ਸੌਂਪ ਦਿੱਤੀ ਗਿਆ।Acting swiftly, Social Security, Women and Child Development department's district body 'Patiala Child Welfare Unit' has reunited 3 year old child with his parents in Jammu with the assistance of a Child Welfare Unit of Jammu......(1/2) pic.twitter.com/Bxtniv7cdY
— CMO Punjab (@CMOPb) April 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement