ਆੜ੍ਹਤੀਆਂ ਦੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ, ਮੰਗਾਂ ਨਾ ਮੰਨੀਆਂ ਤਾਂ ਜਾਰੀ ਰਹੇਗੀ ਹੜਤਾਲ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਆੜ੍ਹਤੀਆਂ ਦੀ ਹੜਤਾਲ ਜਾਰੀ ਹੈ। ਆੜ੍ਹਤੀਆਂ ਨੇ ਪੰਜਾਬ ਤੇ ਕੇਦਰ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆੜ੍ਹਤੀਆਂ ਨੇ ਕਿਹਾ ਹੈ ਕਿ ਜਦ ਤਕ ਪੰਜਾਬ ਸਰਕਾਰ ਆੜ੍ਹਤੀਆਂ ਦੀ ਦੋ ਸਾਲ ਪੁਰਾਣੀ ਰਹਿੰਦੀ 131 ਕਰੋੜ ਦੀ ਪੇਮੈਂਟ ਨਹੀਂ ਦਿੰਦੀ ਹੜਤਾਲ ਜਾਰੀ ਰਹੇਗੀ। ਇਹ ਰਕਮ ਆੜ੍ਹਤੀਆਂ ਦਾ ਕਮਿਸ਼ਨ ਹੈ।
ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਆੜ੍ਹਤੀਆਂ ਦੀ ਹੜਤਾਲ ਜਾਰੀ ਹੈ। ਆੜ੍ਹਤੀਆਂ ਨੇ ਪੰਜਾਬ ਤੇ ਕੇਦਰ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆੜ੍ਹਤੀਆਂ ਨੇ ਕਿਹਾ ਹੈ ਕਿ ਜਦ ਤਕ ਪੰਜਾਬ ਸਰਕਾਰ ਆੜ੍ਹਤੀਆਂ ਦੀ ਦੋ ਸਾਲ ਪੁਰਾਣੀ ਰਹਿੰਦੀ 131 ਕਰੋੜ ਦੀ ਪੇਮੈਂਟ ਨਹੀਂ ਦਿੰਦੀ ਹੜਤਾਲ ਜਾਰੀ ਰਹੇਗੀ। ਇਹ ਰਕਮ ਆੜ੍ਹਤੀਆਂ ਦਾ ਕਮਿਸ਼ਨ ਹੈ।
ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ
ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਸਾਨੂੰ ਲਾਰੇ ਲਾਈ ਗਈ ਕਿ ਪੇਮੈਂਟ ਕੇਂਦਰ ਸਰਕਾਰ ਨਹੀਂ ਭੇਜ ਰਹੀ ਪਰ ਸਾਨੂੰ ਆਰਟੀਆਈ ਰਾਹੀਂ ਪਤਾ ਲੱਗਿਆ ਕਿ ਪੇਮੈਂਟ ਤਾਂ ਕੇਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਰ ਦਿੱਤੀ ਹੈ। ਹੁਣ ਪੰਜਾਬ ਸਰਕਾਰ ਪੇਮੈਂਟ ਨਾ ਕਰਕੇ ਲਾਰੇ-ਲੱਪੇ ਲਾ ਰਹੀ ਹੈ।
ਇਹ ਵੀ ਪੜ੍ਹੋ: …ਜਦੋਂ ਗੁਰਦਾਸ ਮਾਨ ਤੇ ਮੀਕਾ ਸਿੰਘ ਨੇ ਰੇਲ ਗੱਡੀ ’ਚ ਕੀਤਾ ‘ਬਗੈਰ ਟਿਕਟ’ ਸਫ਼ਰ, ਜਾਣੋ ਫਿਰ ਕੀ ਵਾਪਰਿਆ
ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੀਆਂ ਜਮ੍ਹਾਂਬੰਦੀਆਂ ਮੰਗ ਸਿੱਧੀ ਪੇਮੈਂਟ ਦੇਣ ਦੀ ਗੱਲ ਕਰ ਰਹੀ ਹੈ ਜੋ ਕਿਸਾਨ ਵੀ ਨਹੀਂ ਚਹੁੰਦੇ। ਇਸ ਲਈ ਅਸੀਂ ਉਹ ਵੀ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਸਾਡੀ ਮੀਟਿੰਗ ਹੋਈ ਹੈ, ਉਸ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਪੇਮੈਂਟ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab weekend lockdown: ਪੰਜਾਬ 'ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ
ਉਨ੍ਹਾਂ ਕਿਹਾ ਕਿ ਜੇਕਰ ਪੇਮੈਂਟ ਨਹੀਂ ਮਿਲਦੀ ਤਾਂ ਸਾਡੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਆੜ੍ਹਤੀਆ ਦੀ ਮੀਟਿੰਗ ਬਾਘਾ ਪੁਰਾਣੇ ਹੋ ਰਹੀ ਹੈ ਜਿਸ ਵਿੱਚ ਅਹਿਮ ਫੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