ਪੜਚੋਲ ਕਰੋ

ਸੀਐਮ ਮਾਨ ਨੇ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ ਵਿੱਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ

Jalandhar News : ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ 'ਚ

Jalandhar News : ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ 'ਚ ਰੋਡ ਸ਼ੋਅ ਕਰਕੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਫਿਲੌਰ ਦੇ ਬੁੰਡਾਲਾ ਅਤੇ ਬਾੜਾ ਪਿੰਡ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਸੀਂ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਅਗਲੇ ਛੇ ਮਹੀਨਿਆਂ ਵਿੱਚ ਨਤੀਜੇ ਵਿਖਾਈ ਦੇਣੇ ਸ਼ੁਰੂ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਇਲਾਜ ਲਈ ਤੁਹਾਡੇ ਘਰ ਨੇੜੇ ਸਿਹਤ ਕੇਂਦਰ ਬਣਾਵਾਂਗੇ। ਅਸੀਂ ਸਰਕਾਰ ਆਉਣ ਦੇ ਸਿਰਫ਼ ਇੱਕ ਸਾਲ ਵਿੱਚ ਹੀ ਪੰਜਾਬ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 5 ਲੱਖ ਤੋਂ ਵੱਧ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਜਾ ਚੁੱਕੀ ਹੈ।

ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ 28000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਲਈ ਅਸੀਂ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਧਾ ਕੇ 15000 ਰੁਪਏ ਪ੍ਰਤੀ ਏਕੜ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਅਸੀਂ ਇੱਕ ਸਾਲ ਦੇ ਅੰਦਰ ਸੈਂਕੜੇ ਭ੍ਰਿਸ਼ਟ ਅਫ਼ਸਰਾਂ, ਮੁਲਾਜ਼ਮਾਂ ਅਤੇ ਆਗੂਆਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਜਿਸਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਸਾਰਿਆਂ ਨੂੰ ਫੜ੍ਹ ਕੇ ਲੁੱਟ ਦਾ ਪੈਸਾ ਵਸੂਲ ਕਰਾਂਗੇ ਅਤੇ ਉਸਨੂੰ ਪੰਜਾਬ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਂਗੇ।

ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੋਣ ਨਾਲ ਭਾਜਪਾ ਅਤੇ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਪਰ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਸਾਡੇ ਹੌਂਸਲੇ ਬੁਲੰਦ ਕਰੇਗੀ, ਜਿਸ ਕਾਰਨ ਅਸੀਂ ਪੰਜਾਬ ਦੇ ਵਿਕਾਸ ਲਈ ਹੋਰ ਤੇਜ ਰਫ਼ਤਾਰ ਨਾਲ ਕੰਮ ਕਰਾਂਗੇ।

ਮਾਨ ਨੇ ਕਿਹਾ ਕਿ ਸੁਸ਼ੀਲ ਰਿੰਕੂ ਲੋਕ ਸਭਾ ਵਿੱਚ ਸਾਡੇ ਵਾਂਗ ਪੰਜਾਬ ਅਤੇ ਜਲੰਧਰ ਲਈ ਆਵਾਜ਼ ਬੁਲੰਦ ਕਰਨਗੇ ਅਤੇ ਜਲੰਧਰ ਦੇ ਵਿਕਾਸ ਲਈ ਕੇਂਦਰੀ ਫੰਡ ਲੈ ਕੇ ਆਉਣਗੇ। ਕੇਂਦਰੀ ਫੰਡ ਕਿਵੇਂ ਲਿਆਂਦਾ ਜਾਂਦਾ ਹੈ ਅਤੇ ਲੋਕਾਂ ਦੇ ਵਿਕਾਸ ਲਈ ਕਿਵੇਂ ਵਰਤਿਆ ਜਾਂਦਾ ਹੈ, ਇਹ ਮੈਂ ਜਾਣਦਾ ਹਾਂ ਤੇ ਮੈਂ ਸੁਸ਼ੀਲ ਰਿੰਕੂ ਦਾ ਇਸ ਲਈ ਵੱਡੇ ਭਰਾ ਵਾਂਗ ਮਾਰਗਦਰਸ਼ਨ ਕਰਾਂਗਾ।

ਇਸ ਦੇ ਨਾਲ ਹੀ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਰੋਡ ਸ਼ੋਅ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੇਰੇ 'ਤੇ ਭਰੋਸਾ ਕੀਤਾ ਹੈ, ਅਸੀਂ ਉਸ 'ਤੇ ਖਰੇ ਉਤਰਾਂਗੇ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਿੱਤਣ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Advertisement
for smartphones
and tablets

ਵੀਡੀਓਜ਼

Bhagwant Mann| ਕੈਪਟਨ, ਜਾਖੜ, ਮਨਪ੍ਰੀਤ ਬਾਰੇ CM ਨੇ ਕੀ ਕਿਹਾ ?Bhagwant Mann| CM ਭਗਵੰਤ ਮਾਨ ਨੇ ਕਿਸਾਨਾਂ ਅਤੇ ਖੇਤੀ ਬਾਰੇ ਕੀ ਕਿਹਾ ?Hans Raj Hans| 'ਸ਼ਾਇਦ ਮੁਹੱਬਤ ਜਿੱਤ ਜਾਵੇ, ਹਲਾਂਕਿ ਮੁਹੱਬਤ ਸਮਝਣ ਵਾਲੇ ਘੱਟ'Hans Raj Hans| ਪ੍ਰਦਰਸ਼ਨਕਾਰੀਆਂ ਲਈ ਹੰਸ ਰਾਜ ਹੰਸ ਨੇ ਗਾਇਆ ਗੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Embed widget