ਪੜਚੋਲ ਕਰੋ
(Source: ECI/ABP News)
ਪੰਜਾਬ ਪੁਲਿਸ 'ਤੇ ਕੋਰੋਨਾ ਦਾ ਕਹਿਰ, ਏਸੀਪੀ ਦੀ ਪਤਨੀ, ਥਾਣੇਦਾਰ ਤੇ ਕਾਂਸਟੇਬਲ ਦੀ ਰਿਪੋਰਟ ਪੌਜ਼ੇਟਿਵ
ਪੰਜਾਬ ਪੁਲਿਸ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਏਸੀਪੀ ਦੀ ਪਤਨੀ, ਇੱਕ ਸਬ ਇੰਸਪੈਕਟਰ ਤੇ ਇੱਕ ਕਾਂਸਟੇਬਲ ਵੀ ਕੋਰੋਨਾ ਪ੍ਰਭਾਵਿਤ ਹਨ।
![ਪੰਜਾਬ ਪੁਲਿਸ 'ਤੇ ਕੋਰੋਨਾ ਦਾ ਕਹਿਰ, ਏਸੀਪੀ ਦੀ ਪਤਨੀ, ਥਾਣੇਦਾਰ ਤੇ ਕਾਂਸਟੇਬਲ ਦੀ ਰਿਪੋਰਟ ਪੌਜ਼ੇਟਿਵ Coronavirus punjab police three more positive ਪੰਜਾਬ ਪੁਲਿਸ 'ਤੇ ਕੋਰੋਨਾ ਦਾ ਕਹਿਰ, ਏਸੀਪੀ ਦੀ ਪਤਨੀ, ਥਾਣੇਦਾਰ ਤੇ ਕਾਂਸਟੇਬਲ ਦੀ ਰਿਪੋਰਟ ਪੌਜ਼ੇਟਿਵ](https://static.abplive.com/wp-content/uploads/sites/5/2020/01/10144822/Punjab-Police.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਲੁਧਿਆਣਾ: ਪੰਜਾਬ ਪੁਲਿਸ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਏਸੀਪੀ ਦੀ ਪਤਨੀ, ਇੱਕ ਸਬ ਇੰਸਪੈਕਟਰ ਤੇ ਇੱਕ ਕਾਂਸਟੇਬਲ ਵੀ ਕੋਰੋਨਾ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 202 ਹੋ ਗਏ ਹੈ। ਹੁਣ ਤੱਕ 14 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਪੁਲਿਸ ‘ਚ ਤਾਇਨਾਤ ਏਸੀਪੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਮਗਰੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜਦਿਆਂ ਨਮੂਨੇ ਲਏ ਗਏ ਸੀ। ਇਨ੍ਹਾਂ ਦੀ ਅੱਜ ਰਿਜ਼ਲਟ ਆ ਗਏ ਹਨ।
ਲੁਧਿਆਣਾ ਦੇ ਏਸੀਪੀ ਉਤਰੀ ਦੇ ਕਰੋਨਾ ਪਾਜ਼ੇਟਿਵ ਆਉਂਦੇ ਹੀ ਉਨ੍ਹਾਂ ਨੇ ਸਾਰੇ ਸਟਾਫ਼ ਨੂੰ ਸਿਵਲ ਹਸਪਤਾਲ ਵਿੱਚ ਕਰੋਨਾ ਟੈਸਟ ਲਈ ਭੇਜ ਦਿੱਤਾ ਸੀ। ਉਨ੍ਹਾਂ ਦੇ ਨਮੂਨੇ ਲੈਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ 14 ਦਿਨਾਂ ਤੱਕ ਇਕਾਂਤਵਾਸ ਲਈ ਭੇਜਿਆ ਸੀ। ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਪੁਲਿਸ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ।
ਦੱਸ ਦਈਏ ਕਿ ਏਸੀਪੀ ਦੇ ਨਾਲ 2 ਰੀਡਰ, ਚਾਰ ਸੁਰੱਖਿਆ ਮੁਲਾਜ਼ਮ ਤੇ ਇੱਕ ਡਰਾਈਵਰ ਤਾਇਨਾਤ ਸਨ, ਜਿਨ੍ਹਾਂ ਵਿੱਚ 2 ਰੀਡਰ ਤੇ ਇੱਕ ਸੁਰੱਖਿਆ ਮੁਲਾਜ਼ਮ ਲੁਧਿਆਣਾ ਦੇ ਹਨ, ਜਦਕਿ ਇੱਕ ਸੁਰੱਖਿਆ ਮੁਲਾਜ਼ਮ ਮੋਗਾ, ਇੱਕ ਫਿਰੋਜ਼ਪੁਰ, ਇੱਕ ਖੰਨਾ ਤੇ ਡਰਾਈਵਰ ਸੁਨਾਮ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਹੈ।
ਕਾਨੂੰਗੋ ਨੂੰ ਹੋਇਆ ਕੋਰੋਨਾ ਵਾਇਰਸ, ਲੁਧਿਆਣਾ 'ਚ ਮਰੀਜ਼ਾਂ ਦੀ ਗਿਣਤੀ 12
ਨਹੀਂ ਥੰਮ੍ਹਿਆ ਪੰਜਾਬ 'ਚ ਕੋਰੋਨਾ ਦਾ ਕਹਿਰ, ਦਸ ਦਿਨਾਂ 'ਚ ਮਰੀਜ਼ ਹੋਏ ਦੁੱਗਣੇ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)