Punjab Politics: ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ…, ਬਾਦਲਾਂ ਦੇ ਗੜ੍ਹ ‘ਚ ਭਗਵੰਤ ਮਾਨ ਦੀ ਨਵੀਂ ਕਿੱਕਲੀ, ਜਾਣੋ ਹੋਰ ਕੀ ਕੁਝ ਕਿਹਾ ?
ਮਾਨ ਨੇ ਕਵਿਤਾ ਸੁਣਾਉਂਦਿਆ ਕਿਹਾ, ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ....
Bhagwant Mann: ਬਠਿੰਡਾ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫਿਰ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੋਂ ਵੱਡਾ ਕਿੱਲ ਕੱਢਿਆ ਸੀ ਹੁਣ ਤਾਂ ਛੋਟਾ ਕਿੱਲ ਹੀ ਹੈ ਉਹ ਵੀ ਕੱਢ ਲੈਣਗੇ।
ਇਸ ਵਾਰ 13-0 ਕਰ ਦਿਓ ਵਾਅਦਾ ਰਿਹਾ....
ਸੀਐਮ ਮਾਨ ਨੇ ਬਠਿੰਡਾ ਦੀ ਨਰੂਆਣਾ ਮੰਡੀ ਵਿੱਚ ਕਿਹਾ ਇਸ ਵਾਰ 13-0 ਕਰ ਦਿਓ, ਵਾਅਦਾ ਰਿਹਾ ਹਰ ਸਹੂਲਤ ਮਿਲੇਗੀ। ਪੰਜਾਬ ਸਰਕਾਰ ਇਲਾਜ ਦੀ ਸਹੂਲਤ ਦੇਵੇਗੀ। ਇਹ ਤੁਹਾਡੀ ਮਰਜ਼ੀ ਹੋਵੇਗੀ ਕਿ ਇਲਾਜ ਨਿੱਜੀ ਜਾਂ ਸਰਕਾਰੀ ਤੌਰ 'ਤੇ ਕਰਵਾਉਣਾ ਹੈ। ਸਰਕਾਰੀ ਵਿੱਚ ਕੋਈ ਪੈਸਾ ਖ਼ਰਚ ਨਹੀਂ ਹੋਵੇਗਾ ਪਰ ਪ੍ਰਾਈਵੇਟ ਵਿੱਚ ਖਰਚਾ ਹੋਵੇਗਾ ਹਾਲਾਂਕਿ ਇਲਾਜ ਦੋਵੇਂ ਪਾਸੇ ਇੱਕੋ ਜਿਹਾ ਹੀ ਮਿਲੇਗਾ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਇੰਨੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਕਿ ਦੋਵਾਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਵੇਗਾ ਫਿਰ ਇਹ ਤੁਹਾਡੀ ਮਰਜ਼ੀ ਹੋਵੇਗੀ ਕਿ ਆਪਣੇ ਬੱਚੇ ਨੂੰ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਵਿੱਚ ਪੜ੍ਹਾਉਣਾ ਹੈ।
ਸੁਖਬੀਰ ਬਾਦਲ 'ਤੇ ਸੁਣਾਈ ਕਿੱਕਲੀ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵੋਟਾਂ ਉਦੋਂ ਤੱਕ ਹੀ ਸਨ ਜਦੋਂ ਤੱਕ ਬਾਦਲ ਜ਼ਿੰਦਾ ਸੀ। ਸੀਐਮ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸੁਖਬੀਰ ਬਾਦਲ 'ਤੇ ਕਵਿਤਾ ਲਿਖੀ ਹੈ। ਮਾਨ ਨੇ ਕਵਿਤਾ ਸੁਣਾਉਂਦਿਆ ਕਿਹਾ, ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ, ਕੰਮ ਕੀਤੇ ਭਗਵੰਤ ਨੇ, ਸਾਡੀ ਪਾਰਟੀ ਦੇ ਅੰਤ ਨੇ..
ਕਿੱਕਲੀ ਰਾਹੀਂ CM @BhagwantMann ਨੇ ਬਾਦਲਾਂ ਦੇ ਟੱਬਰ ਦੇ ਬਿਆਨੇ ਮੌਜੂਦਾ ਹਾਲਾਤ!
— AAP Punjab (@AAPPunjab) May 21, 2024
ਤੁਸੀਂ ਵੀ ਜ਼ਰੂਰ ਸੁਣਿਓ 👇#Punjab #BhagwantMann pic.twitter.com/fyBVVBBzju
ਸਾਬਕਾ ਅਕਾਲੀ ਵਿਧਾਇਕ 'ਆਪ' 'ਚ ਸ਼ਾਮਲ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ ਸਾਬਕਾ ਵਿਧਾਇਕ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਬਠਿੰਡਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।