ਪੜਚੋਲ ਕਰੋ

ਕੈਪਟਨ ਦੀ ਪਾਵਰ 'ਤੇ ਲੱਗੇਗੀ ਬ੍ਰੇਕ! ਤਾਲਮੇਲ ਕਮੇਟੀ ਕਰੇਗੀ ਕੰਟਰੋਲ, ਨਵਾਂ ਫਾਰਮੂਲਾ ਹੋਏਗਾ ਲਾਗੂ

ਕਿਸਾਨੀ ਤੇ ਦਲਿਤ ਨੇਤਾਵਾਂ ਦੀ ਨੁਮਾਇੰਦਗੀ ਵਧਾਉਣ ਤੇ ਕਤਲੇਆਮ ਦੀ ਜਾਂਚ ਤੇਜ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਮੇਟੀ ਨੇ ਆਪਣਾ ਕੰਮ ਕੀਤਾ ਹੈ, ਹੁਣ ਅੰਤਿਮ ਫ਼ੈਸਲਾ ਸੋਨੀਆ ਗਾਂਧੀ ਕਰਨਗੇ।

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਦੂਰ ਕਰਨ ਲਈ ਬਣਾਈ ਤਿੰਨ ਖੜਗੇ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਖਬਰ ਏਜੰਸੀਆਂ ਅਨੁਸਾਰ ਖੜਗੇ ਪੈਨਲ ਨੇ ਰਿਪੋਰਟ ’ਚ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਪਣਾ ਮੁਕੰਮਲ ਭਰੋਸਾ ਪ੍ਰਗਟਾਉਂਦਿਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਲੜਨ ਦੀ ਸਿਫ਼ਾਰਸ਼ ਕੀਤੀ ਹੈ ਪਰ ਨਾਲ ਹੀ ਸਾਰੇ ਧੜਿਆਂ ਵਿਚਾਲੇ ਤਾਲਮੇਲ ਬਿਠਾਉਣ 'ਤੇ ਜ਼ੋਰ ਦਿੱਤਾ ਹੈ।

ਸੂਤਰਾਂ ਮੁਤਾਬਕ ਕਮੇਟੀ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਸਰਕਾਰ ਤੇ ਪਾਰਟੀ ’ਚ ਭੂਮਿਕਾ ਯਕੀਨੀ ਬਣਾਉਣ ਤੇ ਸਰਕਾਰ ਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਲਈ ਕਮੇਟੀ ਬਣਾਉਣ ਉੱਤੇ ਵੀ ਜ਼ੋਰ ਦਿੱਤਾ ਹੈ। ਸਿੱਧੂ ਦੀ ਸਰਕਾਰ ਜਾਂ ਪਾਰਟੀ ਕੀ ਭੂਮਿਕਾ ਹੋਵੇਗੀ, ਇਸ ਬਾਰੇ ਫ਼ੈਸਲਾ ਸੋਨੀਆ ਗਾਂਧੀ ਹੀ ਕਰਨਗੇ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਤਾਲਮੇਲ ਕਮੇਟੀ ਦਾ ਕੰਟਰੋਲ ਵਧਣ ਨਾਲ ਕੈਪਟਨ ਦੀ ਪਾਵਰ ਵੀ ਘਟੇਗੀ ਤੇ ਸਾਰੇ ਧੜਿਆਂ ਨੂੰ ਸਹੀ ਨੁਮਾਇੰਦਗੀ ਮਿਲੇਗੀ।

ਦੱਸ ਦਈਏ ਕਿ ਮਲਿਕਾਰਜੁਨ ਖੜਗੇ, ਹਰੀਸ਼ ਰਾਵਤ ਤੇ ਜੇਪੀ ਅਗਰਵਾਲ ਨੇ ਤਕਰੀਬਨ 150 ਨੇਤਾਵਾਂ ਨਾਲ 4 ਦਿਨਾਂ ਤਕ ਗੱਲਬਾਤ ਕੀਤੀ। ਕਮੇਟੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਹਰ ਪੱਧਰ 'ਤੇ ਨੇਤਾਵਾਂ ਤੇ ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਕਈ ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਸਰਕਾਰ ਤੇ ਅਫ਼ਸਰਸ਼ਾਹੀ ਵਿੱਚ ਕੋਈ ਸੁਣਵਾਈ ਨਹੀਂ ਹੈ।

