Punjab news: ਬੱਸਾਂ ਦੀਆਂ ਬਾਡੀਆਂ ਰਾਜਸਥਾਨ 'ਚ ਲਵਾਉਣ ਨੂੰ ਲੈਕੇ ਰਾਜਾ ਵੜਿੰਗ 'ਤੇ ਭੜਕੇ ਮੁੱਖ ਮੰਤਰੀ, ਤਾਂ ਰਾਜਾ ਵੜਿੰਗ ਨੇ ਵੀ ਨਹੀਂ ਛੱਡੀ ਕਸਰ, ਆਖੀ ਆਹ ਗੱਲ
Punjab news: ਰਾਜਸਥਾਨ ‘ਚ ਪੰਜਾਬ ਦੀਆਂ ਬੱਸਾਂ ਦੀ ਬਾਡੀਆਂ ਲਵਾਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ।
Punjab news: ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਸਥਾਨ ‘ਚ ਪੰਜਾਬ ਦੀਆਂ ਬੱਸਾਂ ਦੀ ਬਾਡੀਆਂ ਲਵਾਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਣੀਆਂ ਸਨ, ਪੰਜਾਬ ਦੇ ਵਿੱਚ ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਭਾਰਤ ਵਿੱਚੋਂ ਬੱਸਾਂ ਅਤੇ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਵਿੱਚ ਆਉਂਦੇ ਹਨ ਪਰ ਪਿਛਲੇ ਸਾਲ ਦੌਰਾਨ ਅਜਿਹਾ ਕੀ ਕਾਰਨ ਬਣਿਆ ਕਿ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਰਾਜਸਥਾਨ ਜਾਣਾ ਪਿਆ।
ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਕਿ ਰਾਜਸਥਾਨ ਵਾਲੀਆਂ ਸਸਤੀਆਂ ਲਵਾ ਰਹੇ ਹਨ, ਆਪਣਾ ਕਾਰੋਬਾਰ ਬਾਹਰ ਕਿਉਂ ਜਾ ਰਿਹਾ ਹੈ, ਜੇਕਰ ਉਸ ਸਸਤੀਆਂ ਬਾਡੀਆਂ ਲਾ ਰਹੇ ਹਨ ਤਾਂ ਅਸੀਂ ਵੀ ਰਾਜਸਥਾਨੀ ਜਿੰਨੀ ਹਮਾਇਤ ਦੇਵਾਂਗੇ ਅਤੇ ਬਜਟ ਵਿੱਚ ਪੇਸ਼ ਕਰਾਂਗੇ। ਮੁੱਖ ਮੰਤਰੀ ਮਾਨ ਨੇ ਸਦਨ ਵਿੱਚ ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਹੋਇਆਂ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ, ਅਸੀਂ ਇਸ ਦੀ ਜਾਂਚ ਕਰਾਂਗੇ।
ਰਾਜਾ ਵੜਿੰਗ ਨੂੰ ਬੱਸਾਂ ਦੀਆਂ ਬਾਡੀਆਂ ਲਗਾਉਣ ਲਈ ਰਾਜਸਥਾਨ ਕਿਉਂ ਜਾਣਾ ਪਿਆ... ਪੰਜਾਬ 'ਚ ਕਿਉਂ ਨਹੀਂ ਲੱਗ ਸਕਦੀਆਂ ਸੀ... ਆਉਣ ਵਾਲੇ ਦਿਨਾਂ 'ਚ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ... pic.twitter.com/uvF1VjvmN6
— Bhagwant Mann (@BhagwantMann) March 4, 2024
ਉੱਥੇ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ , ਨਾ ਤਾਂ ਪਹਿਲਾਂ ਕਦੇ ਡਰਿਆ ਹਾਂ ਅਤੇ ਨਾ ਹੁਣ ਡਰਦਾ ਹਾਂ ਨਾ ਤਾਂ ਮੈਂ ਤੁਹਾਨੂੰ ਪਹਿਲਾਂ ਕਦੇ ਜਾਂਚ ਕਰਨ ਤੋਂ ਰੋਕਿਆ ਅਤੇ ਨਾ ਹੁਣ ਰੋਕ ਰਿਹਾਂ ਹਾਂ। ਜਦੋਂ ਤੁਹਾਡਾ ਦਿਲ ਕਰੇ ਉਦੋਂ ਜਾਂਚ ਕਰ ਲਓ।
ਭਗਵੰਤ ਮਾਨ ਜੀ ,
— Amarinder Singh Raja Warring (@RajaBrar_INC) March 4, 2024
ਨਾ ਤਾਂ ਪਹਿਲਾਂ ਕਦੇ ਡਰਿਆ ਹਾਂ ਅਤੇ ਨਾ ਹੁਣ ਡਰਦਾ ਹਾਂ
ਨਾ ਤਾਂ ਮੈਂ ਤੁਹਾਨੂੰ ਪਹਿਲਾਂ ਕਦੇ ਇਨਕੁਆਰੀ ਕਰਨ ਤੋਂ ਰੋਕਿਆ ਅਤੇ ਨਾ ਹੁਣ ਰੋਕ ਰਿਹਾਂ ਹਾਂ ।
ਜਦੋਂ ਤੁਹਾਡਾ ਦਿਲ ਕਰੇ ਉਦੋਂ ਇਨਕੁਆਰੀ ਕਰ ਲਓ । https://t.co/eHUMEIDIa2 pic.twitter.com/fHGtcynZoq
ਇਹ ਵੀ ਪੜ੍ਹੋ: Punjab news: ਪਿੰਡ ਬਾਜਕ ਦੇ ਕਿਸਾਨਾਂ ਨੂੰ ਡੀਸੀ ਨੂੰ ਸੌਂਪਿਆ ਮੰਗ ਪੱਤਰ, ਕੀਤੀ ਆਹ ਮੰਗ
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਮੇਅਰ ਆਪ ਦਾ ਫਿਰ ਭਾਜਪਾ ਨੇ ਕਿਵੇਂ ਜਿੱਤੇ ਇਹ 2 ਅਹਿਮ ਅਹੁਦੇ ? ਜਾਣੋ ਸਿਆਸਤ