ਪੜਚੋਲ ਕਰੋ

ਰਾਘਵ ਚੱਢਾ ਦਾ ਵੱਡਾ ਬਿਆਨ, ਕਾਂਗਰਸ ਨੇ ਚੰਨੀ ਨੂੰ 'ਯੂਜ ਐਂਡ ਥਰੋ' ਕੀਤਾ, 'ਨਾਈਟ- ਵਾਚਮੈਨ' ਦੀ ਤਰ੍ਹਾਂ ਇਸਤੇਮਾਲ ਕੀਤਾ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ 'ਤੇ ਦਲਿਤ ਵੋਟ ਲਈ ਮੁੱਖ ਮੰਤਰੀ ਚੰਨੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ 'ਤੇ ਦਲਿਤ ਵੋਟ ਲਈ ਮੁੱਖ ਮੰਤਰੀ ਚੰਨੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ। ਸੋਮਵਾਰ ਨੂੰ ਮੀਡਿਆ ਨੂੰ ਸੰਬੋਧਿਤ ਕਰਦੇ ਹੋਏ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਵਿੱਚ ਪੰਜਾਬ ਵਿੱਚ ਆਪਣੇ ਸਾਰੇ ਵੱਡੇ ਨੇਤਾਵਾਂ ਦੇ ਪਰਿਵਾਰਾਂ ਦੇ ਮੈਬਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟ ਦਿੱਤੀ, ਲੇਕਿਨ ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕੱਟ ਦਿੱਤੀ।ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਨੇ ਦਲਿਤ ਭਾਈਚਾਰੇ ਦੀ ਵੋਟ ਲਈ ਚੰਨੀ ਨੂੰ 'ਯੂਜ ਐਂਡ ਥਰੋ' ਕੀਤਾ ਹੈ । 

ਚੱਢਾ ਨੇ ਟਿਕਟ ਪਾਉਣ ਵਾਲੇ ਕਾਂਗਰਸੀ ਨੇਤਾਵਾਂ ਦੇ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਫਤਿਹਗੜ੍ਹ ਸਾਹਿਬ ਦੇ ਸਾਂਸਦ ਅਮਰ ਸਿੰਘ ਦੇ ਬੇਟੇ ਨੂੰ ਰਾਇਕੋਟ ਤੋਂ, ਅਵਤਾਰ ਹੇਨਰੀ ਦੇ ਬੇਟੇ ਨੂੰ ਜਲੰਧਰ ਤੋਂ, ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ ਦੇਹਾਤੀ ਤੋਂ ਅਤੇ ਸੁਨੀਲ ਜਾਖੜ ਦੇ ਭਤੀਜੇ ਨੂੰ ਟਿਕਟ ਦਿੱਤੀ ਹੈ।ਪਰ ਜਨਤਕ ਤੌਰ 'ਤੇ ਚੋਣ ਲੜਨ ਦੀ ਇੱਛਾ ਜਤਾਉਣ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਚੰਨੀ ਦੀ ਬਿਲਕੁੱਲ ਵੀ ਨਹੀਂ ਚਲਦੀ। ਕਾਂਗਰਸ ਨੇ ਸਿਰਫ਼ ਦਲਿਤ ਭਾਈਚਾਰੇ ਦੀ  ਵੋਟ ਲੈਣ ਲਈ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾਕੇ ਉਨ੍ਹਾਂ ਦਾ ਇਸਤੇਮਾਲ ਕੀਤਾ। 

ਚੱਢਾ ਨੇ ਕਿਹਾ ਕਿ ਓਬੀਸੀ- ਐਸਸੀ ਨੇਤਾਵਾਂ ਦੇ ਨਾਮ 'ਤੇ ਚੋਣ ਵਿੱਚ ਵੋਟ ਲੈ ਕੇ ਮੁੱਖ ਮੰਤਰੀ ਬਦਲਣ ਦਾ ਕਾਂਗਰਸ ਦਾ ਇਤਹਾਸ ਰਿਹਾ ਹੈ। ਮਹਾਰਾਸ਼ਟਰ ਵਿੱਚ ਵੀ ਕਾਂਗਰਸ ਅਜਿਹਾ ਕਰ ਚੁੱਕੀ ਹੈ। ਉੱਥੇ ਵੀ ਕਾਂਗਰਸ ਨੇ ਚੰਨੀ ਦੀ ਤਰ੍ਹਾਂ ਹੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਇਸਤੇਮਾਲ ਕੀਤਾ ਸੀ। ਚੋਣਾਂ ਤੋਂ ਕੁੱਝ ਦਿਨਾਂ ਪਹਿਲਾਂ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਅਤੇ ਉਨ੍ਹਾਂ ਦੇ ਨਾਮ 'ਤੇ ਵੋਟ ਲੈ ਕੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਦਲ ਦਿੱਤਾ। ਮਹਾਰਾਸ਼ਟਰ ਦੀ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਕਾਂਗਰਸ ਚੰਨੀ ਦਾ ਇਸਤੇਮਾਲ 'ਨਾਈਟ-ਵਾਚਮੈਨ' ਦੇ ਰੂਪ ਵਿੱਚ ਕਰ ਰਹੀ ਹੈ। 

ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਨੇਤਾ ਮੁੱਖ ਮੰਤਰੀ ਚੰਨੀ ਦੀ ਇੱਜਤ ਨਹੀਂ ਕਰਦੇ ਹਨ। ਸਿੱਧੂ ਦੇ ਕਾਨਫਰੰਸ ਵਾਲੇ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਗਾਇਬ ਹੁੰਦੀ ਹੈ। ਸਿੱਧੂ ਲਗਾਤਾਰ ਚੰਨੀ ਸਰਕਾਰ ਉੱਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਇਸਦਾ ਮਤਲਬ ਸਾਫ਼ ਹੈ ਕਿ ਚੰਨੀ ਦਾ ਕਾਂਗਰਸ ਵਿੱਚ ਕੋਈ ਮਹੱਤਵ ਨਹੀਂ ਹੈ। ਕਾਂਗਰਸ ਦਾ ਮਕਸਦ ਚੰਨੀ ਦੇ ਰੂਪ ਵਿੱਚ ਨੁਮਾਇੰਦਗੀ ਦੇਣਾ ਨਹੀਂ ਸੀ। ਉਸਦਾ ਮਕਸਦ ਸਿਰਫ਼ ਚੰਨੀ ਦੇ ਨਾਮ ਦਾ ਇਸਤੇਮਾਲ ਕਰਨਾ ਸੀ।          

 

ਟਾਪ ਹੈਡਲਾਈਨ

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...
ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...
Punjab News: ਪੰਜਾਬ ਤੋਂ ਵੱਡੀ ਖਬਰ, ਸੂਬੇ ਭਰ ‘ਚ ਸਰਕਾਰੀ ਕੰਮਕਾਜ ਪੂਰੀ ਤਰ੍ਹਾਂ ਠੱਪ, ਦੂਰ-ਦੁਰਾਡੇ ਤੋਂ ਕੰਮਾਂ ਲਈ ਆਉਣ ਵਾਲੇ ਲੋਕਾਂ ‘ਚ ਮੱਚਿਆ ਹਾਹਾਕਾਰ...
ਪੰਜਾਬ ਤੋਂ ਵੱਡੀ ਖਬਰ, ਸੂਬੇ ਭਰ ‘ਚ ਸਰਕਾਰੀ ਕੰਮਕਾਜ ਪੂਰੀ ਤਰ੍ਹਾਂ ਠੱਪ, ਦੂਰ-ਦੁਰਾਡੇ ਤੋਂ ਕੰਮਾਂ ਲਈ ਆਉਣ ਵਾਲੇ ਲੋਕਾਂ ‘ਚ ਮੱਚਿਆ ਹਾਹਾਕਾਰ...
ਸਕੂਲ ਦੀ ਛੁੱਟੀ ਤੋਂ ਬਾਅਦ ਵੱਡੀ ਵਾਰਦਾਤ! 10ਵੀਂ ਦੇ ਵਿਦਿਆਰਥੀ 'ਤੇ ਬਲੇਡ ਨਾਲ ਹਮਲਾ; ਮੱਚੀ ਸਨਸਨੀ
ਸਕੂਲ ਦੀ ਛੁੱਟੀ ਤੋਂ ਬਾਅਦ ਵੱਡੀ ਵਾਰਦਾਤ! 10ਵੀਂ ਦੇ ਵਿਦਿਆਰਥੀ 'ਤੇ ਬਲੇਡ ਨਾਲ ਹਮਲਾ; ਮੱਚੀ ਸਨਸਨੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab ASI Murder Case: ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Embed widget