ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਕਿਸੇ ਦੀ ਔਲਾਦ ਮਾੜੀ ਨਿਕਲ ਜਾਂਦੀ....ਪਰ ਅਸੀਂ ਕਿਸੇ 'ਤੇ ਕੋਈ ਰਹਿਮ ਨਹੀਂ ਕਰਨਾ
ਮਾਨ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾਂ ਹਾਂ ਕਿ ਜੇ ਤੁਹਾਡੇ ਨੇੜੇ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਕਾਰਵਾਈ ਕਰਾਂਗੇ, ਸਾਡੀ ਪਾਰਟੀ ਨੇ ਇਹ ਦੱਸ ਦਿੱਤਾ ਹੈ ਕਿ ਅਸੀਂ ਆਪਣਿਆਂ ਵਿਰੁੱਧ ਵੀ ਕਾਰਵਾਈ ਕਰਾਂਗੇ, ਇਹ ਲੜਾਈ ਕਿਸੇ ਵਿਅਕਤੀ ਦੇ ਨਹੀਂ ਸਗੋਂ ਸਿਸਟਮ ਦੇ ਵਿਰੁੱਧ ਹੈ
Bhagwant Mann: ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਕੋਈ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਸਾਂਝੀ ਕੀਤੀ ਜਿਸ ਦੇ ਮਜਮੂਨ ਵਿੱਚ ਲਿਖਿਆ, ਭ੍ਰਿਸ਼ਟਾਚਾਰ ਨੂੰ ਲੈਕੇ ਸਾਡੀ ਨੀਤੀ ਸਾਫ਼ ਹੈ..ਚਾਹੇ ਕੋਈ ਆਪਣਾ, ਚਾਹੇ ਕੋਈ ਬੇਗਾਨਾ..ਕੋਈ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਨੂੰਨੀ ਕਾਰਵਾਈ ਜ਼ਰੂਰ ਹੋਵੇਗੀ…
ਮਾਨ ਨੇ ਇਸ ਵੀਡੀਓ ਵਿੱਚ ਕਿਹਾ ਕਿ ਅਸੀਂ ਇਹ ਗਾਰੰਟੀ ਦੇ ਕੇ ਆਏ ਸੀ ਕਿ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ਭਾਂਵੇ ਕੋਈ ਅਫਸਰ ਜਾਂ ਕੋਈ ਸਿਆਸੀ ਲੀਡਰ ਕਰਦਾ ਹੋਵੇ,ਬਖਸ਼ਿਆ ਨਹੀਂ ਜਾਵੇਗਾ। ਅੱਜ ਫਿਰ ਆਮ ਆਦਮੀ ਪਾਰਟੀ ਨੇ ਇਹ ਸਾਬਤ ਕੀਤਾ ਹੈ। ਸਾਡੀ ਇਹ ਲੜਾਈ ਕਿਸੇ ਵਿਅਕਤੀ ਦੇ ਨਹੀਂ ਸਗੋਂ ਸਿਸਟਮ ਦੇ ਵਿਰੁੱਧ ਹੈ। ਭ੍ਰਿਸ਼ਟਾਚਾਰ ਦੀ ਘੁਣ ਨੇ ਸਿਸਟਮ ਨੂੰ ਖੋਖਲਾ ਕੀਤਾ ਹੋਇਆ ਹੈ ਪਰ ਸਾਡੀ ਇਸ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ ਹੈ।
ਭ੍ਰਿਸ਼ਟਾਚਾਰ ਨੂੰ ਲੈਕੇ ਸਾਡੀ ਨੀਤੀ ਸਾਫ਼ ਹੈ..ਚਾਹੇ ਕੋਈ ਆਪਣਾ, ਚਾਹੇ ਕੋਈ ਬੇਗਾਨਾ..ਕੋਈ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਨੂੰਨੀ ਕਾਰਵਾਈ ਜ਼ਰੂਰ ਹੋਵੇਗੀ…
