ਪੜਚੋਲ ਕਰੋ
Advertisement
Punjab News : ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ 'ਚ ਮਨਪ੍ਰੀਤ ਬਾਦਲ 'ਤੇ ਕੱਸਿਆ ਤੰਜ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ਾਇਰਾਨਾ ਅੰਦਾਜ਼ 'ਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ 'ਤੇ ਤੰਜ ਕੱਸਿਆ ਹੈ। ਭਗਵੰਤ ਮਾਨ ਨੇ ਟਵੀ
ਸ਼ੰਕਰ ਦਾਸ ਦੀ ਰਿਪੋਰਟ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ਾਇਰਾਨਾ ਅੰਦਾਜ਼ 'ਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ 'ਤੇ ਤੰਜ ਕੱਸਿਆ ਹੈ। ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ।
ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ. pic.twitter.com/girNUw4S0w
— Bhagwant Mann (@BhagwantMann) July 27, 2023
ਦੱਸ ਦੇਈਏ ਕਿ ਪਿਛਲੇ ਦਿਨੀਂ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਭਗਵੰਤ ਨੂੰ ਇਹ ਗੱਲ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਟੋਲ ਪਲਾਜਾ ਤੋਂ ਮੇਰੀ ਗੱਡੀ ਵਿੱਚ ਬੈਠ ਕੇ ਲੰਘ ਰਹੇ ਸੀ ਤਾਂ ਮੈਂ ਟੋਲ ਪਲਾਜਾ ਦੀ ਪਰਚੀ ਕੱਟਵਾਈ ਸੀ। ਉਨ੍ਹਾਂ ਸਾਫ਼ ਸਾਫ਼ ਆਖਿਆ ਕਿ ਮਨਪ੍ਰੀਤ ਬਾਦਲ ਨੇ ਅੱਜ ਤੱਕ ਸਰਕਾਰੀ ਖ਼ਜ਼ਾਨੇ ਦੇ ਵਿੱਚੋਂ ਚਾਹ ਦਾ ਕੱਪ ਤੱਕ ਨਹੀਂ ਪੀਤਾ।
ਉਹਨਾਂ ਨੇ ਤਾਂ ਕਦੇ ਸਰਕਾਰ ਵਿਚ ਰਹਿੰਦਿਆਂ ਗੱਡੀ ਵਿਚ ਤੇਲ ਪਵਾਉਣ ਦੇ ਪੈਸੇ ਸਰਕਾਰ ਤੋਂ ਨਹੀਂ ਲਏ ਤੇ ਨਾ ਹੀ ਕਦੇ ਬਾਹਰ ਹੋਣ ਵਾਲੀਆਂ ਮੀਟਿੰਗ ਦੌਰਾਨ ਪੈਸੇ ਲਏ ਹਨ ਤਾਂ ਫਿਰ ਇਹ ਘਪਲਾ ਕਰਨਾ ਤਾਂ ਦੂਰ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਉਹ ਸ਼ਾਇਦ ਇਕੋ ਇਕ ਕਿਸਾਨ ਹੈ ,ਜੋ ਅਪਣੀਆਂ ਟਿਊਬਵੈੱਲਾਂ ਦੇ ਬਿੱਲ ਭਰਦੇ ਹਨ ਤੇ ਇਕ ਵੀ ਪੈਸਾ ਮੰਤਰੀ ਰਹਿੰਦੇ ਸਰਕਾਰ ਦੇ ਖਾਤੇ ਵਿਚੋਂ ਨਹੀਂ ਲਏ। ਉਹਨਾਂ ਨੇ ਸਿੱਧੇ ਤੌਰ 'ਤੇ ਅਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਸਾਫ ਲਫਜ਼ਾਂ ਵਿੱਚ ਕਿਹਾ ਕਿ ‘‘ਭਗਵੰਤ ਸਿਆਂ ਜਿੰਨੀ ਤੇਰੀ ਹੈਸੀਅਤ ਜਾਂ ਔਕਾਤ ਹੈ ਤੂੰ ਲਾਲਾ , ਮਨਪ੍ਰੀਤ ਬਾਦਲ ਡਰਨ ਵਾਲਾ ਨਹੀਂ’’, ‘‘ਮੈਂ ਰਾਜਾ ਵੜਿੰਗ ਨਹੀਂ, ਜੋ ਤੇਰੇ ਤੋਂ ਡਰਕੇ ਸਿਰ ਤੇ ਟੋਪੀ ਪਾਕੇ ਮਾਸਕ ਲਾਕੇ ਤੇਰੇ ਗੋਡੇ ਹੱਥ ਲਾਊਂਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਅੱਗੇ ਪੇਸ਼ ਹੋਏ ਸਨ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦਫ਼ਤਰ ਵਿਖੇ ਤਲਬ ਕੀਤਾ ਸੀ। ਮਨਪ੍ਰੀਤ ਬਾਦਲ 'ਤੇ ਮੰਤਰੀ ਰਹਿੰਦਿਆਂ ਗਲਤ ਤਰੀਕੇ ਨਾਲ ਜ਼ਮੀਨ ਦੀ ਖਰੀਦੋ ਫਰੋਖ਼ਤ ਕਰਨ ਦੇ ਇਲਜ਼ਾਮ ਸਨ। ਮਨਪ੍ਰੀਤ ਸਿੰਘ ਬਾਦਲ ਦੀ ਸ਼ਿਕਾਇਤ ਵਿਜੀਲੈਂਸ ਨੂੰ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਨੇ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement