(Source: ECI/ABP News/ABP Majha)
ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਤੰਦਰੁਸਤ ਬਣਾਉਣ ਐਲਾਨ, ਲੋਕਾਂ ਨੂੰ ਸਿਖਾਇਆ ਜਾਏਗਾ ਮੁਫਤ ਯੋਗਾ
CM ਮਾਨ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਨਵਾਂ ਉਪਰਾਲਾ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ‘ਸੀਐਮ ਯੋਗਸ਼ਾਲਾ’ ਸ਼ੁਰੂ ਕਰਨ ਜਾ ਰਹੀ ਹੈ। CM ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਇਸ...
Punjab News: ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਨਵਾਂ ਉਪਰਾਲਾ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ‘ਸੀਐਮ ਯੋਗਸ਼ਾਲਾ’ ਸ਼ੁਰੂ ਕਰਨ ਜਾ ਰਹੀ ਹੈ। ਸੀਐਮ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਸ਼ਾਮਲ ਹਨ। ਸੀਐਮ ਨੇ ਐਲਾਨ ਕੀਤਾ ਹੈ ਕਿ ਜੇਕਰ ਇੱਥੋਂ ਦੇ ਲੋਕ ਯੋਗਾ ਸਿੱਖਣਾ ਤੇ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਯੋਗਾ ਇੰਸਟ੍ਰਕਟਰ ਭੇਜੇ ਜਾਣਗੇ।
ਪੰਜਾਬੀਆਂ ਨੂੰ ਤੰਦਰੁਸਤ-ਸਿਹਤਮੰਦ ਬਣਾਉਣ ਲਈ ਇੱਕ ਹੋਰ ਨਵਾਂ ਉਪਰਾਲਾ ਸੀ.ਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ | CM #BhagwantMann |Live https://t.co/XHdNc64gYq
— AAP Punjab (@AAPPunjab) April 3, 2023
ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਜਲਦੀ ਹੀ ਪੂਰੇ ਸੂਬੇ ਵਿੱਚ ਯੋਗਾ ਦੀ ਸਿਖਲਾਈ ਦਿੱਤੀ ਜਾਵੇਗੀ। ਯੋਗ ਦੇਸ਼ ਦੀ ਪਰੰਪਰਾ ਤੇ ਵਿਰਾਸਤ ਦਾ ਹਿੱਸਾ ਹੈ, ਪਰ ਲੋਕ ਇਸ ਨੂੰ ਲਗਾਤਾਰ ਭੁੱਲਦੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਹ ਸਵੇਰੇ ਜਲਦੀ ਯੋਗਾ ਵੀ ਕਰਦੇ ਹਨ ਤੇ ਇਸ ਦੇ ਕਈ ਫਾਇਦੇ ਹਨ ਪਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਯੋਗਾ ਅਲੋਪ ਹੋ ਗਿਆ ਹੈ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਟੇਸ਼ਨ ਤੇ ਯੋਗਾ ਦੀ ਪਰੰਪਰਾ ਨੂੰ ਮੁੜ ਲੋਕ ਲਹਿਰ ਬਣਾਉਣਾ ਚਾਹੁੰਦੀ ਹੈ। ਇਸ ਲਈ ਪੰਜਾਬ ਸਰਕਾਰ 'ਸੀਐਮ ਯੋਗਸ਼ਾਲਾ' ਸ਼ੁਰੂ ਕਰ ਰਹੀ ਹੈ। ਜੇਕਰ ਉਪਰੋਕਤ ਚਾਰ ਜ਼ਿਲ੍ਹਿਆਂ ਦੇ ਲੋਕ ਯੋਗਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਸਥਾਨਕ ਪਾਰਕ ਜਾਂ ਕੋਈ ਸਾਂਝੀ ਜਗ੍ਹਾ ਮਿਲਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਯੋਗਾ ਇੰਸਟ੍ਰਕਟਰਾਂ ਨੂੰ ਉੱਥੇ ਮੁਫ਼ਤ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਨਾਲ ਮੈਡੀਟੇਸ਼ਨ ਤੇ ਯੋਗਾ ਨਾਲ ਜੁੜ ਕੇ ਕਈ ਬੀਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਹਰ ਇਲਾਕੇ ਨੂੰ ਯੋਗਾ ਸਿਖਲਾਈ ਤੇ 'ਸੀਐਮ ਯੋਗਸ਼ਾਲਾ' ਦਾ ਲਾਭ ਮਿਲੇਗਾ।
Check out below Health Tools-
Calculate Your Body Mass Index ( BMI )