(Source: ECI/ABP News/ABP Majha)
ਪੰਜਾਬ 'ਚ ਮੁੜ ਫੈਲਿਆ ਕੋਰੋਨਾ, 1260 ਐਕਟਿਵ ਕੇਸ, ਮੁਹਾਲੀ 'ਚ ਹਾਲਾਤ ਬਦਤਰ ਹੋਏ
ਪੰਜਾਬ ਵਿੱਚ ਬੁੱਧਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।
ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਸੂਬੇ ਵਿੱਚ 24 ਘੰਟਿਆਂ 'ਚ ਸਾਹਮਣੇ ਆਏ ਕੁੱਲ 261 ਮਾਮਲਿਆਂ ਵਿੱਚੋਂ ਸਭ ਤੋਂ ਵੱਧ 62 ਸੰਕਰਮਿਤ ਮੁਹਾਲੀ ਵਿੱਚ ਪਾਏ ਗਏ ਹਨ। ਰਾਜ ਦੀ ਸੰਕਰਮਣ ਦਰ 2.24 ਤੱਕ ਪਹੁੰਚ ਗਈ ਹੈ। ਇਹ ਤਿੰਨ ਮਹੀਨਿਆਂ 'ਚ ਦਰਜ ਕੀਤਾ ਗਿਆ ਸਭ ਤੋਂ ਵੱਧ ਸੰਕਰਮਣ ਦਰ ਹੈ।
ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਮੁਹਾਲੀ ਵਿੱਚ ਸਭ ਤੋਂ ਵੱਧ 261, ਲੁਧਿਆਣਾ ਵਿੱਚ 62, ਪਟਿਆਲਾ ਵਿੱਚ 26, ਬਠਿੰਡਾ ਵਿੱਚ 24, ਫਤਿਹਗੜ੍ਹ ਸਾਹਿਬ ਵਿੱਚ, 13-13 ਐਸਬੀਐਸ ਨਗਰ, ਫਾਜ਼ਿਲਕਾ, 12-12 ਜਲੰਧਰ ਵਿੱਚ ਮਿਲੇ ਹਨ। ਹੁਸ਼ਿਆਰਪੁਰ ਵਿੱਚ ਅੰਮ੍ਰਿਤਸਰ ਵਿੱਚ 9, ਰੋਪੜ ਵਿੱਚ 7-7, ਫਿਰੋਜ਼ਪੁਰ ਵਿੱਚ 6, ਪਠਾਨਕੋਟ ਵਿੱਚ 5-5, ਸੰਗਰੂਰ ਵਿੱਚ 4, ਗੁਰਦਾਸਪੁਰ ਵਿੱਚ 4, ਫਰੀਦਕੋਟ, ਕਪੂਰਥਲਾ ਵਿੱਚ 3-3, ਬਰਨਾਲਾ, ਮਾਨਸਾ ਵਿੱਚ 2-2 ਅਤੇ ਚਾਰ ਹੋਰ ਜ਼ਿਲ੍ਹਿਆਂ ਵਿੱਚ 1-1 ਨਵੇਂ ਕੇਸ ਸ਼ਾਮਲ ਕੀਤੇ ਗਏ ਹਨ। 1 ਅਪ੍ਰੈਲ ਤੋਂ ਹੁਣ ਤੱਕ 6258 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। 40 ਪੀੜਤਾਂ ਦੀ ਮੌਤ ਹੋ ਚੁੱਕੀ ਹੈ।
1260 ਐਕਟਿਵ ਕੇਸ
ਪੰਜਾਬ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। 11 ਜੂਨ ਤੋਂ ਸੂਬੇ ਵਿੱਚ ਐਕਟਿਵ ਕੇਸ ਵਧ ਕੇ 1260 ਹੋ ਗਏ ਹਨ। ਜਦੋਂ ਕਿ 11 ਜੂਨ ਨੂੰ ਇਨ੍ਹਾਂ ਮਾਮਲਿਆਂ ਦੀ ਗਿਣਤੀ 235 ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :