ਪੰਜਾਬ ਵਿਧਾਨ ਸਭਾ 'ਚ ਵੱਡੇ ਭਰਤੀ ਘੁਟਾਲੇ ਦਾ ਦਾਅਵਾ, ਆਪ' ਨੇ 154 ਮੁਲਾਜ਼ਮਾਂ ਦੀ ਲਿਸਟ ਜਾਰੀ ਕਰਕੇ ਦੱਸਿਆ ਕੌਣ ਕਿਸ ਦਾ ਰਿਸ਼ਤੇਦਾਰ
ਮਲੋਟ ਦੇ ਹਰਸਿਮਰਨਜੀਤ ਨੂੰ ਮਨਪ੍ਰੀਤ ਬਾਦਲ ਦੀ ਸਿਫਾਰਸ਼ 'ਤੇ ਲਾਇਆ ਗਿਆ ਸੀ। ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਾਣਜੀ ਹੈ। ਲੁਧਿਆਣਾ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ ਹੈ।
ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਵਿਧਾਨ ਸਭਾ ਵਿੱਚ 154 ਮੁਲਾਜ਼ਮਾਂ ਦੀ ਭਰਤੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਲੀਡਰ ਹਰਜੋਤ ਬੈਂਸ ਨੇ ਦੋਸ਼ ਲਾਇਆ ਹੈ ਕਿ ਵਿਧਾਨ ਸਭਾ ਦੇ ਮੁਲਾਜ਼ਮਾਂ ਦੀ ਭਰਤੀ ਵਿੱਚ ਵੱਡਾ ਘਪਲਾ ਹੋਇਆ ਹੈ। ਸਪੀਕਰਾਂ, ਡਿਪਟੀ ਸਪੀਕਰਾਂ ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੂੰ ਬਿਨਾਂ ਕਿਸੇ ਯੋਗਤਾ ਦੇ ਨੌਕਰੀਆਂ ਦਿੱਤੀਆਂ ਗਈਆਂ ਹੈ।
ਇੱਥੋਂ ਤੱਕ ਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਵੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਪੂਰੇ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ (CBI) ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਕਾਂਗਰਸ ਸਰਕਾਰ ਦੇ 2017 ਤੋਂ 2022 ਦੇ ਕਾਰਜਕਾਲ ਦੌਰਾਨ ਹੋਈਆਂ ਹਨ। ਹਾਲਾਂਕਿ ਇਸ ਮਾਮਲੇ 'ਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਜਾਂ ਮੰਤਰੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ LIVE https://t.co/GtGCcxC0Cz
— AAP Punjab (@AAPPunjab) January 16, 2022
ਹਰਜੋਤ ਬੈਂਸ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦਾ ਭਤੀਜਾ ਹੈ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦਾ ਪੁੱਤਰ ਹੈ। ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ ਹੈ। ਰੋਪੜ ਦੇ ਰਹਿਣ ਵਾਲੇ ਗੌਰਵ ਰਾਣਾ ਤੇ ਸੌਰਵ ਰਾਣਾ ਯਾਨੀ ਇੱਕੋ ਘਰ ਦੇ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ ਹੈ।
ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਪੁੱਤਰ ਰਾਕੇਸ਼ ਕੁਮਾਰ ਨੂੰ ਵੀ ਨੌਕਰੀ ਦਿੱਤੀ ਗਈ। ਬਠਿੰਡਾ ਦਾ ਅਜੈ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦਾ ਪੁੱਤਰ ਹੈ ਤੇ ਉਸ ਨਾਲ ਕੰਮ ਕਰਦਾ ਹੈ। ਅਵਤਾਰ ਸਿੰਘ ਸਾਬਕਾ ਕਾਂਗਰਸੀ ਸੰਸਦ ਮੈਂਬਰ ਪਵਨ ਬਾਂਸਲ ਦੇ ਡਰਾਈਵਰ ਦਾ ਪੁੱਤਰ ਹੈ। ਕੁਲਦੀਪ ਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ਼ ਮੈਂਬਰ ਦਾ ਪੁੱਤਰ ਹੈ। ਪ੍ਰਮੋਦ ਕੁਮਾਰ ਪੀਆਰਟੀਸੀ ਡਾਇਰੈਕਟਰ ਦਾ ਪੁੱਤਰ ਹੈ। ਅੰਜੂ ਬਾਲਾ ਸਪੀਕਰ ਦੇ ਸਕੱਤਰ ਦੀ ਭਰਜਾਈ ਹੈ।
ਮਲੋਟ ਦੇ ਹਰਸਿਮਰਨਜੀਤ ਨੂੰ ਮਨਪ੍ਰੀਤ ਬਾਦਲ ਦੀ ਸਿਫਾਰਸ਼ 'ਤੇ ਲਾਇਆ ਗਿਆ ਸੀ। ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਾਣਜੀ ਹੈ। ਲੁਧਿਆਣਾ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ ਹੈ। ਚੰਡੀਗੜ੍ਹ ਦਾ ਹਰਨਾਮ ਸਿੰਘ ਮਨਪ੍ਰੀਤ ਬਾਦਲ ਦੇ ਓਐਸਡੀ ਦਾ ਪੁੱਤਰ ਹੈ।
ਕੈਥਲ ਤੇ ਬਿਲਾਸਪੁਰ ਦੇ ਨਿਵਾਸੀਆਂ ਲਈ ਨੌਕਰੀਆਂ
ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ। ਇਸ ਦੀ ਸਿਫ਼ਾਰਸ਼ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਸੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾਅ ਅਫਸਰ ਬਣਾਇਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490