Punjab Breaking News LIVE: CM ਦੀ ਨੌਜਵਾਨਾਂ ਨੂੰ ਸੌਗਾਤ, ਸਰਕਾਰ ਖ਼ਰੀਦੇਗੀ ਹੋਰ ਥਰਮਲ ਪਲਾਂਟ, ਪੰਜਾਬ ਕਾਂਗਰਸ ਦੀ ਮੀਟਿੰਗ ‘ਚ ਸਿੱਧੂ ਦੀ ਚਰਚਾ, ਠੰਢ ਨੇ ਠਾਰੇ ਹੱਡ
Punjab Breaking News LIVE Updates: ਇੰਡੀਆ ਗਠਜੋੜ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਵੱਲੋਂ ਲਿਆ ਜਾਵੇਗਾ, ਹਰ ਕੋਈ ਉਸਦੇ ਨਾਲ ਹੋਵੇਗਾ।
LIVE
Background
Punjab Breaking Update: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਨੇ 1 ਜਨਵਰੀ ਨੂੰ ਖਰੀਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਵਿਰੋਧ ਦਾ ਜਵਾਬ ਦਿੱਤਾ। ਸੀਐਮ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਦੋ ਹੋਰ ਪ੍ਰਾਈਵੇਟ ਪਲਾਂਟ ਵੀ ਖਰੀਦਣ ਲਈ ਤਿਆਰ ਹਨ। ਪਹਿਲੀ ਜਨਵਰੀ ਤੋਂ ਉਹੀ ਥਰਮਲ ਪਲਾਂਟ ਜਿਸ ਤੋਂ ਉਨ੍ਹਾਂ ਨੂੰ 7.05 ਰੁਪਏ ਵਿੱਚ ਬਿਜਲੀ ਮਿਲ ਰਹੀ ਸੀ, ਉਹ 4.5 ਰੁਪਏ ਵਿੱਚ ਬਿਜਲੀ ਬਣਾ ਰਿਹਾ ਹੈ। ਮੰਗਲਵਾਰ ਨੂੰ ਸੀ.ਐਮ.ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ 'ਚ ਸਹਿਕਾਰਤਾ ਵਿਭਾਗ 'ਚ ਨਿਯੁਕਤ ਹੋਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਸਨ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਘਾਟੇ ਵਿੱਚ ਵਿਭਾਗ ਵੇਚਦਾ ਰਿਹਾ ਹੈ ਪਰ ਪੰਜਾਬ ਦੀ ਆਪ ਸਰਕਾਰ ਨੇ ਉਲਟੀ ਗੰਗਾ ਵਹਾਅ ਦਿੱਤੀ ਹੈ।
ਸਿੱਧੂ ਦੀਆਂ ਵੱਖਰੀਆਂ ਰੈਲੀਆਂਂ ਦੀ ਚਰਚਾ
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਚੰਡੀਗੜ੍ਹ(Chandigarh) ਸਥਿਤ ਪੰਜਾਬ ਭਵਨ ਪਹੁੰਚ ਗਏ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ(raja Warring) ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਜਦੋਂ ਮੀਡੀਆ ਨੇ ਇੰਡੀਆ ਗਠਜੋੜ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਵੱਲੋਂ ਲਿਆ ਜਾਵੇਗਾ, ਹਰ ਕੋਈ ਉਸਦੇ ਨਾਲ ਹੋਵੇਗਾ। ਇਸ ਦੇ ਨਾਲ ਹੀ ਦੇਵੇਂਦਰ ਯਾਦਵ ਨੇ ਨਵਜੋਤ ਸਿੰਘ ਸਿੱਧੂ(Navjot Singh Sidhu) ਦੀ ਵੱਖਰੀ ਰੈਲੀ ਦੇ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਉਹ ਗੱਲ ਕਰਨਗੇ। ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਹੁਣ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਡੇਢ ਤੋਂ ਦੋ ਘੰਟੇ ਤੱਕ ਚੱਲੇਗੀ,ਫਿਰ ਦੁਪਹਿਰ 1 ਵਜੇ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਲੋਕ ਸਭਾ ਉਮੀਦਵਾਰਾਂ ਨਾਲ ਮੀਟਿੰਗ ਹੋਵੇਗੀ। ਜਦੋਂ ਕਿ ਬਾਅਦ ਦੁਪਹਿਰ 3.30 ਵਜੇ ਉਹ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ 10 ਅਤੇ 11 ਜਨਵਰੀ ਤੱਕ ਉਨ੍ਹਾਂ ਦੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ।
ਜਲੰਧਰ ਵਿੱਚ ਪੰਪ ਉੱਤੇ ਚੱਲੀਆਂ ਗੋਲ਼ੀਆਂ
ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਸਥਿਤ ਪੈਟਰੋਲ ਪੰਪ 'ਤੇ ਅਣਪਛਾਤੇ ਲੁਟੇਰਿਆਂ ਨੇ ਗੋਲੀ ਚਲਾ ਕੇ ਆੜ੍ਹਤੀਏ ਦੀ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਇਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ਰਾਰਤੀ ਅਨਸਰ ਆੜ੍ਹਤੀਏ ਦੀ ਕੁੱਟਮਾਰ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਆਦਮਪੁਰ ਸ਼ਹਿਰ ਵੱਲ ਫ਼ਰਾਰ ਹੋ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਸਵੇਰੇ ਪੈਟਰੋਲ ਪੰਪ 'ਤੇ ਤੇਲ ਭਰਾਉਣ ਲਈ ਆਇਆ ਸੀ। ਇਸੇ ਦੌਰਾਨ ਦੋ ਅਣਪਛਾਤੇ ਮੁਲਜ਼ਮ ਉਸ ਦੇ ਨੇੜੇ ਆ ਗਏ। ਮੁਲਜ਼ਮ ਨੇ ਪੀੜਤਾ ਨੂੰ ਕਿਹਾ-ਤੁਸੀਂ ਸਾਨੂੰ ਜਲੰਧਰ ਸ਼ਹਿਰ ਵਿੱਚ ਛੱਡ ਦਿਓ। ਪੀੜਤ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਜਲੰਧਰ ਨਹੀਂ ਜਾਵੇਗਾ। ਜਦੋਂ ਉਹ ਪੈਟਰੋਲ ਭਰਾ ਕੇ ਜਾਣ ਲੱਗਾ ਤਾਂ ਇੱਕ ਮੁਲਜ਼ਮ ਜ਼ਬਰਦਸਤੀ ਕਾਰ ਵਿਚ ਬੈਠ ਗਿਆ। ਪੀੜਤ ਨੇ ਕਿਸੇ ਤਰ੍ਹਾਂ ਦੋਸ਼ੀ ਨੂੰ ਕਾਰ 'ਚੋਂ ਬਾਹਰ ਕੱਢਿਆ। ਇਸ ਦੌਰਾਨ ਉਸ ਦੇ ਦੋ ਸਾਥੀ ਹਥਿਆਰ ਲੈ ਕੇ ਆ ਗਏ। ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ। ਜਿਸ 'ਚ ਇਕ ਗੋਲੀ ਪੀੜਤ ਦੇ ਸਿਰ ਅਤੇ ਦੂਜੀ ਗੋਲੀ ਪੀੜਤ ਦੀ ਲੱਤ ਨਾਲ ਖਹਿ ਕੇ ਲੰਘ ਗਈ।