ਪੜਚੋਲ ਕਰੋ
Advertisement
ਕੋਰੋਨਾ ਨੇ ਬਦਲੇ ਤਿਉਹਾਰਾਂ ਦੇ ਰੰਗ, PPE ਕਿੱਟਾਂ 'ਚ ਕਰਵਾਚੌਥ ਦੀ ਮਹਿੰਦੀ ਲਾਉਣ ਵਾਲੇ ਕਲਾਕਾਰ
ਮੰਗਲਵਾਰ ਨੂੰ ਚੰਡੀਗੜ੍ਹ ਦੇ ਬਜ਼ਾਰਾਂ 'ਚ ਮਹਿੰਦੀ ਲਾਉਣ ਵਾਲੇ ਕਲਾਕਾਰ PPE ਕਿੱਟਾਂ 'ਚ ਨਜ਼ਰ ਆਏ। ਮਹਿੰਦੀ ਲਗਾਉਣ ਲਈ ਇਹ ਕਲਾਕਾਰ ਪੂਰੀ ਸੁਰੱਖਿਆ ਦਾ ਖਾਸ ਧਿਆਨ ਰੱਖ ਰਹੇ ਹਨ।
ਚੰਡੀਗੜ੍ਹ: ਬੁੱਧਵਾਰ ਨੂੰ ਸੁਹਾਗਣਾਂ ਦਾ ਤਿਉਹਾਰ ਕਰਵਾਚੌਥ ਮਨਾਇਆ ਜਾਏਗਾ ਪਰ ਇਸ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਮਹਿਲਾਵਾਂ ਮਹਿੰਦੀ ਲਗਵਾਉਂਦੀਆਂ ਹਨ ਪਰ ਇਸ ਵਾਰ ਕੋਰੋਨਾ ਦੇ ਖ਼ਤਰੇ ਨੇ ਸਾਰੇ ਤਿਉਹਾਰਾਂ ਦੇ ਰੰਗ ਢੰਗ ਬਦਲ ਕੇ ਰੱਖ ਦਿੱਤੇ ਹਨ। ਮੰਗਲਵਾਰ ਨੂੰ ਚੰਡੀਗੜ੍ਹ ਦੇ ਬਜ਼ਾਰਾਂ 'ਚ ਮਹਿੰਦੀ ਲਾਉਣ ਵਾਲੇ ਕਲਾਕਾਰ PPE ਕਿੱਟਾਂ 'ਚ ਨਜ਼ਰ ਆਏ। ਮਹਿੰਦੀ ਲਗਾਉਣ ਲਈ ਇਹ ਕਲਾਕਾਰ ਪੂਰੀ ਸੁਰੱਖਿਆ ਦਾ ਖਾਸ ਧਿਆਨ ਰੱਖ ਰਹੇ ਹਨ।
4 ਨਵੰਬਰ ਯਾਨੀ ਕੱਲ੍ਹ ਕਰਵਾਚੌਥ ਦਾ ਤਿਉਹਾਰ ਹੈ ਤੇ ਕਰਵਾਚੌਥ ਦਾ ਵਰਤ ਰੱਖਣਾ ਪਤੀ ਤੇ ਪਤਨੀ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਸ ਨੂੰ ਪਤੀ ਤੇ ਪਤਨੀ ਵਿੱਚ ਵਿਸ਼ਵਾਸ ਤੇ ਅਟੁੱਟ ਪਿਆਰ ਵਜੋਂ ਵੇਖਿਆ ਜਾਂਦਾ ਹੈ। ਪਤਨੀਆਂ ਇਸ ਖਾਸ ਦਿਨ ਨਿਰਜਲ ਵਰਤ ਰੱਖਦੀਆਂ ਹਨ ਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਕਰਵਾਚੌਥ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚਤੁਰਥੀ 'ਤੇ ਰੱਖਿਆ ਜਾਂਦਾ ਹੈ। ਇਸ ਵਾਰ ਕਰਵਾ ਚੌਥ ਵਿਖੇ 4 ਰਾਜਯੋਗ ਸਮੇਤ 6 ਸ਼ੁਭ ਯੋਗ ਬਣ ਰਹੇ ਹਨ। ਅਜਿਹਾ ਯੋਗ 100 ਸਾਲਾਂ ਵਿੱਚ ਪਹਿਲੀ ਵਾਰ ਬਣ ਰਿਹਾ ਹੈ। ਇਨ੍ਹਾਂ ਚਾਰ ਰਾਜ ਯੋਗਾਂ ‘ਚ ਸ਼ੰਕ, ਲੰਬੀ ਉਮਰ, ਹੰਸ ਤੇ ਗਜਕੇਸਰੀ ਹਨ। ਇਸ ਤੋਂ ਇਲਾਵਾ ਸ਼ਿਵ, ਅਮ੍ਰਿਤ ਤੇ ਸਰਵਉਤਰਸਿਧੀ ਯੋਗ ਵੀ ਬਣ ਰਹੇ ਹਨ।Chandigarh: Artists wearing PPE kits apply 'heena' on hands of women ahead of #KarwaChauth. pic.twitter.com/V1Lo9Id6nG
— ANI (@ANI) November 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement