ਪੜਚੋਲ ਕਰੋ

ਰਾਘਵ ਚੱਢਾ ਦਾ CM ਚੰਨੀ ‘ਤੇ ਹਮਲਾ, ਕੈਮਰੇ ਦੇ ਸ਼ੌਕੀਨ ਤੇ ਇਸ਼ਤਿਹਾਰ ਦੇ ਦੀਵਾਨੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਜ਼ਬਰਦਸਤੀ ਜੱਫੀ ਪਾਈ, ਪਰ ਮੁਆਵਜ਼ੇ ਦੇ ਨਾਂ 'ਤੇ ਦਿੱਤਾ ਧੋਖਾ

ਪੂਰੇ ਪੰਜਾਬ ਦੀਆਂ ਕੰਧਾਂ 'ਤੇ, ਬੱਸਾਂ ਦੇ ਪਿੱਛੇ ਅਤੇ ਹੋਰਡਿੰਗਾਂ 'ਤੇ ਲੱਗੀਆਂ ਫ਼ੋਟੋਆਂ ਵਾਲੇ ਕਿਸਾਨਾਂ ਬਲਵਿੰਦਰ ਸਿੰਘ ਖ਼ਾਲਸਾ ਤੇ ਹਰਪ੍ਰੀਤ ਸਿੰਘ ਨੂੰ ਹੁਣ ਤੱਕ ਜਾਰੀ ਨਹੀਂ ਕੀਤਾ ਮੁਆਵਜ਼ਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਈਟ ਅਤੇ ਕੈਮਰਾ ਤਾਂ ਪਸੰਦ ਹੈ, ਪਰ ਉਹ ਨੋ -ਐਕਸ਼ਨ ਵਾਲੇ ਮੁੱਖ ਮੰਤਰੀ ਹਨ।  ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਬਠਿੰਡਾ ਦੇ ਦੋ ਕਿਸਾਨਾਂ ਨਾਲ ਫ਼ੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਫ਼ੋਟੋਆਂ ਨੂੰ ਪੰਜਾਬ ਭਰ ਪ੍ਰਚਾਰ- ਪ੍ਰਸਾਰ ਤਾਂ ਬਹੁਤ ਇਸਤਮਾਲ ਕੀਤਾ, ਪਰ ਉਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ 'ਤੇ ਰਾਘਵ ਚੱਢਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ''ਕੈਮਰੇ ਦੇ ਸ਼ੌਕੀਨ ਅਤੇ ਇਸ਼ਤਿਹਾਰ ਦੇ ਦੀਵਾਨੇ 'ਡਰਾਮੇਬਾਜ਼ੀ ਮੁੱਖ ਮੰਤਰੀ' ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਜ਼ਬਰਦਸਤੀ ਜੱਫੀਆਂ ਪਾਈਆਂ, ਪਰ ਮੁਆਵਜ਼ੇ ਦੇ ਨਾਂਅ 'ਤੇ ਧੋਖਾ ਦਿੱਤਾ ਹੈ।'' ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਿਸਾਨ ਬਲਵਿੰਦਰ ਸਿੰਘ ਖ਼ਾਲਸਾ ਨੂੰ ਜੱਫੀ ਤਾਂ ਪਾਈ, ਪਰ ਮੁਆਵਜ਼ੇ ਦੇ ਨਾਂ 'ਤੇ ਉਸ ਨੂੰ ਇੱਕ ਫੁੱਟੀ ਕੌਡੀ ਤੱਕ ਨਹੀਂ ਦਿੱਤੀ। ਲੋਕ ਬਲਵਿੰਦਰ ਸਿੰਘ ਖ਼ਾਲਸਾ ਨੂੰ ਹੁਣ ਕਹਿਣ ਲੱਗੇ ਹਨ ਕਿ 'ਤੈਨੂੰ ਤਾਂ ਮੁੱਖ ਮੰਤਰੀ ਨੇ ਜੱਫੀ ਪਾਈ ਸੀ, ਹੁਣ ਤੂੰ ਹੀ ਸਾਨੂੰ ਮੁਆਵਜ਼ਾ ਦਿਵਾ ਦੇ।'

ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਦੂਜੇ ਕਿਸਾਨ ਹਰਪ੍ਰੀਤ ਸਿੰਘ ਦੀ ਫ਼ੋਟੋ ਨੂੰ ਵੀ ਹਰ ਬੱਸ ਦੇ ਪਿੱਛੇ ਲਗਵਾ ਕੇ ਚੋਣਾ ਲਈ ਖ਼ੂਬ ਪ੍ਰਚਾਰ- ਪ੍ਰਸਾਰ ਕੀਤਾ, ਪਰ ਸਰਕਾਰ ਨੇ ਉਸ ਦੀ ਵੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਮੁੱਖ ਮੰਤਰੀ ਨਹੀਂ, ਸਗੋਂ 'ਕੰਪੇਨ ਮੰਤਰੀ' ਹਨ। ਮੁੱਖ ਮੰਤਰੀ ਚੰਨੀ ਨੂੰ ਫ਼ਿਲਮ ਦੀ ਸ਼ੂਟਿੰਗ ਦੀ ਤਰਾਂ ਲਾਈਟ ਅਤੇ ਕੈਮਰਾ ਤਾਂ ਬਹੁਤ ਪਸੰਦ ਹੈ, ਪਰ ਐਕਸ਼ਨ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਰਾਹ ਤੁਰ ਪਏ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਹੁੰਦੇ ਸਮੇਂ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਮੁਹਿੰਮ ਚਲਾ ਕੇ ਕਿਸਾਨ ਬੁੱਧ ਸਿੰਘ ਨਾਲ ਫ਼ੋਟੋ ਖਿਚਵਾਈ ਸੀ, ਜਿਸ 'ਤੇ ਕਰੀਬ ਢਾਈ ਲੱਖ ਰੁਪਏ ਦਾ ਕਰਜ਼ਾ ਸੀ, ਪਰ ਉਸ ਦੇ ਕਰਜ਼ੇ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ ਸੀ।

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹਰ ਕਿਸਾਨ ਨੂੰ 75 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਭੂਮੀਹੀਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ 25- 25 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਰਾਘਵ ਚੱਢਾ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਮਾਨਸਾ ਤੋਂ ਮੌੜ ਤੱਕ ਅਤੇ ਸਰਦੂਲਗੜ੍ਹ ਤੋਂ ਤਲਵੰਡੀ ਤੱਕ ਇੱਕ ਲੱਖ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ 'ਤੇ ਨਰਮੇ ਦੀ ਫ਼ਸਲ ਖ਼ਰਾਬ ਹੋਈ ਹੈ।

ਰਾਘਵ ਚੱਢਾ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ੋਟੋਆਂ ਨਾਲ ਨੁਮਾਇਸ਼ ਕਰਕੇ ਵੋਟਾਂ ਨਹੀਂ ਮਿਲਣੀਆਂ, ਮੁਆਵਜ਼ਾ ਦੇ ਕੇ ਅਤੇ ਕੰਮ ਕਰਕੇ ਵੋਟਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦਾ ਇਸਤੇਮਾਲ 'ਯੂਜ਼ ਐਂਡ ਥਰੋਅ' ਦੀ ਨੀਤੀ ਨਾਲ ਕੀਤਾ ਹੈ, ਜੋ ਬਹੁਤ ਹੀ ਦੁਖਦਾਈ ਹੈ। ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਆਪਣੀ ਡਰਾਮੇਬਾਜ਼ੀ ਦੀ ਦਿੱਖ ਤੋਂ ਬਾਹਰ ਆ ਕੇ ਕੰਮ 'ਤੇ ਧਿਆਨ ਦੇਣ, ਨਹੀਂ ਤਾਂ ਜਿਵੇਂ ਕੈਪਟਨ ਦਾ ਪਤਨ ਹੋਇਆ, ਪੰਜਾਬ ਦਾ ਕਿਸਾਨ ਚੰਨੀ ਨੂੰ ਵੀ ਕੁਰਸੀ ਤੋਂ ਹਟਾ ਦੇਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Embed widget