Punjab News: ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ, ਕੁੜੀ ਦੇ ਮਨ ਵਿੱਚ ਗੁੱਸਾ ਸੀ, ਥੱਪੜਕਾਂਡ ਤੋਂ ਬਾਅਦ ਕੰਗਨਾ 'ਤੇ ਭੜਕੇ CM ਮਾਨ
Punjab News: ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਕਾਂਸਟੇਬਲ ਵੱਲੋਂ ਥੱਪੜ ਮਾਰਨ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
Punjab News: ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਕਾਂਸਟੇਬਲ ਵੱਲੋਂ ਥੱਪੜ ਮਾਰਨ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੁੜੀ ਗੁੱਸੇ ਵਿਚ ਸੀ। ਉਸਨੇ (ਕੰਗਨਾ ਰਣੌਤ) ਨੇ ਪਹਿਲਾਂ ਵੀ ਕੁਝ ਕਿਹਾ ਸੀ ਜਿਸ ਕਰਕੇ ਲੜਕੀ (ਕੁਲਵਿੰਦਰ ਕੌਰ) ਗੁੱਸੇ ਵਿੱਚ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਇਸ ਦੇ ਜਵਾਬ ਵਿੱਚ ਇੱਕ ਫਿਲਮ ਸਟਾਰ ਅਤੇ ਇੱਕ ਸੰਸਦ ਮੈਂਬਰ ਹੋਣ ਦੇ ਬਾਵਜੂਦ ਪੂਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ ਯੋਗਦਾਨ ਵੀ ਅਹਿਮ ਹੈ। ਅਸੀਂ ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ। ਅਸੀਂ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਤੁਸੀਂ ਹਰੇਕ ਗਲਤੀ ਲਈ ਅੱਤਵਾਦੀ ਕਹਿੰਦੇ ਹੋ। ਜੇਕਰ ਕੋਈ ਕਿਸਾਨ ਹੜਤਾਲ 'ਤੇ ਬੈਠਦਾ ਹੈ ਤਾਂ ਉਹ ਅੱਤਵਾਦੀ ਹੈ, ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਹ ਅੱਤਵਾਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਗਲਤ ਹੈ। ਪੰਜਾਬ ਦੇਸ਼ ਦਾ ਅਹਿਮ ਹਿੱਸਾ ਹੈ, ਜੇਕਰ ਇਸ ਨੂੰ ਕੁਝ ਹੋਇਆ ਤਾਂ ਦੇਸ਼ ਨੂੰ ਵੀ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ: Punjab Election: ਪੰਜਾਬ 'ਚ ਮੁੜ ਵੱਜਿਆ ਚੋਣ ਬਿਗੁਲ, 10 ਜੁਲਾਈ ਨੂੰ ਪੈਣਗੀਆਂ ਵੋਟਾਂ, ਜਾਣੋ ਕਿਹੜੀਆਂ ਸੀਟਾਂ 'ਤੇ ਹੋਏਗੀ ਵੋਟਿੰਗ ?
ਦਰਅਸਲ ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਨੇ ਕਿਹਾ ਸੀ ਕਿ ਮੇਰੇ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਹਾਦਸਾ ਹੋਇਆ। ਏਅਰਪੋਰਟ 'ਤੇ ਇਕ ਮਹਿਲਾ ਸਿਪਾਹੀ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੀ ਸਮਰਥਕ ਹੈ। ਉਸ ਨੇ ਸਾਈਡ ਤੋਂ ਆ ਕੇ ਮੇਰੇ ਮੂੰਹ 'ਤੇ ਥੱਪੜ ਮਾਰਿਆ। ਮੈਂ ਸੁਰੱਖਿਅਤ ਹਾਂ, ਪਰ ਮੇਰੀ ਚਿੰਤਾ ਪੰਜਾਬ ਵਿੱਚ ਵੱਧ ਰਹੇ ਅਤਿਵਾਦ ਅਤੇ ਅੱਤਵਾਦ ਨੂੰ ਲੈ ਕੇ ਹੈ। ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੈਂਡਲ ਕਰਨਾ ਪਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।