Punjab Politics: 'ਟੂਰਨਾਮੈਂਟਾਂ 'ਚ ਵੀ ਉੱਡਣ ਲੱਗਿਆ 'ਬਦਲਾਅ' ਦਾ ਮਜ਼ਾਕ', ਕਾਂਗਰਸ ਨੇ ਵੀਡੀਓ ਸਾਂਝੀ ਕਰਕੇ ਲਿਆ 'ਸਵਾਦ'
ਵੀਡੀਓ ਸ਼ੇਅਰ ਕਰਕੇ ਕਾਂਗਰਸ ਨੇ ਕੈਪਸ਼ਨ ਲਿਖਿਆ, ਐਂ ਡਿੱਗਿਆ ਜਿਵੇਂ ਆਮ ਆਦਮੀ ਪਾਰਟੀ ਵਾਲੇ ਲੋਕਾਂ ਦੀਆਂ ਨਜ਼ਰਾਂ 'ਚੋਂ ਡਿੱਗੇ ਨੇ" ਹੁਣ ਤਾਂ ਟੂਰਨਾਮੈਂਟਾਂ 'ਚ ਵੀ 'ਬਦਲਾਅ' ਦਾ ਮਜ਼ਾਕ ਉੱਡ ਰਿਹਾ ਹੈ
Punjab Politics: ਪੰਜਾਬ ਵਿੱਚ ਤਾਪਮਾਨ ਦੇ ਨਾਲ ਨਾਲ ਹੁਣ ਸਿਆਸੀ ਪਾਰਾ ਵੀ ਸਿਖਰਾਂ ਉੱਤੇ ਹੈ। ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨਾਂ ਸਾਧਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਹਰ ਪਾਰਟੀ ਜ਼ੋਰ ਲਾ ਰਹੀ ਹੈ ਕਿਵੇਂ ਨਾ ਕਿਵੇਂ ਵਿਰੋਧੀਆਂ ਨੂੰ ਨੀਂਵਾ ਦਿਖਾਇਆ ਜਾਵੇ।
ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕਬੱਡੀ ਮੈਚ ਦੀ ਕੁਮੈਂਟਰੀ ਹੋ ਰਹੀ ਹੈ ਤੇ ਇਸ ਮੌਕੇ ਕੁਮੈਂਟਰੀ ਕਰਨ ਵਾਲਾ ਅਜਿਹੀ ਟਿੱਪਣੀ ਕਰਦਾ ਹੈ ਜੋ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਸੰਦ ਨਹੀਂ ਆਵੇਗੀ।
ਵੀਡੀਓ ਵਿੱਚ ਕੀ ਕਿਹਾ ਗਿਆ ?
ਜ਼ਿਕਰ ਕਰ ਦਈਏ ਕਿ ਵੀਡੀਓ ਵਿੱਚ ਜਾਫੀ ਰੇਡਰ ਨੂੰ ਲਾਇਨ ਨੂੰ ਪਰਲੀ ਪਾਰ ਸੁੱਟ ਦਿੰਦਾ ਹੈ ਜਿਸ ਤੋਂ ਬਾਅਦ ਕੁਮੈਂਟਰੀ ਵਾਲਾ ਕਹਿੰਦਾ ਹੈ ਕਿ ਇਹ ਤਾਂ ਐਵੇਂ ਡਿੱਗਿਆ ਜਿਵੇਂ ਆਮ ਆਦਮੀ ਪਾਰਟੀ ਪਾਰਟੀ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗੇ ਹਨ। ਇਸ ਨੂੰ ਸ਼ੇਅਰ ਕਰਕੇ ਕਾਂਗਰਸ ਨੇ ਕੈਪਸ਼ਨ ਲਿਖਿਆ, ਐਂ ਡਿੱਗਿਆ ਜਿਵੇਂ ਆਮ ਆਦਮੀ ਪਾਰਟੀ ਵਾਲੇ ਲੋਕਾਂ ਦੀਆਂ ਨਜ਼ਰਾਂ 'ਚੋਂ ਡਿੱਗੇ ਨੇ" ਹੁਣ ਤਾਂ ਟੂਰਨਾਮੈਂਟਾਂ 'ਚ ਵੀ 'ਬਦਲਾਅ' ਦਾ ਮਜ਼ਾਕ ਉੱਡ ਰਿਹਾ ਹੈ
"ਐਂ ਡਿੱਗਿਆ ਜਿਵੇਂ ਆਮ ਆਦਮੀ ਪਾਰਟੀ ਵਾਲੇ ਲੋਕਾਂ ਦੀਆਂ ਨਜ਼ਰਾਂ 'ਚੋਂ ਡਿੱਗੇ ਨੇ"
— Punjab Congress (@INCPunjab) May 10, 2024
ਹੁਣ ਤਾਂ ਟੂਰਨਾਮੈਂਟਾਂ 'ਚ ਵੀ 'ਬਦਲਾਅ' ਦਾ ਮਜ਼ਾਕ ਉੱਡ ਰਿਹਾ ਹੈ
.
.
.
.#incpunjab #punjabgovtfails #aapgovtfails #FailGovernment #PunjabPolitics #ਬਦਲਾਅ pic.twitter.com/hsIN0CE3V2
ਜ਼ਿਕਰ ਕਰ ਦਈਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਵਾਲਿਆਂ ਨੇ ਸੋਸ਼ਲ ਮੀਡੀਆ ਉੱਤੇ ਨਵਜੋਤ ਸਿੰਘ ਸਿੱਧੂ ਵੀ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਇਕੱਲਾ ਆਦਮੀ ਖੜ੍ਹਾ ਹੈ, ਜਦੋਂ ਤੱਕ ਉਹ ਖੜ੍ਹਾ ਹੈ ਉਹ ਅੰਗਦ ਦਾ ਪੈਰ ਹੈ ਛੇਤੀ ਉੱਠੇਗਾ ਨਹੀਂ। ਇਸ ਸ਼ਾਇਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪ ਦੇ ਪ੍ਰਚਾਰ ਵਾਲੇ ਵੀਡੀਓ ਜੋੜ ਦਿੱਤੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਵੀ ਸ਼ਾਮਲ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਆਪ ਨੇ ਲਿਖਿਆ, ਬੋਲ ਤਾਂ ਸਹੀ ਰਿਹਾ ਹੈ, ਨਹੀਂ ਦਬਦਾ ਪੰਜਾਬ ਦਾ ਪੁੱਤ,ਲੋਕਾਂ ਦਾ ਮਾਨ