ਸੀਐਮ ਮਾਨ ਨੇ ਦਿੱਲੀ ਨੂੰ ਲੈ ਕੇ ਉਡਾਇਆ ਵਿਰੋਧੀਆਂ ਦਾ ਮਜ਼ਾਕ, ਸੁਖਪਾਲ ਖਹਿਰਾ ਨੇ ਦਿੱਤਾ ਇਹ ਜਵਾਬ
ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ 'ਤੇ ਹਮਲਾ ਬੋਲਿਆ ਹੈ। ਹਾਲਹੀ 'ਚ ਏਬੀਪੀ ਨਿਊਜ਼ ਦੇ ਮੰਚ ਸ਼ਿਖਰ ਸੰਮੇਲਨ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ ਸੀ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ 'ਤੇ ਹਮਲਾ ਬੋਲਿਆ ਹੈ। ਹਾਲਹੀ 'ਚ ਏਬੀਪੀ ਨਿਊਜ਼ ਦੇ ਮੰਚ ਸ਼ਿਖਰ ਸੰਮੇਲਨ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ ਸੀ।ਉਸਦਾ ਇਕ ਵੀਡੀਓ ਸ਼ੇਅਰ ਕਰ ਖਹਿਰਾ ਨੇ ਭਗਵੰਤ ਮਾਨ 'ਤੇ ਸਵਾਲ ਚੁੱਕੇ ਹਨ।ਵਿਰੋਧੀ ਧਿਰਾਂ ਅਕਸਰ ਹੀ ਆਪ ਦੀ ਸਰਕਾਰ 'ਤੇ ਇਹ ਇਲਜ਼ਾਮ ਲਾਉਂਦੀਆਂ ਹਨ ਕਿ ਇਹ ਪਾਰਟੀ ਦਿੱਲੀ ਤੋਂ ਚੱਲਦੀ ਹੈ ਅਤੇ ਇਸਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਹਨ।
ਖਹਿਰਾ ਨੇ ਟਵੀਟ ਕਰਦੇ ਕਿਹਾ, " ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਤਾਅਨੇ ਮਾਰਦੇ ਹੋਏ ਆਪਣੇ ਆਪ ਦਾ ਮਜ਼ਾਕ ਬਣਾ ਰਹੇ ਹਨ? ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਬਹੁਤ ਮਹੱਤਵਪੂਰਨ ਅਹੁਦੇ 'ਤੇ ਹਨ ਅਤੇ ਉਨ੍ਹਾਂ ਦਾ ਆਚਰਣ ਮਿਸਾਲੀ ਅਤੇ ਸਨਮਾਨਜਨਕ ਹੋਣਾ ਚਾਹੀਦਾ ਹੈ।"
Don’t you think our Hon’ble Cm @BhagwantMann is making a laughing stock out of himself while taunting his opponents? He should realize he’s holding a very important position and his conduct should be exemplary and dignified-khaira pic.twitter.com/lAapZSNl8h
— Sukhpal Singh Khaira (@SukhpalKhaira) August 1, 2022
ਖਹਿਰਾ ਨੇ ਇਕ ਹੋਰ ਟਵੀਟ 'ਚ ਕਿਹਾ, "ਪਿਆਰੇ ਭਗਵੰਤ ਮਾਨ ਜੀ ਹੁਣ ਦਿਲੀ,ਦਿੱਲੀ,ਦਿੱਲੀ ਬਾਰੇ ਕੀ ਕਹੋਗੇ। ਕਿਰਪਾ ਕਰਕੇ ਇਹ ਵੀਡੀਓ ਦੇਖੋ ਅਤੇ ਤੁਹਾਨੂੰ ਇਸਦਾ ਜਵਾਬ ਆਪਣੇ ਆਪ ਹੀ ਉਨ੍ਹਾਂ ਦੇ ਮੂੰਹੋਂ ਮਿਲ ਜਾਵੇਗਾ। "
Dear @BhagwantMann ji how about Dilli,Dilli,Dilli now please watch this video and he’ll get his answer from his own mouth-khaira pic.twitter.com/fDlz6Vi8My
— Sukhpal Singh Khaira (@SukhpalKhaira) August 1, 2022
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :