ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਾਸੀਆਂ ਨੂੰ ਅਪੀਲ, ਕਿਹਾ- 'ਜਿਥੇ ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ...'
ਮੁੱਖ ਮੰਤਰੀ ਮਾਨ ਨੇ ਫੌਜ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ‘‘ ਜਿਥੇ ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਓ। ’’ ਉਨ੍ਹਾਂ ਨੇ ਆਮ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ।

Punjab News: ਪੰਜਾਬ ਵਿੱਚ ਬਣ ਰਹੇ ਗੰਭੀਰ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਫੌਜ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ‘‘ ਜਿਥੇ ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਓ। ’’ ਉਨ੍ਹਾਂ ਨੇ ਆਮ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ। ਕਿਉਂਕਿ ਉਸ ਦੇ ਕਈ ਪਾਰਟ ਜ਼ਿੰਦਾ ਹੁੰਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਪੰਜਾਬ ਸਰਕਾਰ ਵੀ ਸਰਗਰਮ ਹੈ। ਸਰਹੱਦੀ ਖੇਤਰਾਂ ਲਈ 47 ਕਰੋੜ ਦੇ ਅੱਗ ਬਝਾਉ ਯੰਤਰ ਖਰੀਦੇ ਗਏ ਹਨ। ਉਨ੍ਹਾਂ ਕਿਹਾ - ‘‘ਇਹ ਸਾਰੀਆਂ ਚੀਜ਼ਾਂ ਸਰਹੱਦੀ ਖੇਤਰਾਂ ’ਚ ਪਹੁੰਚਾਈਆਂ ਜਾਣਗੀਆਂ ’’ ਫ਼ੌਜ ਜਿਹੜੀ ਵੀ ਚੀਜ਼ਾਂ ਮੰਗੇਗੀ ਅਸੀਂ ਮੁਹੱਈਆ ਕਰਵਾਵਾਂਗੇ।
ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫੌ਼ਜ ਵਲੋਂ ਸਾਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਫਿਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਦਿਖਦੀ ਹੈ ਤਾਂ ਪੁਲਸ ਅਤੇ ਫ਼ੌਜ ਨੂੰ ਸੂਚਨਾ ਦਿਓ ਤਾਂ ਜੋ ਉਸ ਨੂੰ ਡਿਫਿਊਜ਼ ਕੀਤਾ ਜਾ ਸਕੇ।
ਸ਼ਾਮ 5 ਵਜੇ ਸੱਦੀ ਸਰਬ ਪਾਰਟੀ ਮੀਟਿੰਗ
ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਲ ਪਾਰਟੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਅੱਜ ਪੰਜ ਵਜੇ ਹੋਵੇਗੀ, ਜਿਸ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਬੀਤੀ ਰਾਤ ਨੂੰ ਪੰਜਾਬ ਦੇ ਸੱਤ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਹੋਏ ਹਮਲਿਆਂ ਤੋਂ ਬਾਅਦ ਹਾਲਾਤ ਗੰਭੀਰ ਹਾਲਾਤ ਬਣਦੇ ਜਾ ਰਹੇ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਹੋਰ ਸਖ਼ਤ ਹੋ ਗਈ ਹੈ। ਉੱਥੇ ਹੀ ਸਰਕਾਰ ਨੇ ਕਿਹਾ ਕਿ ਅੱਗ ਬੁਝਾਊ ਯੰਤਰਾਂ ਨਾਲ ਸਬੰਧਿਤ 47 ਕਰੋੜ ਰੁਪਏ ਦਾ ਸਮਾਨ ਖ਼ਰੀਦਿਆ ਗਿਆ ਹੈ। ਇਹ ਯੰਤਰ ਪਠਾਨਕੋਟ, ਨੰਗਲ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਬਟਾਲਾ ਅਤੇ ਸਰਹੱਦੀ ਇਲਾਕਿਆਂ ਨੂੰ ਦਿੱਤੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















