ਘੱਟ ਗਿਣਤੀ ਭਾਈਚਾਰੇ ਦੀ ਹਰੇਕ ਜਾਇਜ਼ ਮੰਗ ਨੂੰ ਪੂਰਾ ਕਰਨ ਲਈ ਕਮਿਸ਼ਨ ਵਚਨਬੱਧ : ਲਾਲ ਹੁਸੈਨ
ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਦੀ ਚਾਰਦੀਵਾਰੀ ਸਮੇਤ ਸਾਰੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਮੰਗ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਹੁਸ਼ਿਆਰਪੁਰ: ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਕਿਹਾ ਕਿ ਕਮਿਸ਼ਨ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਉਸ ਦੀ ਹਰੇਕ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਉਹ ਅੱਜ ਗੜ੍ਹਸ਼ੰਕਰ ਮੰਡੀ ਵਿਖੇ ਘੱਟ ਗਿਣਤੀ ਲੋਕ ਭਲਾਈ ਯੁਵਾ ਦਲ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀਆਂ ਵੀਰਾਨ ਪਈਆਂ ਮਸਜਿਦਾਂ ਦਾ ਦੌਰਾ ਕੀਤਾ ਅਤੇ ਜਲਦ ਹੀ ਇਨ੍ਹਾਂ ਦੇ ਪੁਨਰ ਨਿਰਮਾਣ ਦੀ ਗੱਲ ਕਹੀ।
ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਦੀ ਚਾਰਦੀਵਾਰੀ ਸਮੇਤ ਸਾਰੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਮੰਗ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਘੱਟ ਗਿਣਤੀ ਲੋਕ ਭਲਾਈ ਯੁਵਾ ਦਲ ਦੇ ਚੇਅਰਮੈਨ ਮੁਹੱਬਤ ਮਿਹਰਬਾਨ, ਸੂਬਾ ਪ੍ਰਧਾਨ ਦਲਮੀਰ ਹੁਸੈਨ, ਸਾਈਂ ਸਤਨਾਮ ਮੰਨਣ, ਪੀ.ਏ ਵਿਰਸਾ ਸਿੰਘ, ਚੇਅਰਮੈਨ ਮਾਝਾ ਜ਼ੋਨ ਸਤਨਾਮ ਸਿਘੰ ਮੰਨਣ ਵੀ ਮੌਜੂਦ ਸਨ।
ਲਾਲ ਹੁਸੈਨ ਨੇ ਕਿਹਾ ਕਿ ਸੂਬੇ ਦੀਆਂ ਬੇਅਬਾਦ ਪੁਰਾਣੀਆਂ ਮਸਜਿਦਾਂ ਦੀ ਸੰਭਾਲ ਲਈ ਕਮਿਸ਼ਨ ਵਲੋਂ ਸਖਤ ਕਦਮ ਉਠਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਹਾਜ਼ਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਹਰਭਜਨ ਸਿੰਘ ਮੰਨਣ, ਗੁਰਸੇਵਕ ਸਿਘੰ, ਮੁਹੰਮਦ ਅਲੀ, ਮੁਹੰਮਦ ਮਾਸੀਨ, ਮੁਹੰਮਦ ਮਹਿਫੂਜ, ਮੁਹੰਮਦ ਮੁਸਤਫਾ, ਮੁਹੰਮਦ ਆਬਿਦ, ਮੁਹੰਮਦ ਸ਼ਮਸਾਦ, ਮੁਹੰਮਦ ਸ਼ੌਕੀਨ, ਮੁਹੰਮਦ ਸੈਰਦੀਨ, ਮੁਹੰਮਦ ਮਤਲੂਬ ਤੋਂ ਇਲਾਵਾ ਭਾਈਚਾਰੇ ਦੇ ਹੋਰ ਲੋਕ ਵੀ ਹਾਜਰ ਸਨ।
ਇਹ ਵੀ ਪੜ੍ਹੋ: ਦੂਜੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਅਤੇ ਵਪਾਰੀਆਂ ਨੂੰ ਫੜਨ ਲਈ ਪ੍ਰਣਾਲੀ ਨੂੰ ਹੋਰ ਕਰਾਂਗੇ ਮਜ਼ੂਬਤ: ਭੁੱਲਰ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।