Punjab News: 5600 ਕਰੋੜ ਦੇ ਡਰੱਗ ਮਾਮਲੇ ਦੇ ਪੰਜਾਬ ਨਾਲ ਜੁੜੇ ਤਾਰ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਅੰਮ੍ਰਿਤਸਰ 'ਚ ਛਾਪੇਮਾਰੀ, 10 ਕਰੋੜ ਦੀ ਕੋਕੀਨ ਬਰਾਮਦ
ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਪਿੰਡ ਨੇਪਾਲ ਵਿੱਚ ਕੀਤੀ ਗਈ। ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਜਤਿੰਦਰ ਉਰਫ ਜੱਸੀ ਨਿਸ਼ਾਨ ਦੇਹੀ ਉੱਤੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ।
Punjab News:: ਦਿੱਲੀ ਵਿੱਚ 5 ਹਜ਼ਾਰ ਕਰੋੜ ਰੁਪਏ ਦੇ ਡਰੱਗ ਬਰਾਮਦਗੀ ਮਾਮਲੇ ਦੇ ਲਿੰਕ ਪੰਜਾਬ ਨਾਲ ਜੁੜੇ ਹੋਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਵਿੱਚ ਪੁਲਿਸ ਨੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਅਤੇ ਇੱਕ ਫਾਰਚੂਨਰ ਕਾਰ ਵੀ ਜ਼ਬਤ ਕੀਤੀ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਪਿੰਡ ਨੇਪਾਲ ਵਿੱਚ ਕੀਤੀ ਗਈ। ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਜਤਿੰਦਰ ਉਰਫ ਜੱਸੀ ਨਿਸ਼ਾਨ ਦੇਹੀ ਉੱਤੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ।
ਪਹਿਲਾਂ ਦੁਬਈ ਨਾਲ ਜੁੜੇ ਮਾਮਲੇ ਦੇ ਤਾਰ
ਜ਼ਿਕਰ ਕਰ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜ਼ਬਤ ਕੀਤੇ ਗਏ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਦੁਬਈ ਨਾਲ ਜੁੜੇ ਹੋਏ ਹਨ। ਦੁਬਈ ਵਿੱਚ ਮੌਜੂਦ ਭਾਰਤੀ ਨਾਗਰਿਕ ਵਰਿੰਦਰ ਬਸੋਆ ਦਾ ਨਾਮ ਇਸ ਅੰਤਰਰਾਸ਼ਟਰੀ ਸਿੰਡੀਕੇਟ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਵਰਿੰਦਰ ਬਸੋਆ, ਉਸ ਦੇ ਬੇਟੇ ਅਤੇ ਕੁਝ ਹੋਰਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ।
ਕੌਣ ਹੈ ਵਰਿੰਦਰ ਬਸੋਆ ?
ਦੱਸ ਦਈਏ ਕਿ ਬਸੋਆ ਨੂੰ ਪਹਿਲਾਂ ਵੀ ਭਾਰਤ 'ਚ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਜ਼ਮਾਨਤ ਮਿਲਣ ਤੋਂ ਬਾਅਦ ਉਹ ਦੁਬਈ ਸ਼ਿਫਟ ਹੋ ਗਿਆ ਅਤੇ ਅੰਤਰਰਾਸ਼ਟਰੀ ਡਰੱਗਜ਼ ਕਾਰਟੈਲ ਦਾ ਇੱਕ ਵੱਡਾ ਮਾਫੀਆ ਬਣ ਗਿਆ। ਸਪੈਸ਼ਲ ਸੈੱਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੱਗ ਸਿੰਡੀਕੇਟ ਦਾ ਮਾਸਟਰ ਮਾਈਂਡ ਤੇ ਮੁੱਖ ਮੁਲਜ਼ਮ ਤੁਸ਼ਾਰ ਗੋਇਲ ਅਤੇ ਵਰਿੰਦਰ ਬਸੋਆ ਪੁਰਾਣੇ ਦੋਸਤ ਹਨ।
ਦਿੱਲੀ ਪੁਲਿਸ ਫੜ੍ਹੀ ਹੁਣ ਤੱਕ ਸਭ ਤੋਂ ਵੱਡੀ ਖੇਪ
ਜ਼ਿਕਰ ਕਰ ਦਈਏ ਕਿ ਦਿੱਲੀ ਪੁਲਿਸ ਨੇ ਸ਼ਹਿਰ 'ਚ ਹੁਣ ਤੱਕ ਨਸ਼ੇ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 560 ਕਿਲੋ ਕੋਕੀਨ ਤੇ 40 ਕਿਲੋ ਹਾਈਡ੍ਰੋਪੋਨਿਕ ਮੈਰੂਆਨਾ ਬਰਾਮਦ ਕੀਤੀ ਸੀ। ਇਸ ਨਸ਼ੀਲੇ ਪਦਾਰਥ ਦੀ ਖੇਪ ਦੀ ਅੰਦਾਜ਼ਨ ਕੀਮਤ ਲਗਭਗ 5,620 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਦਿੱਲੀ ਵਾਸੀ ਤੁਸ਼ਾਰ ਗੋਇਲ, ਹਿਮਾਂਸ਼ੂ ਕੁਮਾਰ, ਔਰੰਗਜ਼ੇਬ ਸਿੱਦੀਕੀ ਅਤੇ ਮੁੰਬਈ ਵਾਸੀ ਭਾਰਤ ਕੁਮਾਰ ਜੈਨ ਵਜੋਂ ਹੋਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।