Crime News : ਲੱਖਾਂ ਦੇ ਨਸ਼ੇ ਤੇ ਝੂਠੇ ਮਾਮਲੇ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਛੇ ਦਿਨਾਂ ਰਿਮਾਂਡ 'ਤੇ ਭੇਜਿਆ
ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕਰਦੇ ਹੋਏ ਨਾਰਕੋਟਿਕ ਸੈੱਲ ਦੇ 2 ਏਐੱਸਆਈ ਅਤੇ 1 ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਸੀਜੀਐੱਮ ਅਸ਼ੋਕ ਕੁਮਾਰ ਚੌਹਾਨ...
Crime News : ਫਿਰੋਜ਼ਪੁਰ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ 81 ਲੱਖ ਰੁਪਏ ਦਾ ਗਬਨ ਤੇ ਹੈਰੋਇਨ ਅਤੇ ਝੂਠੇ ਮਾਮਲਾ ਦਰਜ ਕਰਨ ਦੇ ਦੋਸ਼ ਕਾਰਨ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਨਾਰਕੋਟਿਕ ਐੱਸਐੱਚਓ ਪਰਵਿੰਦਰ ਬਾਜਵਾ ਤੇ ਏਐੱਸਆਈ ਅੰਗਰੇਜ ਸਿੰਘ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਦੇ ਉੱਪਰ ਮਾਮਲਾ ਦਰਜ ਕਰ ਕੇ ਉਹਨਾਂ ਨੂੰ ਬਰਖ਼ਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਿਆਨ ਵੀ ਜਾਰੀ ਕੀਤਾ ਹੈ।
ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕਰਦੇ ਹੋਏ ਨਾਰਕੋਟਿਕ ਸੈੱਲ ਦੇ 2 ਏਐੱਸਆਈ ਅਤੇ 1 ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਸੀਜੀਐੱਮ ਅਸ਼ੋਕ ਕੁਮਾਰ ਚੌਹਾਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਮਾਨਯੋਗ ਅਦਾਲਤ ਨੇ ਛੇ ਦਿਨ ਦਾ ਰਿਮਾਂਡ ਦਿੱਤਾ ਅਤੇ ਜੇ ਕੋਈ ਬਰਾਮਦਗੀ ਹੋਵੇ ਤਾਂ ਵੀਡੀਓਗ੍ਰਾਫੀ ਵਿੱਚ ਕਾਰਜਕਾਰੀ ਮੈਜਿਸਟਰੇਟ ਨੂੰ ਨਾਲ ਲਿਆ ਜਾਵੇ, ਜੇ ਕੋਈ ਕਾਰਜਕਾਰੀ ਮੈਜਿਸਟਰੇਟ ਨਹੀਂ ਹੈ ਤਾਂ ਉਸ ਨਾਲ ਸਥਾਨਕ ਤਿੰਨ ਪ੍ਰਮੁੱਖ ਵਿਅਕਤੀ ਹੋਣੇ ਚਾਹੀਦੇ ਹਨ।
ਅਦਾਲਤ ਵਿੱਚ ਜਾਣ ਸਮੇਂ ਏਐਸਆਈ ਰਾਜਪਾਲ ਅਤੇ ਏਐਸਆਈ ਅੰਗਰੇਜ ਨੇ ਕਿਹਾ ਕਿ ਸਾਨੂੰ ਡੀਐਸਪੀ ਦਾ ਨਾਮ ਲੈ ਕੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਅਧਿਕਾਰੀ ਸਾਨੂੰ ਫਸਾ ਰਹੇ ਹਨ, ਦੋ ਡੀਐਸਪੀਜ਼ ਦੇ ਸਾਹਮਣੇ ਰਿਕਵਰੀ ਹੋਈ ਹੈ।