ਪੜਚੋਲ ਕਰੋ

ਜਰਮਨੀ ਤੋਂ ਪਰਤਣ ਮਗਰੋਂ ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ, ਅੱਜ ਬੁਲਾਈ ਕੈਬਨਿਟ ਮੀਟਿੰਗ, 22 ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਪ੍ਰਵਾਨਗੀ ਲਈ ਜਾਵੇਗੀ।

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਪ੍ਰਵਾਨਗੀ ਲਈ ਜਾਵੇਗੀ। ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਸਰਕਾਰ ਵਿਸ਼ਵਾਸ ਮਤਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵੱਲੋਂ ਸਿਵਲ ਏਵੀਏਸ਼ਨ ਸਲਾਹਕਾਰ ਦੀ ਪੋਸਟ ਨੂੰ 2024 ਤੱਕ ਵਧਾਏ ਜਾਣ ਸਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ।

ਜਰਮਨੀ ਤੋਂ ਪਰਤਣ ਮਗਰੋਂ ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ, ਅੱਜ ਬੁਲਾਈ ਕੈਬਨਿਟ ਮੀਟਿੰਗ, 22 ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਪੰਜਾਬ 'ਚ 'ਆਪ' ਦੀ ਮਾਨ ਸਰਕਾਰ ਨੇ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਸ਼ਵਾਸ ਮਤ ਤੋਂ ਪਹਿਲਾਂ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ 'ਚ ਵਿਧਾਨ ਸਭਾ 'ਚ ਵਿਸ਼ਵਾਸ ਮਤ ਹਾਸਲ ਕਰਨ ਤੋਂ ਇਲਾਵਾ 'ਆਪ' ਦੇ ਮੰਤਰੀ ਪਾਰਟੀ 'ਤੇ ਲੱਗੇ ਹੋਰ ਦੋਸ਼ਾਂ ਦਾ ਜਵਾਬ ਦੇਣ ਦੀ ਰਣਨੀਤੀ ਵੀ ਬਣਾਉਣਗੇ। ਮੁੱਖ ਮੰਤਰੀ ਨੇ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਵਿਰੋਧੀ ਧਿਰ ਵੱਲੋਂ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੋਈ ਵੀ ਵਿਧਾਇਕ ਲਾਲਚ ਵਿੱਚ ਨਹੀਂ ਆਇਆ। 
 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਰਕਾਰ ਵੀ ਭਾਜਪਾ 'ਤੇ 'ਆਪ' ਵਿਧਾਇਕਾਂ ਨੂੰ ਖਰੀਦਣ ਦਾ ਦੋਸ਼ ਲਾਉਂਦਿਆਂ ਦਿੱਲੀ 'ਚ ਵਿਸ਼ਵਾਸ ਮਤ ਲੈ ਕੇ ਆਈ ਸੀ। ਮੀਟਿੰਗ ਵਿੱਚ ‘ਆਪ’ ਦੇ ਮੰਤਰੀਆਂ ਵੱਲੋਂ ਮੁੱਖ ਮੰਤਰੀ ਮਾਨ ਦੇ ਸ਼ਰਾਬੀ ਹੋਣ ਦੇ ਦੋਸ਼ਾਂ ਨੂੰ ਵਿਰੋਧੀ ਧਿਰ ਵੱਲੋਂ ਪਲਟਵਾਰ ਕਰਨ ਬਾਰੇ ਵੀ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ। 
 
ਓਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਜਰਮਨੀ ਦੇ ਫਰੈਂਕਫਰਟ ਤੋਂ ਦਿੱਲੀ ਜਾਂਦੇ ਸਮੇਂ ਭਗਵੰਤ ਮਾਨ ਨੂੰ ਲੁਫਥਾਂਸਾ ਏਅਰਵੇਜ਼ ਦੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਨਸ਼ੇ ਵਿਚ ਸੀ ਅਤੇ ਠੀਕ ਤਰ੍ਹਾਂ ਨਾਲ ਚੱਲਣ ਦੀ ਸਥਿਤੀ ਵਿਚ ਨਹੀਂ ਸੀ। ਵਿਰੋਧੀ ਧਿਰ ਨੇ ਮੁੱਖ ਮੰਤਰੀ ਤੋਂ ਇਸ ਮੁੱਦੇ ਸਬੰਧੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਪਰ ਆਮ ਆਦਮੀ ਪਾਰਟੀ ਨੇ ਇਸ ਨੂੰ ਬਿਨਾਂ ਵਿਰੋਧ ਦੇ ਮੁੱਦਾ ਦੱਸਿਆ ਹੈ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ

Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ

1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ

Embed widget