Punjab News: ਭਗਵੰਤ ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਟਕਰਾਅ, ਗਵਰਨਰ ਬੋਲੇ- ਕਈ ਮੁੱਦਿਆਂ 'ਤੇ ਨਹੀਂ ਲਿਆ ਜਾ ਰਿਹੈ ਐਕਸ਼ਨ, ਜਾਵਾਂਗਾ ਸੁਪਰੀਮ ਕੋਰਟ
Punjab Politics: ਪੰਜਾਬ 'ਚ ਸਰਹੱਦ ਪਾਰ ਤੋਂ ਨਸ਼ਿਆਂ ਦੀ ਸਪਲਾਈ ਬਾਰੇ ਰਾਜਪਾਲ ਨੇ ਕਿਹਾ, ਪਾਕਿਸਤਾਨ 'ਤੇ ਇਕ ਜਾਂ ਦੋ ਹੋਰ ਸਰਜੀਕਲ ਸਟ੍ਰਾਈਕ ਹੋਣੇ ਚਾਹੀਦੇ ਨੇ, ਮੈਂ ਇਸ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕਰਾਂਗਾ।
Punjab News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ ਭਗਵੰਤ ਮਾਨ ਸਰਕਾਰ ਵਿਚਾਲੇ ਇਕ ਵਾਰ ਫਿਰ ਤਕਰਾਰ ਹੋ ਗਈ ਹੈ। ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਰਾਜਪਾਲ ਪੁਰੋਹਿਤ ਨੇ ਕਿਹਾ, ਸੁਪਰੀਮ ਕੋਰਟ ਨੇ ਆਪਣੇ ਹੁਕਮਾਂ 'ਚ ਸਪੱਸ਼ਟ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਰਾਜਪਾਲ ਪ੍ਰਤੀ ਜਵਾਬਦੇਹ ਹਨ। ਉਨ੍ਹਾਂ ਕਿਹਾ, ਸੁਪਰੀਮ ਕੋਰਟ ਨੇ ਹੁਕਮਾਂ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਕਾਗਜ਼ ਦੇ ਨਾਲ-ਨਾਲ ਰਾਜਪਾਲ ਦੇ ਪੱਤਰ ਦਾ ਜਵਾਬ ਵੀ ਦੇਣਾ ਹੋਵੇਗਾ।
ਕਈ ਮੁੱਦਿਆਂ 'ਤੇ ਨਹੀਂ ਲਿਆ ਜਾ ਰਿਹਾ ਐਕਸ਼ਨ- ਜਾਊਂਗਾ ਸੁਪਰੀਮ ਕੋਰਟ
ਦੂਜੇ ਪਾਸੇ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਮਾਨ ਵੱਲੋਂ ਦਿੱਤੇ ਗਏ ਬਿਆਨ 'ਤੇ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਗੱਲ ਦੀ ਬਰਾਬਰੀ ਨਹੀਂ ਕਰ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਜਪਾਲ ਨੂੰ ਮੁੱਖ ਮੰਤਰੀ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ, ਮੈਂ 19-20 ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਣ ਦੇਵਾਂਗਾ, ਪਰ ਮੈਂ ਪੰਜਾਬ ਸਰਕਾਰ ਦੇ ਉਹ ਮੁੱਦੇ ਪੇਸ਼ ਕਰ ਰਿਹਾ ਹਾਂ, ਜਿਨ੍ਹਾਂ 'ਤੇ ਕਾਰਵਾਈ ਨਹੀਂ ਹੋ ਰਹੀ। ਜਦੋਂ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਤਾਂ ਜਾਂ ਤਾਂ ਮੈਂ ਸੁਪਰੀਮ ਕੋਰਟ ਜਾਵਾਂਗਾ ਜਾਂ ਰਾਸ਼ਟਰਪਤੀ ਕੋਲ ਜਾਵਾਂਗਾ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਕਿਹਾ ਸੀ ਕਿ ਰਾਜਪਾਲ ਸਾਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦੇ ਰਹੇ, ਜਿਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਗਏ ਤਾਂ ਉਨ੍ਹਾਂ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਇਜਾਜ਼ਤ ਦੇਣੀ ਪਈ।
'ਪਾਕਿਸਤਾਨ 'ਤੇ ਫਿਰ ਤੋਂ ਕੀਤੀ ਜਾਵੇ ਸਰਜੀਕਲ ਸਟ੍ਰਾਈਕ'
ਪੰਜਾਬ ਵਿੱਚ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਬਾਰੇ ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਤੇ ਸਰਕਾਰ ਤੋਂ ਬਿਨਾਂ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨਹੀਂ ਹੋ ਸਕਦੀ। ਪਾਕਿਸਤਾਨ ਨਸ਼ਿਆਂ ਦੀ ਆੜ ਵਿੱਚ ਲੁਕਵੀਂ ਜੰਗ ਲੜ ਰਿਹਾ ਹੈ। ਉਨ੍ਹਾਂ ਕਿਹਾ, ਕੇਂਦਰ ਪਤਾ ਨਹੀਂ ਮੰਨੇਗੀ ਜਾਂ ਨਹੀਂ ਉੱਤੇ ਮੇਰਾ ਮਨ ਹੈ ਕਿ ਇਸ ਨੂੰ ਲੈ ਕੇ ਇਕ-ਦੋ ਵਾਰ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਇਹ ਗੱਲ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕਹਾਂਗਾ ਤੇ ਉਨ੍ਹਾਂ ਨੂੰ ਪੱਤਰ ਵੀ ਲਿਖਾਂਗਾ।'