ਸੀਐਮ ਭਗਵੰਤ ਮਾਨ ਦਾ ਐਲਾਨ, ਈ-ਗਵਰਨੈਂਸ ਵੱਲ ਵਧਦਾ ਪੰਜਾਬ, ਫ਼ਰਦ ਦੀ ਕਾਪੀ ਦੀ ਹੋਮ ਡਿਲਵਰੀ, ਔਨਲਾਈਨ ਗਿਰਦਾਵਰੀ
ਪੰਜਾਬ ਸਰਕਾਰ ਈ-ਗਵਰਨੈਂਸ ਵੱਲ ਕਦਮ ਵਧਾ ਰਹੀ ਹੈ। ਇਸ ਤਹਿਤ ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ ਹੋਵੇਗੀ। ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਿਆ ਜਾਵੇਗਾ।
ਚੰਡੀਗੜ੍ਹ: ਪੰਜਾਬ ਸਰਕਾਰ ਈ-ਗਵਰਨੈਂਸ ਵੱਲ ਕਦਮ ਵਧਾ ਰਹੀ ਹੈ। ਇਸ ਤਹਿਤ ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ ਹੋਵੇਗੀ। ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਿਆ ਜਾਵੇਗਾ। ਈ-ਗਿਰਦਾਵਰੀ ਦੀ ਔਨਲਾਈਨ ਰਿਕਾਰਡਿੰਗ ਦੀ ਸੁਵਿਧਾਵਾਂ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਤੇ ਕੰਮ-ਕਾਰ ਵੀ ਸੁਖਾਲਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਦਿਆਂ ਕਿਹਾ E-governance ਵੱਲ ਵਧਦਾ ਸਾਡਾ ਪੰਜਾਬ....ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ..ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਨਾ..ਈ-ਗਿਰਦਾਵਰੀ ਦੀ ਔਨਲਾਈਨ ਰਿਕਾਰਡਿੰਗ ਦੀ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਤੇ ਕੰਮ-ਕਾਰ ਵੀ ਸੁਖਾਲਾ ਹੋਵੇਗਾ..।
E-governance ਵੱਲ ਵਧਦਾ ਸਾਡਾ ਪੰਜਾਬ
— Bhagwant Mann (@BhagwantMann) June 6, 2022
ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ..ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਨਾ..ਈ-ਗਿਰਦਾਵਰੀ ਦੀ ਔਨਲਾਈਨ ਰਿਕਾਰਡਿੰਗ ਦੀ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਸਦੇ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਕੰਮ-ਕਾਰ ਵੀ ਸੁਖਾਲਾ ਹੋਵੇਗਾ.. pic.twitter.com/hYwTrJUIlm
ਦੱਸ ਦਈਏ ਕਿ ਲੋਕਾਂ ਦੀ ਸਹੂਲਤ ਲਈ ਕਈ ਨਾਗਰਿਕ ਸੇਵਾਵਾਂ ਨੂੰ ਸੁਚਾਰੂ ਕਰਨ ਸਬੰਧੀ ਅਹਿਮ ਫੈਸਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਵਿੱਚ ਈ-ਪ੍ਰਣਾਲੀ ਸਬੰਧੀ ਕਈ ਸੁਧਾਰ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਫੈਸਲੇ ਮੁੱਖ ਮੰਤਰੀ ਨੇ ਆਪਣੇ ਸਰਕਾਰੀ ਗ੍ਰਹਿ ਵਿਖੇ ਸੋਮਵਾਰ ਨੂੰ ਮਾਲ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਕੀਤੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਮਾਲ ਮਹਿਕਮੇ ਸਬੰਧੀ ਸੇਵਾਵਾਂ ਸੁਚਾਰੂ ਤਰੀਕੇ ਨਾਲ ਤੇ ਬਿਨਾਂ ਦੇਰੀ ਤੋਂ ਮਿਲਣੀਆਂ ਯਕੀਨੀ ਬਣਾਉਣ ਦੀ ਲੋੜ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਅਸੁਵਿਧਾ ਨੂੰ ਘਟਾਉਣ ਲਈ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਦੀ ਲੋੜ ਹੈ।
ਭਗਵੰਤ ਮਾਨ ਨੇ ਕਿਹਾ ਕਿ ਵਿਭਾਗ ਨੇ ਸਾਰਾ ਰਿਕਾਰਡ ਡਿਜ਼ੀਟਾਈਜ਼ ਕਰ ਕੇ ਇੰਟਰਨੈੱਟ ਉਤੇ ਪਾ ਦਿੱਤਾ ਹੈ ਤਾਂ ਕਿ ਲੋਕ ਆਪਣੀਆਂ ਜਮ੍ਹਾਂਬੰਦੀਆਂ ਦੇਖ ਸਕਣ ਤੇ ਆਪਣੇ ਘਰਾਂ ਵਿੱਚ ਹੀ ਫ਼ਰਦਾਂ ਮੰਗਵਾ ਸਕਣ ਜਾਂ ਈ-ਮੇਲ ਕਰਵਾ ਸਕਣ। ਇਸ ਤੋਂ ਇਲਾਵਾ ਜਮ੍ਹਾਂਬੰਦੀਆਂ ਦੀ ਕਾਪੀ ਬਿਨੈਕਾਰ ਨੂੰ ਆਨਲਾਈਨ ਅਰਜ਼ੀ ਦੇਣ ਮਗਰੋਂ ਫ਼ਰਦ ਕੇਂਦਰਾਂ/ਘਰਾਂ/ਈ-ਮੇਲ ਉਤੇ ਵੀ ਉਪਲਬਧ ਕਰਵਾਈ ਜਾਵੇਗੀ।