ਪੜਚੋਲ ਕਰੋ

ਵਿਜੀਲੈਂਸ ਬਿਊਰੋ ਖਿਲਾਫ਼ ਧਰਨੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ, ਕਾਰ ਕਾਂਗਰਸ ਭਵਨ ਅੰਦਰ ਜਾਣ ਦੀ ਇਜਾਜ਼ਤ ਨਾ ਮਿਲਣ ਕਰਕੇ ਭੜਕੇ ਪ੍ਰਤਾਪ ਬਾਜਵਾ

ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵਿਜੀਲੈਂਸ ਬਿਊਰੋ ਖਿਲਾਫ਼ ਧਰਨੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਦਿਖਾਈ ਦਿੱਤੀ ਹੈ।

ਸ਼ੰਕਰ ਦਾਸ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵਿਜੀਲੈਂਸ ਬਿਊਰੋ ਖਿਲਾਫ਼ ਧਰਨੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਦਿਖਾਈ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਕਾਰ ਕਾਂਗਰਸ ਭਵਨ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਭੜਕ ਗਏ ਹਨ।

ਪ੍ਰਤਾਪ ਬਾਜਵਾ ਕਾਰ ਪਾਰਕਿੰਗ ਲਈ ਗੇਟ ਨਾ ਖੋਲ੍ਹੇ ਜਾਣ ਕਾਰਨ ਮੀਟਿੰਗ ਛੱਡ ਕੇ ਕਾਂਗਰਸ ਭਵਨ ਤੋਂ ਚਲੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਕਾਂਗਰਸ ਦਫ਼ਤਰ ਦੇ ਅੰਦਰ ਗਏ। ਜਦੋਂ ਪ੍ਰਤਾਪ ਬਾਜਵਾ ਨੇ ਦਫ਼ਤਰ ਦੇ ਅੰਦਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਰ ਖੜ੍ਹੀ ਦੇਖੀ ਤਾਂ ਇੱਕ ਮਿੰਟ ਵਿੱਚ ਬਾਹਰ ਆ ਗਏ।

ਦੱਸ ਦੇਈਏ ਕਿ ਪੰਜਾਬ 'ਚ ਕਾਂਗਰਸ, ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਜੰਮ ਕੇ ਹੱਲਾ ਬੋਲ ਰਹੀ ਹੈ। ਕਾਂਗਰਸੀ ਚੰਡੀਗੜ੍ਹ 'ਚ ਵਿਜੀਲੈਂਸ ਦਫ਼ਤਰ ਦਾ ਘਿਰਾਓ ਕਰਨਗੇ ਜਿਸ ਵਿੱਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਰਕਤ ਕਰਨੀ ਸੀ। ਟੈਂਡਰ ਘੁਟਾਲੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦਾ ਕਾਂਗਰਸ ਵਿਰੋਧ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ 'ਆਪ' ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।

ਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਘਿਰੇ ਹੋਏ ਹਨ।

ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ। ਖੇਤੀ ਮਸ਼ੀਨਰੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ। ਪੰਜਾਬ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਕਈ ਸਾਬਕਾ ਮੰਤਰੀ ਵੀ ਸ਼ਿਰਕਤ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੇ ਸਾਬਕਾ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਹਨ। ਸਰਕਾਰ ਜਿਸ ਨੂੰ ਚਾਹੇ ਗ੍ਰਿਫਤਾਰ ਕਰ ਸਕਦੀ ਹੈ। ਕੋਈ ਵੀ ਕਾਂਗਰਸੀ ਆਗੂ ਕਿਧਰੇਭੱਜ ਨਹੀਂ ਰਿਹਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Advertisement
for smartphones
and tablets

ਵੀਡੀਓਜ਼

Arvind Kejriwal| 'ਕਿਸੇ ਬਹਾਨੇ ਕੇਜਰੀਵਾਲ ਨੂੰ ਜ਼ਹਿਰ ਦੇਣ ਦੀ ਸਾਜਿਸ਼...'-ED 'ਤੇ ਔਖੀ AAPLok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀBishnois unhappy with Eknath shinde| ਬਿਸ਼ਨੋਈ ਮਹਾਰਾਸ਼ਟਰ ਦੇ CM ਨਾਲ ਰੁੱਸੇ, ਮੁਆਫੀ ਮੰਗਣ ਲਈ ਕਿਹਾBhiwanighar Roof Collapse| ਘਰ ਦੀ ਛੱਤ ਡਿੱਗੀ, ਬਜ਼ੁਰਗ ਬੀਬੀ ਦੀ ਮੌ+ਤ, 2 ਫੱਟੜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ
Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ
Bhagwant Mann| 'ਮੇਰੇ ਤੋਂ ਹਰ ਥਾਂ ਜਾਇਆ ਨਹੀਂ ਜਾਣਾ, ਮੈਨੂੰ ਉਡੀਕਿਓ ਨਾ'
Bhagwant Mann| 'ਮੇਰੇ ਤੋਂ ਹਰ ਥਾਂ ਜਾਇਆ ਨਹੀਂ ਜਾਣਾ, ਮੈਨੂੰ ਉਡੀਕਿਓ ਨਾ'
Embed widget