Punjab News: ਮਾਨ ਤੇ ਰੰਧਾਵਾ ਹੋਏ ਆਹਮੋ-ਸਾਹਮਣੇ, ਕਿਹਾ-ਅਮਰੂਦ ਦਾ ਇੱਕ ਬੀਜ਼ ਹੀ ਢਿੱਡੀਂ ਪੀੜਾਂ ਪਾ ਦਿੰਦੈ, ਜਾਣੋ ਮਾਮਲਾ
Punjab News: ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਐਮ ਭਗਵੰਤ ਮਾਨ ਅਤੇ ਸੁਖਜਿੰਦਰ ਰੰਧਾਵਾ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਏ ਹਨ। ਇਸ ਤੋਂ ਪਹਿਲਾਂ ਗੈਂਗਸਟਰ ਮੁਖਤਾਰ ਅੰਸਾਰੀ ਦੇ ਜੇਲ੍ਹ ਖਰਚਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਸੀ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ 'ਚ INDIA ਗਠਜੋੜ ਦਾ ਵਿਰੋਧ ਕਰ ਰਹੇ ਕਾਂਗਰਸੀਆਂ 'ਤੇ ਨਿਸ਼ਾਨਾ ਸਾਧਿਆ। ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੇਲੇ ਵਿੱਚ ਅਮਰੂਦ ਕੌਣ ਪੁੱਛਦਾ ਹੈ। ਇਹ ਸੁਣ ਕੇ ਕਾਂਗਰਸੀ ਆਗੂ ਭੜਕ ਗਏ ਹਨ। ਮੁੱਖ ਮੰਤਰੀ ਦੇ ਇਸ ਬਿਆਨ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪਲਟਵਾਰ ਕੀਤਾ ਹੈ।
ਸੁਖਜਿੰਦਰ ਰੰਧਾਵਾ ਨੇ ਆਪਣੇ ਟਵੀਟ 'ਤੇ ਕਿਹਾ- ਭਗਵੰਤ ਮਾਨ ਜੀ ਗਰੀਬਾਂ ਦਾ ਫ਼ਲ ਤਾਂ ਅਮਰੂਦ ਹੀ ਹੁੰਦਾ ਹੈ ਪਰ ਤੁਸੀਂ ਹੁਣ ‘ਆਮ’ ਨਹੀਂ ਰਹੇ। ਹੁਣ ਤੁਸੀਂ ਚੀਕੂ ਅਤੇ ਸੀਤਾ ਫ਼ਲ ਖਾਣ ਵਾਲਿਆਂ ‘ਚ ਸ਼ਾਮਲ ਹੋ ਗਏ ਹੋ ਪਰ ਯਾਦ ਰੱਖਿਓ ਮਾਨ ਸਾਬ ਸੀਤਾ ਫ਼ਲ ਖਾਣ ਵਾਲਿਆਂ ਦਾ ਪੰਜਾਬੀਆਂ ਨੇ ਕੀ ਹਾਲ ਕੀਤਾ , ਕਈ ਵਾਰੀ ਅਮਰੂਦ ਦਾ ਇੱਕ ਬੀ ਹੀ ਢਿੱਡੀਂ ਪੀੜਾਂ ਪਾ ਛੱਡਦਾ ਯਾਦ ਰੱਖਿਓ!
.@BhagwantMann ਜੀ ਗਰੀਬਾਂ ਦਾ ਫ਼ਲ ਤਾਂ ਅਮਰੂਦ ਹੀ ਹੁੰਦਾ ਹੈ ਪਰ ਤੁਸੀਂ ਹੁਣ ‘ਆਮ’ ਨਹੀਂ ਰਹੇ। ਹੁਣ ਤੁਸੀਂ ਚੀਕੂ ਅਤੇ ਸੀਤਾ ਫ਼ਲ ਖਾਣ ਵਾਲਿਆਂ ‘ਚ ਸ਼ਾਮਲ ਹੋ ਗਏ ਹੋ ਪਰ ਯਾਦ ਰੱਖਿਓ ਮਾਨ ਸਾਬ ਸੀਤਾ ਫ਼ਲ ਖਾਣ ਵਾਲਿਆਂ ਦਾ ਪੰਜਾਬੀਆਂ ਨੇ ਕੀ ਹਾਲ ਕੀਤਾ , ਕਈ ਵਾਰੀ ਅਮਰੂਦ ਦਾ ਇੱਕ ਬੀ ਹੀ ਢਿੱਡੀੰ ਪੀੜਾਂ ਪਾ ਛੱਡਦਾ ਯਾਦ ਰੱਖਿਓ! pic.twitter.com/RXwRZedWzj
— Sukhjinder Singh Randhawa (@Sukhjinder_INC) August 17, 2023
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਐਮ ਭਗਵੰਤ ਮਾਨ ਅਤੇ ਸੁਖਜਿੰਦਰ ਰੰਧਾਵਾ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਏ ਹਨ। ਇਸ ਤੋਂ ਪਹਿਲਾਂ ਗੈਂਗਸਟਰ ਮੁਖਤਾਰ ਅੰਸਾਰੀ ਦੇ ਜੇਲ੍ਹ ਖਰਚਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਸੀ। ਜੋ ਕਾਫੀ ਦੇਰ ਤੱਕ ਚਲਦੀ ਰਹੀ।
ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਤੋਂ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਦੀ ਵਸੂਲੀ ਕਰਨ ਦੇ ਹੁਕਮ ਵੀ ਦਿੱਤੇ ਸਨ। ਇਸ ਦੌਰਾਨ ਸੁਖਜਿੰਦਰ ਰੰਧਾਵਾ ਨੇ ਤਾਅਨਾ ਮਾਰਿਆ ਸੀ ਕਿ ਮੁੱਖ ਮੰਤਰੀ ਖਾ-ਪੀ ਕੇ ਬਿਆਨ ਦਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।