ਪੜਚੋਲ ਕਰੋ

Punjab News: ਪੰਜਾਬ ਦੇ ਕਿਸਾਨਾਂ ਨੂੰ ਸੀਐਮ ਭਗਵੰਤ ਮਾਨ ਨੇ ਬਰਸਾਤ ਮੌਕੇ ਕੀਤੀ ਖ਼ਾਸ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਹਰਿਆਵਲ ਅਧੀਨ ਰਕਬਾ ਵਧਾਉਣ ਲਈ ਸਮੂਹ ਕਿਸਾਨਾਂ ਨੂੰ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ (ਟਿਊਬਵੈੱਲਾਂ) ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਪੌਦੇ ਲਾਉਣ ਦੀ ਅਪੀਲ ਕੀਤੀ। 

ਸੂਬੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਇੱਥੇ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸੂਬੇ ਵਿੱਚ ਜੰਗਲਾਤ ਅਧੀਨ ਰਕਬਾ ਵਧਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਤਕਰੀਬਨ ਤਿੰਨ ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਆਉਂਦੇ ਦਿਨਾਂ ਵਿੱਚ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ ਹੈ, ਉਸੇ ਤਰ੍ਹਾਂ ਉਹ ਸੂਬੇ ਵਿੱਚ ਹਰਿਆਵਲ ਅਧੀਨ ਰਕਬਾ ਵਧਾਉਣ ਲਈ ਵੀ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਕੁੱਲ 1.2 ਕਰੋੜ ਪੌਦੇ ਲਾਏ ਗਏ ਸਨ ਅਤੇ ਇਸ ਸਾਲ ਇਹ ਟੀਚਾ ਵਧਾ ਕੇ ਤਿੰਨ ਕਰੋੜ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਬੂਟੇ ਲਾਉਣ ਦੀ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਸੂਬੇ ਭਰ ਵਿੱਚ ਜੰਗਲਾਤ ਅਧੀਨ ਖੇਤਰ ਨੂੰ ਵਧਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖਾਲੀ ਪਈ ਸਰਕਾਰੀ ਜ਼ਮੀਨ ਦੀ ਸ਼ਨਾਖਤ ਕਰ ਕੇ ਉਥੇ ਵੱਧ ਤੋਂ ਵੱਧ ਬੂਟੇ ਲਾਉਣਾ ਯਕੀਨੀ ਬਣਾਉਣ।

ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਨਿੱਜੀ ਤੌਰ 'ਤੇ ਦੌਰਾ ਕਰ ਕੇ ਬੂਟੇ ਲਗਾਉਣ ਦੀ ਇਸ ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 14.01 ਲੱਖ ਮੋਟਰਾਂ ਹਨ ਅਤੇ ਜੇਕਰ ਹਰ ਕਿਸਾਨ ਚਾਰ ਬੂਟੇ ਲਾਵੇ ਤਾਂ ਜੰਗਲਾਤ ਅਧੀਨ ਰਕਬੇ ਵਿੱਚ ਚੋਖਾ ਵਾਧਾ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਇਸ ਯੋਜਨਾ ਤਹਿਤ ਪਹਿਲਾਂ ਹੀ 3.95 ਲੱਖ ਮੋਟਰਾਂ ਨੂੰ ਕਵਰ ਕਰ ਚੁੱਕੀ ਹੈ, ਬਾਕੀ ਇਸ ਸਾਲ ਕਵਰ ਕਰ ਦਿੱਤੀਆਂ ਜਾਣਗੀਆਂ। 

ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ (ਪਵਨ) ਨੂੰ ਗੁਰੂ ਨਾਲ, ਪਾਣੀ ਨੂੰ ਪਿਤਾ ਨਾਲ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਸਾਨੂੰ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਲੈਂਦਿਆਂ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਸੂਬੇ ਦੇ ਲੋਕ ਵੱਧ ਤੋਂ ਵੱਧ ਪੌਦੇ ਲਗਾ ਕੇ ਸੂਬਾ ਸਰਕਾਰ ਦਾ ਸਾਥ ਦੇਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Toll Tax Free: ਖੁਸ਼ਖ਼ਬਰੀ ! ਹੁਣ ਨਹੀਂ ਦੇਣਾ ਪਵੇਗਾ ਟੋਲ ਟੈਕਸ, ਸਰਕਾਰ ਨੇ ਦਿੱਤੀ ਵੱਡੀ ਰਾਹਤ, ਨੋਟੀਫਿਕੇਸ਼ਨ ਵੀ ਹੋਇਆ ਜਾਰੀ, ਪੜ੍ਹੋ ਪੂਰੀ ਖ਼ਬਰ

ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ

Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ

6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Advertisement
ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Toll Tax Free: ਖੁਸ਼ਖ਼ਬਰੀ ! ਹੁਣ ਨਹੀਂ ਦੇਣਾ ਪਵੇਗਾ ਟੋਲ ਟੈਕਸ, ਸਰਕਾਰ ਨੇ ਦਿੱਤੀ ਵੱਡੀ ਰਾਹਤ, ਨੋਟੀਫਿਕੇਸ਼ਨ ਵੀ ਹੋਇਆ ਜਾਰੀ, ਪੜ੍ਹੋ ਪੂਰੀ ਖ਼ਬਰ
Toll Tax Free: ਖੁਸ਼ਖ਼ਬਰੀ ! ਹੁਣ ਨਹੀਂ ਦੇਣਾ ਪਵੇਗਾ ਟੋਲ ਟੈਕਸ, ਸਰਕਾਰ ਨੇ ਦਿੱਤੀ ਵੱਡੀ ਰਾਹਤ, ਨੋਟੀਫਿਕੇਸ਼ਨ ਵੀ ਹੋਇਆ ਜਾਰੀ, ਪੜ੍ਹੋ ਪੂਰੀ ਖ਼ਬਰ
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
ਲੋਕਾਂ ਦੀ ਆਵਾਜ਼ ਦਬਾਉਣ ‘ਚ ਭਾਰਤ ਬਣਿਆ ਮੋਹਰੀ ! ਸਾਰੇ ਦੇਸ਼ਾਂ ਤੋਂ ਵੱਧ ਵਾਰ ਲਾਈ ਇੰਟਰਨੈੱਟ ‘ਤੇ ਪਾਬੰਧੀ, ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਮਾੜੇ ਹਲਾਤ, ਪੜ੍ਹੋ ਪੂਰੀ ਰਿਪੋਰਟ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ
6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
Rahul Gandhi: ਤੂੰ ਬਾਜ ਆ ਜਾ ਰਾਹੁਲ ਗਾਂਧੀ...ਨਹੀਂ ਤਾਂ ਤੇਰਾ ਵੀ ਦਾਦੀ ਵਾਲਾ ਹੀ ਹਾਲ ਹੋਏਗਾ...ਬੀਜੇਪੀ ਲੀਡਰ ਦੀ ਸ਼ਰੇਆਮ ਧਮਕੀ

Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

iPhone 16 Pro ਦੀ Performance ਨੇ ਲੋਕਾਂ ਨੂੰ ਕੀਤਾ ਨਿਰਾਸ਼, ਗੀਕਬੈਂਚ ਟੈਸਟਿੰਗ 'ਚ ਖੁੱਲੀ Apple ਦੀ ਪੋਲ!

ਕਸ਼ਮੀਰ 'ਚ ਹਨੀਮੂਨ ਦੌਰਾਨ ਲਾੜੇ ਦੇ ਮੋਬਾਈਲ ਨੇ ਖੋਲ੍ਹਿਆ ਵੱਡਾ ਰਾਜ਼, ਹੁਣ ਵਿਆਹ ਟੁੱਟਣ ਦੀ ਕਗਾਰ 'ਤੇ

Embed widget