ਪੜਚੋਲ ਕਰੋ
Advertisement
ਗਾਂਧੀ ਦੇ ਬੁੱਤ 'ਤੇ ਮਲੀ ਅਕਾਲੀਆਂ ਦੀ ਕਾਲਖ਼ ਸਾਫ਼ ਕਰਦੇ ਕਾਂਗਰਸੀ ਨੇ ਕੀਤੀ ਦਸਤਾਰ ਦੀ 'ਬੇਅਦਬੀ'
ਚੰਡੀਗੜ੍ਹ: ਰਾਜੀਵ ਗਾਂਧੀ 'ਤੇ ਪੰਜਾਬ ਦੀ ਸਿਆਸਤ ਦਿਨ-ਬ-ਦਿਨ ਭਖ਼ਦੀ ਜਾ ਰਹੀ ਹੈ। ਜਿੱਥੇ ਅਕਾਲੀਆਂ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਾਜੀਵ ਦੇ ਬੁੱਤ 'ਤੇ ਕਾਲਖ਼ ਮਲ਼ ਦਿੱਤੀ, ਉੱਥੇ ਹੀ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਲੱਗੇ ਕਾਲੇ ਤੇ ਲਾਲ ਰੰਗ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਸਿਰ 'ਤੇ ਬੰਨ੍ਹੀ ਦਸਤਾਰ ਨਾਲ ਸਾਫ਼ ਵੀ ਕੀਤਾ।
ਦਰਅਸਲ, ਰਾਜੀਵ ਗਾਂਧੀ ਦੇ ਬੁੱਤ ਨਾ ਅਜਿਹਾ ਵਤੀਰਾ ਦੇਖ ਕਾਂਗਰਸ ਦੇ ਲੀਡਰ ਗੁਰਸਿਮਰਨ ਸਿੰਘ ਮੰਡ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਉਨ੍ਹਾਂ ਤੁਰੰਤ ਗਾਂਧੀ 'ਤੇ ਬੁੱਤ 'ਤੇ ਲੱਗੀ ਕਾਲਖ਼ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਸਿਰ 'ਤੇ ਬੰਨ੍ਹੀ ਦਸਤਾਰ ਨਾਲ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਵੀ ਕੀਤੀ। ਇਹ ਸ਼ਖ਼ਸ ਕਾਂਗਰਸ ਦੇ ਪੰਜਾਬ ਸਥਾਨਕ ਸਰਕਾਰਾਂ ਸੈੱਲ ਦਾ ਉਪ-ਪ੍ਰਧਾਨ ਰਹਿ ਚੁੱਕਾ ਹੈ ਅਤੇ ਉੱਤਰ ਭਾਰਤ ਜ਼ੋਨ ਦੇ ਸੈਂਸਰ ਬੋਰਡ ਦਾ ਮੈਂਬਰ ਵੀ ਰਹਿ ਚੁੱਕਾ ਹੈ।
ਚੰਗੇ ਅਹੁਦਿਆਂ 'ਤੇ ਰਹਿ ਚੁੱਕੇ ਗੁਰਸਿਮਰਨ ਸਿੰਘ ਮੰਡ ਨੇ ਦਸਤਾਰ ਦੀ ਅਹਿਮੀਅਤ ਨਾ ਸਮਝੀ ਤੇ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਕਰ ਦਿੱਤੀ। ਉਨ੍ਹਾਂ ਆਪਣੇ ਇਸ 'ਭੱਦਰ ਕਾਰੇ' ਦੀ ਵੀਡੀਓ ਆਪਣੇ ਫੇਸਬੁੱਕ ਖਾਤੇ 'ਤੇ ਲਾਈਵ ਵੀ ਸਾਂਝੀ ਕੀਤੀ ਤੇ ਖ਼ੁਦ ਨੂੰ ਗਾਂਧੀ ਪਰਿਵਾਰ ਦਾ ਸੱਚਾ ਸਿਪਾਹੀ ਦੱਸਿਆ ਅਤੇ ਬੁੱਤ 'ਤੇ ਕਾਲਖ਼ ਮਲਣ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਕਾਲੀ ਲੀਡਰਾਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਮਲੀ ਕਾਲਖ਼, ਕਾਂਗਰਸੀਆਂ ਨੇ ਦੁੱਧ ਨਾਲ ਕੀਤੀ ਸਫ਼ਾਈ
ਉਂਝ, ਕਿਸੇ ਜ਼ਖ਼ਮੀ ਵਿਅਕਤੀ ਦਾ ਵਹਿੰਦਾ ਖ਼ੂਨ ਰੋਕਣ ਜਾਂ ਕਿਸੇ ਡੁੱਬਦੇ ਨੂੰ ਬਚਾਉਣ ਲਈ ਪੱਗ ਦੀ ਵਰਤੋਂ ਕੀਤੇ ਜਾਣ ਦੀਆਂ ਖ਼ਬਰਾਂ ਅਕਸਰ ਸੁਣੀਆਂ ਹਨ ਅਤੇ ਲੋਕ ਅਜਿਹੇ ਕਾਰਨਾਮਿਆਂ ਦੀ ਤਾਰੀਫ਼ ਵੀ ਕਰਦੇ ਹਨ। ਪਰ ਮੰਡ ਵੱਲੋਂ ਦਸਤਾਰ ਦੀ ਮਰਿਆਦਾ ਦਾ ਖ਼ਿਆਲ ਨਾ ਰੱਖਣ ਕਰ ਕੇ ਉਨ੍ਹਾਂ ਦੇ ਇਸ ਕਾਰੇ ਦੀ ਸੋਸ਼ਲ ਮੀਡੀਆ 'ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਉਨ੍ਹਾਂ ਦੇ ਕਈ ਸਮਰਥਕ ਵੀ ਵੀਡੀਓ ਹੇਠ ਕੁਮੈਂਟ ਵਿੱਚ ਇਹੋ ਸਲਾਹ ਦੇ ਰਹੇ ਹਨ ਕਿ ਪੱਗ ਦੀ ਥਾਂ ਕੱਪੜੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪਰ ਗੁਰਸਿਮਰਨ ਸਿੰਘ ਮੰਡ ਵੱਲੋਂ ਲਿਖੇ ਵਾਕ, 'ਗਾਂਧੀ ਪਰਿਵਾਰ ਨੂੰ ਮੇਰਾ ਸਲੂਟ! ਮੈਂ ਹਾਂ ਸੱਚਾ ਕਾਂਗਰਸੀ' ਤੋਂ ਮਾਮਲਾ ਸਿਆਸੀ ਲਾਹਾ ਲੈਣ ਵਾਲਾ ਜਾਪਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਪੰਜਾਬ
ਪੰਜਾਬ
Advertisement