ਕਿਸਾਨੀ ਤੇ ਦਲਿਤ ਨੇਤਾਵਾਂ ਦੀ ਨੁਮਾਇੰਦਗੀ ਵਧਾਉਣ ਤੇ ਕਤਲੇਆਮ ਦੀ ਜਾਂਚ ਤੇਜ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਮੇਟੀ ਨੇ ਆਪਣਾ ਕੰਮ ਕੀਤਾ ਹੈ, ਹੁਣ ਅੰਤਿਮ ਫ਼ੈਸਲਾ ਸੋਨੀਆ ਗਾਂਧੀ ਕਰਨਗੇ।

ਸੂਤਰਾਂ ਮੁਤਾਬਕ ਕਮੇਟੀ ਨੇ ਬੇਸ਼ੱਕ ਕੋਈ ਸਖਤ ਸਟੈਂਡ ਨਹੀਂ ਲਿਆ ਪਰ ਕਈ ਸਿਫ਼ਾਰਸ਼ਾਂ ਕੀਤੀਆਂ ਹਨ ਜਿਸ ਨਾਲ ਪਾਰਟੀ ਅੰਦਰ ਕਲੇਸ਼ ਖਤਮ ਹੋ ਸਕਦਾ ਹੈ। ਕਮੇਟੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਵਿੱਚ ਲੀਡਰਸ਼ਿਪ ਨੂੰ ਨਾ ਬਦਲੋ। ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਠੇਸ ਪਹੁੰਚੇਗੀ। ਕਮੇਟੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਦੇ ਨਾਲ ਹੀ ਕਮੇਟੀ ਨੇ ਇਸ ਉੱਪਰ ਵੀ ਜ਼ੋਰ ਦਿੱਤਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ਤੇ ਪਾਰਟੀ ਵਿੱਚ ਸਰਗਰਮ ਕੀਤਾ ਜਾਣਾ ਚਾਹੀਦਾ ਹੈ। ਸਾਰੇ ਧੜਿਆਂ ਨੂੰ ਨੁਮਾਇੰਦਗੀ ਦੇਣ ਲਈ ਸਰਕਾਰ ਤੇ ਸੰਗਠਨ ਵਿੱਚ ਬਿਹਤਰ ਤਾਲਮੇਲ ਲਈ ਤਾਲਮੇਲ ਕਮੇਟੀ ਬਣਾਈ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸਰਕਾਰ ਤੇ ਪ੍ਰਦੇਸ਼ ਕਾਂਗਰਸ ਵਿੱਚ ਕਿਸਾਨਾਂ ਤੇ ਦਲਿਤ ਨੇਤਾਵਾਂ ਦੀ ਭੂਮਿਕਾ ਵਧਾਈ ਜਾਵੇ। ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਬੇਅਦਬੀ ਕੇਸ ਦੀ ਜਾਂਚ ਤੇਜ਼ ਕੀਤੀ ਜਾਣੀ ਚਾਹੀਦੀ ਹੈ, ਡਰੱਗ ਮਾਫੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ

Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ

Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ

ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
Advertisement
ABP Premium

ਵੀਡੀਓਜ਼

Farmers  Protest | ਕਿਸਾਨ ਆਗੂ ਡੱਲੇਵਾਲ ਨਾਲ ਜੁੜੀ ਵੱਡੀ ਅਪਡੇਟ! |Abp SanjhaFarmers Protest | Shambhu Border | ਹਰਿਆਣਾ ਦੇ ਗੋਲਿਆਂ ਖ਼ਿਲਾਫ਼ ਕਿਸਾਨਾਂ ਦਾ ਵੱਡਾ ਕਦਮ! |Abp SanjhaMC Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ! |Partap Bazwa Vs Cm MaanAkali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
Biggest Car Discount: ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
Punjab News: ਸੁਖਬੀਰ ਬਾਦਲ 'ਤੇ ਹਮਲੇ ਦੀ ਕਿਸ ਨੇ ਘੜੀ ਸਾਜਿਸ਼...ਆਖਰ ਸੱਚ ਸਾਹਮਣੇ ਆਉਣ ਤੋਂ ਕੌਣ ਡਰ ਰਿਹਾ?

ਸੜਕਾਂ 'ਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਇਸਲਾਮ ਦਾ ਦ੍ਰਿਸ਼ਟੀਕੋਣ, ਨਿਆਂ ਤੇ ਸ਼ਾਂਤਮਈ ਹਾਲਾਤ ਨੂੰ ਕਾਇਮ ਰੱਖਣਾ

ਹਰਿਆਣਾ ਸਰਕਾਰ ਦੀ ਕਿਸਾਨਾਂ ਤੇ ਕਾਰਵਾਈ ਸਾਰੀ ਦੁਨੀਆ ਨੇ ਦੇਖੀ

Embed widget