— Bhagwant Mann (@BhagwantMann) May 23, 2025
https://t.co/89O66MsER1
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਟਾਇਮ ਆ ਗਿਆ ਕਿ ਅਸੀਂ ਸਿਸਟਮ ਨੂੰ ਬਿਲਕੁਲ ਕਲੀਨ ਕਰ ਦਈਏ, ਛੋਟੇ ਵਪਾਰੀਆਂ ਦੇ ਕਾਗ਼ਜ਼ਾਂ ਵਿੱਚ ਨੁਕਸ ਕੱਢਣਾ ਫਿਰ ਉਨ੍ਹਾਂ ਨੂੰ ਡਰਾਉਣਾ ਤੇ ਬਲੈਕਮੇਲ ਕਰਕੇ ਪੈਸਾ ਲੈਣਾ ਇਹ ਹੁਣ ਨਹੀਂ ਚੱਲੇਗਾ। ਵਪਾਰੀਆਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਜੇ ਕੋਈ ਅਫਸਰ ਜਾਂ ਲੀਡਰ ਤੰਗ ਕਰਦਾ ਹੈ ਤਾਂ ਸਾਨੂੰ ਸ਼ਿਕਾਇਤ ਕਰੋ ਅਸੀਂ ਉਸ ਖ਼ਿਲਾਫ਼ ਕਾਰਵਾਈ ਕਰਾਂਗੇ।
ਮਾਨ ਨੇ ਕਿਹਾ ਕਿ ਭਾਂਵੇ ਕੋਈ ਮੇਰਾ ਆਪਣਾ ਹੋਵੇ ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ, ਮੈਂ ਸਾਰੇ ਅਫ਼ਸਰਾਂ ਤੇ ਲੀਡਰਾਂ ਨੂੰ ਫਿਰ ਦੱਸ ਦਿੰਦਾਂ ਹਾ ਕਿ ਭ੍ਰਿਸ਼ਟਾਚਾਰ ਵਾਸਤੇ ਸਾਡੀ ਜ਼ੀਰੋ ਟਾਲਰੈਂਸ ਹੈ। ਕਿਸੇ ਉੱਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟਾਚਾਰੀ ਨੇ ਤਾਂ ਰਿਸ਼ਵਤ ਮੰਗ ਲਈ ਪਰ ਮਜ਼ਬੂਰ ਹੋਇਆ ਬੰਦਾ ਪਤਾ ਨਹੀਂ ਕਿੱਥੋਂ ਪੈਸੇ ਲੈ ਕੇ ਆਉਂਦਾ ਪਰ ਇਮਾਨਦਾਰੀ ਨਾਲ ਕਮਾਇਆ ਪੈਸਾ ਬਰਕਤ ਕਰਦਾ, ਕਿਉਂਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ, ਪਾਪ ਦੀ ਕਮਾਈ ਬਰਕਤ ਨਹੀਂ ਕਰਦੀ, ਸਵਰਗ ਨਰਕ ਇੱਥੇ ਹੀ ਹੈ।
ਮਾਨ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾਂ ਹਾਂ ਕਿ ਜੇ ਤੁਹਾਡੇ ਨੇੜੇ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਕਾਰਵਾਈ ਕਰਾਂਗੇ, ਸਾਡੀ ਪਾਰਟੀ ਨੇ ਇਹ ਦੱਸ ਦਿੱਤਾ ਹੈ ਕਿ ਅਸੀਂ ਆਪਣਿਆਂ ਵਿਰੁੱਧ ਵੀ ਕਾਰਵਾਈ ਕਰਾਂਗੇ, ਇਹ ਲੜਾਈ ਕਿਸੇ ਵਿਅਕਤੀ ਦੇ ਨਹੀਂ ਸਗੋਂ ਸਿਸਟਮ ਦੇ ਵਿਰੁੱਧ ਹੈ






















