TEA Party CM: ਭਗਵੰਤ ਮਾਨ ਨੇ ਸੱਦੀ 'ਚਾਹ ਪਾਰਟੀ'.. ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਿਆ ਸੱਦਾ, ਇਹ ਹੋਵੇਗੀ ਚਰਚਾ
TEA Party CM Bhagwant Mann: ਭਗਵੰਤ ਮਾਨ ਅੱਜ 24 ਨਵੰਬਰ ਨੂੰ ਆਪਣੇ ਕੈਬਨਿਟ ਦੇ ਵਜ਼ੀਰਾਂ ਅਤੇ ਪਾਰਟੀ ਦੇ ਵਿਧਾਇਕਾਂ ਨਾਲ ਵਨ ਟੂ ਵਨ ਮੀਟਿੰਗ ਕਰਨ ਜਾ ਰਹੇ ਹਨ। ਫਿਲਹਾਲ ਤਾਂ ਸੱਦਾ ਚਾਹ ਪਾਰਟੀ ਦਾ ਦਿੱਤਾ ਗਿਆ ਹੈ। ਜਿਸ ਵਿੱਚ ਸੀਐਮ ਭਗਵੰਤ
TEA Party CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਭਲਕੇ 24 ਨਵੰਬਰ ਨੂੰ ਕੈਬਨਿਟ ਵਜ਼ੀਰਾਂ ਅਤੇ ਪਾਰਟੀ ਦੇ ਵਿਧਾਇਕਾਂ ਨੂੰ ਦੁਪਹਿਰ ਵੇਲੇ ‘ਚਾਹ ਪਾਰਟੀ’ ਦੇਣਗੇ ਜਿਸ ਲਈ ਅੱਜ ਵਿਧਾਇਕਾਂ ਤੇ ਵਜ਼ੀਰਾਂ ਨੂੰ ਸੱਦਾ ਭੇਜਿਆ ਗਿਆ ਹੈ। ਚੇਤੇ ਰਹੇ ਕਿ 28 ਨਵੰਬਰ ਤੋਂ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਮੁੱਖ ਮੰਤਰੀ ਇਸ ਇਜਲਾਸ ਦੀ ਤਿਆਰੀ ਵਜੋਂ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਇਜਲਾਸ ਤੋਂ ਪਹਿਲਾਂ ਵਿਧਾਇਕਾਂ ਨਾਲ ਕੁਝ ਨੁਕਤੇ ਸਾਂਝੇ ਕਰਨਾ ਚਾਹੁੰਦੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਭਲਕੇ ਤਿੰਨ ਵਜੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਸੱਦਿਆ ਹੈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 24 ਨਵੰਬਰ ਨੂੰ ਆਪਣੇ ਕੈਬਨਿਟ ਦੇ ਵਜ਼ੀਰਾਂ ਅਤੇ ਪਾਰਟੀ ਦੇ ਵਿਧਾਇਕਾਂ ਨਾਲ ਵਨ ਟੂ ਵਨ ਮੀਟਿੰਗ ਕਰਨ ਜਾ ਰਹੇ ਹਨ। ਫਿਲਹਾਲ ਤਾਂ ਸੱਦਾ ਚਾਹ ਪਾਰਟੀ ਦਾ ਦਿੱਤਾ ਗਿਆ ਹੈ। ਜਿਸ ਵਿੱਚ ਸੀਐਮ ਭਗਵੰਤ ਮਾਨ ਚਾਹ 'ਤੇ ਚਰਚਾ ਕਰਨਗੇ। ਮਸਲੇ ਪੰਜਾਬ ਦੇ ਹੀ ਹੋਣਗੇ। ਮੁੱਦਾ ਵਿਰੋਧੀਆਂ ਵੱਲੋਂ ਘੇਰੀ ਜਾ ਰਹੀ ਸਰਕਾਰ ਦਾ ਹੋਵੇਗਾ।
ਵੈਸੇ ਦੇਖਿਆ ਜਾਵੇ ਤਾਂ ਸਰਕਾਰ ਨੇ ਸਰਦ ਰੁੱਤ ਇਜਲਾਸ ਵੀ ਸੱਦਿਆ ਹੋਇਆ ਹੈ ਜੋ 28 ਨਵੰਬਰ ਤੋਂ 29 ਨਵੰਬਰ ਤੱਕ ਚੱਲੇਗਾ। ਮੁੱਖ ਮੰਤਰੀ ਇਜਲਾਸ ਤੋਂ ਪਹਿਲਾਂ ਵਿਧਾਇਕਾਂ ਨਾਲ ਕੁਝ ਨੁਕਤੇ ਸਾਂਝੇ ਕਰਨਾ ਚਾਹੁੰਦੇ ਹਨ। ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਦੁਪਹਿਰ ਤਿੰਨ ਵਜੇ ਸੀਐਮ ਭਗਵੰਤ ਮਾਨ ਦੀ ਹੀ ਚਾਹ ਪਾਰਟੀ ਹੋਵੇਗੀ।
ਪੰਜਾਬ ਦਾ ਹਰ ਮੁੱਖ ਮੰਤਰੀ ਅਜਿਹਾ ਕਰਦਾ ਆ ਰਿਹਾ ਹੈ, ਜਦੋਂ ਵਿਰੋਧੀਆਂ ਦੇ ਸਰਾਕਰ ਪ੍ਰਤੀ ਨਿਸ਼ਾਨੇ ਤੇਜ਼ ਹੋ ਜਾਂਦੇ ਹਨ ਤਾਂ ਸਾਰੇ ਮੁੱਖ ਮੰਤਰੀ ਬਾਰੋ ਬਾਰੀ ਵਿਧਾਇਕਾਂ ਮੰਤਰੀਆਂ ਨਾਲ ਮੀਟਿੰਗਰ ਕਰਦੇ ਹਨ। ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਡੀਨਰ ਪਾਰਟੀ ਵੀ ਯਾਦ ਆ ਗਈ ਹੋਵੇਗੀ। ਜਦੋਂ ਇੱਕ ਵਾਰ ਨਵਜੋਤ ਸਿੱਧੂ ਨੂੰ ਕੈਪਟਨ ਨੇ ਡੀਨਰ ਪਾਰਟੀ 'ਤੇ ਸੱਦਿਆ ਤਾਂ ਜੋ ਰੁੱਸੜੇ ਮਨਾਏ ਜਾ ਸਕਣ, ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਸੀ ਕਿ ਉਹੀ ਸਿੱਧੂ ਜਿਸ ਨੇ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ ਸੀ ਉਹ ਥੋੜ੍ਹਾ ਜਿਹਾ ਨਰਮ ਹੋ ਗਏ ਸਨ।
ਇਸੇ ਤਰ੍ਹਾਂ ਅੱਜ ਪੰਜਾਬ ਵਿੱਚ ਭਗਵੰਤ ਮਾਨ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪੰਜਾਬ ਵਿੱਚ ਰੇਤਾ ਮਾ਼ਫੀਆਂ, ਕਿਸਾਨਾਂ, ਅਧਿਆਪਕਾਂ ਦੇ ਰੋਜ਼ਗਾਰ, ਪਾਣੀਆਂ ਦੇ ਮੁੱਦੇ 'ਤੇ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਦਲ ਘੇਰ ਰਹੀਆਂ। ਮਾਈਨਿੰਗ ਵਾਲੇ ਮਸਲੇ 'ਤੇ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਅਕਾਲੀ ਦਲ ਨਿੱਤਰਿਆ ਹੋਇਆ ਹੈ। ਤਾਂ ਸੀਐਮ ਭਗਵੰਤ ਮਾਨ ਚਾਹ 'ਤੇ ਚਰਚਾ ਇਸੇ ਮੁੱਦਿਆਂ 'ਤੇ ਕਰਨਗੇ।