ਪੰਜਾਬ ਵਿੱਚ ਪੁਲਸ ਅਫ਼ਸਰ ਵੀ ਸੁਰੱਖਿਅਤ ਨਹੀਂ
ਪੰਜਾਬ ਵਿੱਚ ਪੁਲਸ ਅਫ਼ਸਰ ਵੀ ਸੁਰੱਖਿਅਤ ਨਹੀਂ
ਨਸ਼ਾ ਤਸਕਰਾਂ ਨੇ ਮਹਿਲਾ S.H.O 'ਤੇ ਪੁਲਸ ਪਾਰਟੀ ਤੇ ਕੀਤਾ ਹਮਲਾ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਵਿਖੇ ਪੁਲਿਸ ਪਾਰਟੀ ਤੇ ਹਮਲਾ ਥਾਣਾ ਸਦਰ ਦੀ ਮਹਿਲਾ ਐਸਐਚਓ ਦੀ ਟੁੱਟੀ ਬਾਂਹ, ਗਨਮੈਨnਦੇ ਸਿਰ ਚ ਲੱਗੀ ਸੱਟ ਹਮਲਾਵਰਾਂ ਨੇ ਪਾੜੀ ਵਰਦੀ। ਪੁਲਿਸ ਦੇ ਖੋਹੇ ਮੋਬਾਈਲ ਪੁਲਿਸ ਨੂੰ ਡਰੋਨ ਜਰੀਏ ਪਾਕਿਸਤਾਨ ਤੋਂ ਹੈਰੋਇਨ ਆਉਣ ਦਾ ਸੀ ਅਲਰਟ । ਰਾਤ 12 ਵਜੇ ਤੋਂ ਪੁਲਿਸ ਨੇ ਲਗਾਇਆ ਸੀ ਟਰੈਪ ਜਦ ਦੋਸ਼ੀਆਂ ਨੂੰ ਟਰੈਪ ਦਾ ਪਤਾ ਲੱਗਾ ਤਾਂ ਉਹਨਾਂ ਨੇ ਡਰੋਨ ਨਹੀਂ ਮੰਗਾਇਆ ਪੁਲਿਸ ਸਰਚ ਕਰਨ ਗਈ ਤਾਂ ਕਰ ਦਿੱਤਾ ਹਮਲਾ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਥਾਣਾ ਸਦਰ ਵਿਖੇ ਤੈਨਾਤ ਐਸ ਐਚ ਓ ਮੈਡਮ ਅਮਰਜੀਤ ਕੌਰ ਅਤੇ ਉਹਨ ਦੇ ਗਨਮੈਨਾਂ ਤੇ ਪਿੰਡ ਢੰਡੀ ਕਦੀਮ ਵਿਖੇ ਹਮਲਾ ਕਰ ਦਿੱਤਾ ਗਿਆ ਨਸ਼ਾ ਤਸਕਰਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਪੁਲਿਸ ਨੇ 10 ਲੋਕਾਂ ਨੂੰ ਬਾਏ ਨੇਮ ਅਤੇ ਚਾਰ ਤੋਂ ਪੰਜ ਅਣਪਛਾਤਿਆਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਐਫਆਈਆਰ ਦਰਜ ਕਰ ਲਈ ਹ ਪੁਲਿਸ ਦੇ ਦੱਸੇ ਅਨੁਸਾਰ ਥਾਣਾ ਸਦਰ ਜਲਾਲਾਬਾਦ ਤੇ ਐਸਐਚ ਓ ਨੂੰ ਪਾਕਿਸਤਾਨ ਤੋਂ ਡਰੋਨ ਜਰੀਏ ਹੈਰੋਇਨ ਆਉਣ ਦੀ ਸੂਚਨਾ ਸੀ ਜਿਸ ਤੇ ਪੁਲਿਸ ਦੇ ਵੱਲੋਂ ਰਾਤ 12 ਵਜੇ ਦੇ ਕਰੀਬ ਟਰੈਪ ਲਗਾਇਆ ਗਿਆ ਪਰ ਇਸ ਦਾ ਪਤਾ ਨਸ਼ਾ ਤਸਕਰਾਂ ਨੂੰ ਲੱਗ ਗਿਆ ਜਿਨਾਂ ਨੇ ਡਰੋਨ ਮੰਗਾਉਣਾ ਕੈਂਸਲ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਕੋਲੇ ਇਹ ਵੀ ਸੂਚਨਾ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਐਨਡੀਪੀਐਸ ਦਾ ਭਗੌੜਾ ਅਮਨਦੀਪ ਸਿੰਘ ਅਮਣਾ ਵੀ ਛੁਪਿਆ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਢਾਣੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਇਨਾ ਹੀ ਨਹੀਂ ਪੁਲਿਸ ਦੇ ਇੱਕ ਜਵਾਨ ਦਾ ਮੋਬਾਈਲ ਖੋਹ ਲਿਆ ਐਸਐਚਓ ਸਦਰ ਦੇ ਸਿਰ ਦੇ ਵਿੱਚ ਅਤੇ ਬਾਂਹ ਤੇ ਸੱਟਾਂ ਲੱਗੀਆਂ ਇਸੇ ਦੌਰਾਨ ਇੱਕ ਗਨਮੈਨ ਦੀ ਵਰਦੀ ਵੀ ਪਾੜ ਦਿੱਤੀ ਗਈ ਅਤੇ ਉਸ ਦਾ ਸਿਰ ਵੀ ਪਾੜ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਸਮੇਤ ਇੱਕ ਹੋਰ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