ਪੜਚੋਲ ਕਰੋ
Advertisement
MCD 'ਚ 'ਆਪ' ਦੀ ਇਤਿਹਾਸਕ ਜਿੱਤ 'ਤੇ CM ਭਗਵੰਤ ਮਾਨ ਦੀ ਦਿੱਲੀ ਵਾਸੀਆਂ ਨੂੰ ਵਧਾਈ, ਕਿਹਾ - "ਜਨਤਾ ਜਿੱਤ ਗਈ ਅਤੇ ਨੇਤਾ ਹਾਰ ਗਏ"
ਚੰਡੀਗੜ੍ਹ : ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਖ਼ਰਕਾਰ ਅੱਜ 15 ਸਾਲਾਂ ਬਾਅਦ ਜਨਤਾ ਜਿੱਤ ਗਈ ਅਤੇ ਨੇਤਾ ਲੋਕ ਹਾਰ ਗਏ ਹਨ।
ਚੰਡੀਗੜ੍ਹ : ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਖ਼ਰਕਾਰ ਅੱਜ 15 ਸਾਲਾਂ ਬਾਅਦ ਜਨਤਾ ਜਿੱਤ ਗਈ ਅਤੇ ਨੇਤਾ ਲੋਕ ਹਾਰ ਗਏ ਹਨ। ਬੁੱਧਵਾਰ ਨੂੰ ਦਿੱਲੀ 'ਚ 'ਆਪ' ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਗਰ ਨਿਗਮ ਨੂੰ ਵੀ ਠੀਕ ਕਰਨ ਦਾ ਮੌਕਾ ਮੰਗਿਆ ਸੀ।
ਮਾਨ ਨੇ ਕਿਹਾ, "ਅੱਜ ਤੁਸੀਂ ਸਾਨੂੰ ਐਮਸੀਡੀ ਦਿੱਤੀ ਹੈ, ਇਸ ਲਈ ਇਹ ਤੁਹਾਡੀ ਜਿੱਤ ਹੈ, ਇਹ ਲੋਕਾਂ ਦੀ ਜਿੱਤ ਹੈ। ਤੁਸੀਂ ਸਿਆਸਤਦਾਨਾਂ ਨੂੰ ਹਰਾਇਆ ਹੈ। ਅਸੀਂ ਐਮਸੀਡੀ ਵਿੱਚ ਸੁਧਾਰ ਲਿਆਵਾਂਗੇ।" ਉਨ੍ਹਾਂ ਕਿਹਾ ਜਿਸ ਤਰ੍ਹਾਂ 15 ਸਾਲਾਂ ਬਾਅਦ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਜਨਤਾ ਦੀ ਜਿੱਤ ਹੋਈ ਉਸੇ ਤਰ੍ਹਾਂ ਕੱਲ੍ਹ ਗੁਜਰਾਤ ਵਿੱਚ ਵੀ ਚਮਤਕਾਰ ਦੇਖਣ ਨੂੰ ਮਿਲੇਗਾ। ਦਿੱਲੀ ਦੇਸ਼ ਦਾ ਦਿਲ ਹੈ ਅਤੇ ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਅਤੇ ਦਿਲ ਦੋਵੇਂ ਜਿੱਤ ਲਏ ਹਨ।
ਮਾਨ ਨੇ ਕਿਹਾ, "ਕੱਲ੍ਹ ਸ਼ਾਮ ਤੱਕ ਗੁਜਰਾਤ ਚੋਣਾਂ ਦੇ ਨਤੀਜੇ ਵੀ ਆ ਜਾਣਗੇ ਅਤੇ ਉਹ ਵੀ ਇਸੇ ਹੈਰਾਨੀਜਨਕ ਹੋਣਗੇ। ਅਸੀਂ ਝੂਠੇ ਵਾਅਦੇ ਨਹੀਂ ਕਰਦੇ ਸਗੋਂ ਗਾਰੰਟੀ ਦਿੰਦੇ ਹਾਂ। ਅਸੀਂ 15 ਲੱਖ ਦੇਣ ਵਰਗੇ ਜੁਮਲੇ ਨਹੀਂ ਸੁਣਾਉਂਦੇ, ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਵੀ ਹਾਂ।"

ਭਾਜਪਾ ਨੂੰ ਇਸ ਵਾਰ ਨਗਰ ਨਿਗਮ ਵਿੱਚ ਵਿਰੋਧੀ ਧਿਰ ਵਿੱਚ ਬੈਠਣਾ ਪਵੇਗਾ। ਇਸ ਨੇ ਇਸ ਚੋਣ ਵਿੱਚ ਕੁੱਲ 104 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਦੋਹਰੇ ਅੰਕ ਨੂੰ ਵੀ ਨਹੀਂ ਛੂਹ ਸਕੀ। ਕਾਂਗਰਸ ਨੇ 9 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਆਜ਼ਾਦ ਉਮੀਦਵਾਰਾਂ ਨੇ ਵੀ 3 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਲੋਕ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ 'ਆਪ' 'ਚ ਭਾਰੀ ਉਤਸ਼ਾਹ ਦਾ ਮਾਹੌਲ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਦੇ ਰਿਣੀ ਹਨ।
2017 ਦੀਆਂ ਐਮਸੀਡੀ ਚੋਣਾਂ ਵਿੱਚ, ਆਮ ਆਦਮੀ ਪਾਰਟੀ ਨੇ 48 ਸੀਟਾਂ ਜਿੱਤੀਆਂ ਸਨ ਅਤੇ ਇਸਦਾ ਵੋਟ ਸ਼ੇਅਰ 26.23 ਪ੍ਰਤੀਸ਼ਤ ਸੀ। ਪੰਜ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਦਿਨੋਂ-ਦਿਨ ਦੁੱਗਣੀ ਹੋ ਗਈ ਹੈ। 2022 ਦੀਆਂ ਸਿਵਲ ਚੋਣਾਂ ਵਿੱਚ ਉਨ੍ਹਾਂ ਨੂੰ 42.05 ਫੀਸਦੀ ਵੋਟਾਂ ਮਿਲੀਆਂ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement