ਪੰਜਾਬ 'ਚ ਕੋਰੋਨਾ ਮਾਮਲਿਆਂ 'ਚ ਤੇਜ਼ੀ, ਆਕਸੀਜਨ ਸਿਲੰਡਰਾਂ ਦੀ ਵਧੀ ਮੰਗ
ਆਕਸੀਜਨ ਸਲੰਡਰ ਵੇਚਣ ਵਾਲੇ ਅੰਮ੍ਰਿਤਸਰ ਦੇ ਇਕ ਵੈਂਡਰ ਨੇ ਦੱਸਿਆ, 'ਇਸ ਸਮੇਂ ਸਥਿਤੀ ਪਹਿਲਾਂ ਤੋਂ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਪਹਿਲਾਂ 20 ਹਜ਼ਾਰ ਸਲੰਡਰ ਦੀ ਮੰਗ ਸੀ ਪਰ ਹੁਣ ਇਹ ਵਧ ਕੇ 50 ਹਜ਼ਾਰ ਹੋ ਗਈ ਹੈ।
ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ 'ਚ ਇਸ ਦਾ ਖਾਸ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਅਜਿਹੇ 'ਚ ਮਰੀਜ਼ਾਂ ਲਸਈ ਆਕਸੀਜਨ ਸਲੰਡਰ ਦੀ ਡਿਮਾਂਡ ਹੋਰ ਵਧ ਗਈ ਹੈ। ਲੋਕ ਆਕਸੀਜਨ ਸਲੰਡਰ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਪਣਿਆਂ ਦੀ ਜਾਨ ਬਚਾਈ ਜਾ ਸਕੇ।
ਆਕਸੀਜਨ ਸਲੰਡਰ ਵੇਚਣ ਵਾਲੇ ਅੰਮ੍ਰਿਤਸਰ ਦੇ ਇਕ ਵੈਂਡਰ ਨੇ ਦੱਸਿਆ, 'ਇਸ ਸਮੇਂ ਸਥਿਤੀ ਪਹਿਲਾਂ ਤੋਂ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਪਹਿਲਾਂ 20 ਹਜ਼ਾਰ ਸਲੰਡਰ ਦੀ ਮੰਗ ਸੀ ਪਰ ਹੁਣ ਇਹ ਵਧ ਕੇ 50 ਹਜ਼ਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਜਿਸ ਕੰਪਨੀ ਤੋਂ ਸਲੰਡਰ ਖਰੀਦਦੇ ਹਨ ਉਹ ਵੀ ਭਾਅ ਵਧਾ ਰਹੇ ਹਨ।

Punjab: Amid surge in COVID cases, demand for oxygen cylinders increases

"There's shortage of oxygen cylinders, their demand has gone up from 20,000 to 50,000. Companies that we buy from are charging high. Govt should direct them to not raise rates," says a vendor from Amritsar pic.twitter.com/ZsQE7f1qfU
— ANI (@ANI) April 16, 2021

ਵੈਂਡਰ ਨੇ ਪੀਐਮ ਮੋਦੀ ਨੂੰ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਪੀਐਮ ਮੋਦੀ ਕੰਪਨੀਆਂ ਨੂੰ ਸਖਤ ਹਦਾਇਤ ਕਰਨ ਕਿ ਇਸ ਸਮੇਂ ਰੇਟ ਨਾ ਵਧਾਏ ਜਾਣ। ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ 'ਚ ਲੋੜੀਂਦੇ ਮੈਡੀਕਲ ਗ੍ਰੇਡ ਆਕਸੀਜਨ ਦੀ ਪੂਰਤੀ ਯਕੀਨੀ ਬਣਾਉਣ ਲਈ ਇਕ ਵਿਆਪਕ ਸਮੀਖਿਆ ਬੈਠਕ ਕੀਤੀ। ਸਿਹਤ, ਇਸਪਾਤ, ਸੜਕ ਆਵਾਜਾਈ ਆਦਿ ਜਿਹੇ ਮੰਤਰਾਲਿਆਂ ਦੇ ਇਨਪੁੱਟ ਵੀ ਪੀਐਮ ਦੇ ਨਾਲ ਸਾਂਝੇ ਕੀਤੇ।
ਇਨ੍ਹਾਂ ਸੂਬਿਆਂ 'ਚ ਆਕਸੀਜਨ ਦੀ ਪੂਰਤੀ ਬੇਹੱਦ ਜ਼ਰੂਰੀ
ਪੀਐਮ ਨੇ ਜ਼ੋਰ ਦੇਕੇ ਕਿਹਾ ਕਿ ਮੰਤਰਾਲਿਆਂ ਤੇ ਸੂਬਾ ਸਰਕਾਰਾਂ ਦੇ ਵਿਚ ਤਾਲਮੇਲ ਯਕੀਨੀ ਕਰਨਾ ਮਹੱਤਵਪੂਰਨ ਹੈ। ਪੀਐਮ ਨੇ 12 ਉੱਚ ਬੋਝ ਵਾਲੇ ਸੂਬਿਆਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਤੇ ਪੰਜਾਬ ਚ ਆਉਣ ਵਾਲੇ 15 ਦਿਨਾਂ 'ਚ ਆਕਸੀਜਨ ਦੀ ਆਪੂਰਤੀ ਦੀ ਮੌਜੂਦਾ ਸਥਿਤੀ ਤੇ ਅਨੁਮਾਨਤ ਉਪਯੋਗ ਦੀ ਵਿਸਥਾਰਤ ਸਮੀਖਿਆ ਕੀਤੀ। ਇਨ੍ਹਾਂ ਸੂਬਿਆਂ 'ਚ ਜ਼ਿਲ੍ਹਾ ਪੱਧਰ ਦੀ ਸਥਿਤੀ ਪੀਐਮ ਮੋਦੀ ਸਾਹਮਣੇ ਰੱਖੀ ਗਈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਤੇ ਸੂਬੇ ਨਿਯਮਿਤ ਸੰਪਰਕ 'ਚ ਹਨ ਤੇ ਅਨੁਮਾਨਤ ਮੰਗ ਦੇ ਅਨੁਮਾਨ 20 ਅਪ੍ਰੈਲ, 25 ਅਪ੍ਰੈਲ ਤੇ 30 ਅਪ੍ਰੈਲ ਨੂੰ ਸੂਬਿਆਂ ਨਾਲ ਸਾਂਝੇ ਕੀਤੇ ਗਏ ਹਨ। ਇਸ ਦੇ ਮੁਤਾਬਕ 20 ਅਪ੍ਰੈਲ, 25 ਅਪ੍ਰੈਲ ਤੇ 30 ਅਪ੍ਰੈਲ ਨੂੰ ਆਪਣੀ ਅਨੁਮਾਨਤ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ 12 ਸੂਬਿਆਂ ਨੂੰ 4,880 ਮੀਟ੍ਰਿਕ ਟਨ 5,619 ਮ੍ਰਟ੍ਰਿਕ ਟਨ ਵੰਡਿਆ ਗਿਆ ਹੈ।