Consumer Court: 2 ਮਹੀਨਿਆਂ 'ਚ ਟੁੱਟ ਗਿਆ 5000 ਹਜ਼ਾਰ ਵਾਲਾ ਬੂਟ, ਅਦਾਲਤ ਨੇ ZARA ਕੰਪਨੀ ਨੂੰ ਲਾਇਆ 20 ਹਜ਼ਾਰ ਦਾ ਜ਼ੁਰਮਾਨਾ
Consumer Court Mohali:
Consumer Court Mohali:
ਮੋਹਾਲੀ ਦੇ ਫੇਜ਼-11 ਦੇ ਰਹਿਣ ਵਾਲੇ ਸੁਭਾਸ਼ ਵਤਸ ਦੇ ਹੱਕ 'ਚ ਅਦਾਲਤ ਨੇ ਇੱਕ ਫੈਸਲਾ ਸੁਣਾਇਆ ਹੈ। ਦਰਸਅਲ ਸੁਭਾਸ਼ ਵਤਸ ਨੇ ਨਵੰਬਰ 2020 ਵਿੱਚ ZARA ਸ਼ੋਅਰੂਮ ਤੋਂ ਬੂਟ ਅਤੇ ਵਿੰਡ ਜੈਕੇਟ ਖਰੀਦੇ ਸਨ। ਦੋ ਮਹੀਨਿਆਂ ਬਾਅਦ ਖੱਬੇ ਪੈਰ ਵਾਲੇ ਬੂਟ ਦਾ ਸੋਲ 'ਤੇ ਖਰਾਬ ਹੋ ਗਿਆ।
ਉਸ ਨੇ ਸ਼ੋਅਰੂਮ ਵਿੱਚ ਜਾ ਕੇ ਬਦਲੀ ਕਰਨ ਲਈ ਕਿਹਾ, ਪਰ ਸ਼ੋਅਰੂਮ ਨੇ ਕਿਹਾ ਕਿ ਅਸੀਂ ਬਦਲਾਅ ਤਾਂ ਨਹੀਂ ਸਕਦੇ ਇਸ ਦੀ ਮੁਰੰਮਤ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ। ਇਸ 'ਤੇ ਸੁਭਾਸ਼ ਨੇ 15 ਮਾਰਚ 2021 ਨੂੰ ਖਪਤਕਾਰ ਅਦਾਲਤ 'ਚ ਕੇਸ ਦਾਇਰ ਕੀਤਾ ਸੀ।
ਹੁਣ 4 ਸਾਲ ਬਾਅਦ ਇਸ ਮਾਮਲੇ 'ਚ ਅਦਾਲਤ ਨੇ ਆਪਣਾ ਫੈਸਲਾ ਖਪਤਕਾਰ ਦੇ ਹੱਕ 'ਚ ਸੁਣਾਉਂਦਿਆਂ ZARA ਸਟੋਰ ਨੂੰ ਪੁਰਾਣੀਆਂ ਜੁੱਤੀਆਂ ਦੇ ਬਦਲੇ ਨਵੇਂ ਬੂਟ ਦੇਣ ਦੇ ਨਾਲ-ਨਾਲ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਸ਼ਿਕਾਇਤਕਰਤਾ ਸੁਭਾਸ਼ ਨੇ ਦੱਸਿਆ ਕਿ ਉਸ ਨੇ 4990 ਰੁਪਏ ਦੇ ਬੂਟ ਖਰੀਦੇ ਸੀ। ਇਨ੍ਹਾਂ ਜੁੱਤੀਆਂ ਨੂੰ ਇੱਕ ਸਮਾਗਮ ਵਿੱਚ ਪਹਿਨਾਇਆ ਸੀ ਅਤੇ ਖੱਬੇ ਪੈਰ ਦਾ ਸੋਲ ਟੁੱਟ ਗਿਆ ਜਿਸ ਕਾਰਨ ਉਸ ਨੂੰ ਕਾਫ਼ੀ ਸ਼ਰਮਿੰਦਾ ਹੋਣਾ ਪਿਆ ਸੀ।
ਸ਼ੋਅਰੂਮ ਦੀ ਦਲੀਲ
ਕੰਪਨੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦਾਅਵੇ ਦਾ ਹੱਕਦਾਰ ਨਹੀਂ ਹੈ। ਕੰਪਨੀ ਨੇ ਬਿਨਾਂ ਕਿਸੇ ਖਰਚੇ ਦੇ ਇਸ ਦੀ ਮੁਰੰਮਤ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਜੁੱਤੀਆਂ ਦਾ ਅਦਲਾ-ਬਦਲੀ ਕਰਨਾ ਜਾਂ ਪੈਸੇ ਵਾਪਸ ਕਰਨਾ ਸੰਭਵ ਨਹੀਂ ਹੈ। ਵਕੀਲ ਨੇ ਕਿਹਾ ਕਿ ਕੰਪਨੀ ਨੇ ਬੂਟ ਖਰਾਬ ਨਹੀਂ ਵੇਚਿਆ ਸੀ। ਅਦਾਲਤ ਨੇ ਕਿਹਾ ਕਿ ਜੁੱਤੀ ਦੀ ਹਾਲਤ ਅਜਿਹੀ ਹੈ ਕਿ ਇਸ ਨੂੰ ਪਹਿਨਿਆ ਨਹੀਂ ਜਾ ਸਕਦਾ। ਜਦੋਂ ਕੰਪਨੀ ਦਾ ਕੋਈ ਕਸੂਰ ਨਹੀਂ ਹੈ ਤਾਂ ਉਹ ਇਸ ਦੀ ਮੁਰੰਮਤ ਕਿਉਂ ਕਰਵਾ ਰਹੀ ਹੈ?
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।