Chandigarh Lockdown Extension: ਕੋਰੋਨਾ ਕਰਕੇ ਇੱਕ ਵਾਰ ਫਿਰ ਚੰਡੀਗੜ੍ਹ ‘ਚ ਵਧਾਇਆ ਗਿਆ ਲੌਕਡਾਊਨ
Chandigarh Lockdown: ਚੰਡੀਗੜ੍ਹ ਵਿੱਚ ਕੋਰੋਨਾ ਕਰਫਿਊ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਕੋਰੋਨਾ ਕਰਫਿਊ 18 ਮਈ ਤੱਕ ਵਧਾਇਆ ਗਿਆ।
ਚੰਡੀਗੜ੍ਹ ਵਿੱਚ ਕੋਰੋਨਾ ਕਰਫਿਊ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਕੋਰੋਨਾ ਕਰਫਿਊ 18 ਮਈ ਤੱਕ ਵਧਾਇਆ ਗਿਆ। ਕੋਰੋਨਾ ਕਰਫਿਊ 4 ਮਈ ਤੋਂ 11 ਮਈ ਤੱਕ ਲਗਾਇਆ ਗਿਆ ਸੀ ਪਰ ਇਸ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ।
ਇਸ ਦੌਰਾਨ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿਨ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਸਥਾਨਿਕ ਲੋਕ ਸਵੇਰ ਦੀ ਸੈਰ ਸਵੇਰੇ 6 ਤੋਂ 9 ਵਜੇ ਦੇ ਵਿਚਕਾਰ ਰਵਾਨਾ ਹੋ ਸਕਦੇ ਹਨ। ਨਾਲ ਹੀ ਸੁਖਨਾ ਝੀਲ ਬੰਦ ਰਹੇਗੀ। ਵਿਆਹ ਵਿੱਚ ਡੀਸੀ ਦੀ ਲਿਖਤ ਪ੍ਰਵਾਨਗੀ ਨਾਲ ਸਿਰਫ 20 ਲੋਕ ਸ਼ਾਮਲ ਹੋ ਸਕਦੇ ਹਨ। ਕਿਸੇ ਵੀ ਅੰਤਮ ਸਸਕਾਰ ਦੀ ਮਨਜ਼ੂਰੀ ਦੀ ਜਰੂਰਤ ਨਹੀਂ ਪਰ ਇਸ 'ਚ ਸਿਰਫ 10 ਲੋਕ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਚੇਤਾਵਨੀ, ਸਿਹਤ ਕਾਮੇ ਹੜਤਾਲ ਛੱਡ ਕੰਮਾਂ ਤੇ ਪਰਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin