ਪੜਚੋਲ ਕਰੋ
(Source: ECI/ABP News)
ਕਬਾੜ ‘ਚ ਵੇਚੀਆਂ ਕਰੋੜਾਂ ਦੀਆਂ ਚੋਰੀ ਕੀਤੀਆਂ ਕਾਰਾਂ, ਇੰਜ ਪੁਲਿਸ ਹੱਥੇ ਚੜਿਆ ਸ਼ਾਤਿਰ ਚੋਰ
ਲਗਜ਼ਰੀ ਕਾਰਾਂ ਦੀ ਚੋਰੀ ਅਤੇ ਉਨ੍ਹਾਂ ਦੇ ਪਾਰਟਸ ਵੇਚਣ ਦੇ ਮਾਮਲੇ ਵਿੱਚ ਗ੍ਰਿਫਤਾਰ ਹਰਪ੍ਰੀਤ ਸਿੰਘ ਸਮਿੱਤੀ ਨੂੰ ਚੰਡੀਗੜ੍ਹ ਪੁਲਿਸ ਨੇ ਕਰੀਬ ਪੰਜ ਸਾਲਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

ਸੰਕੇਤਕ ਤਸਵੀਰ
ਪਟਿਆਲਾ: ਪੰਜਾਬ ਵਿੱਚ ਸਵਾ ਛੇ ਕਰੋੜ ਰੁਪਏ ਦੀਆਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਕਾਰਾਂ ਨੂੰ ਕਬਾੜ ਵਿੱਚ ਵੇਚਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਕੇਸ ਵਿਚ ਭਗੌੜਾ ਚੱਲ ਰਹੇ ਹਰਪ੍ਰੀਤ ਸਿੰਘ ਸਮਿੱਤੀ ਨੂੰ ਤਕਰੀਬਨ ਪੰਜ ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿੱਚ ਫਰਾਰ ਚੱਲ ਰਹੇ 15 ਵਿਅਕਤੀਆਂ ਵਿੱਚ ਹਰਪ੍ਰੀਤ ਸਮਿੱਤੀ ਦਾ ਨਾਂ ਸੀ।
ਇਸ ਕੇਸ ਵਿੱਚ ਸਾਲ 2015 ਵਿੱਚ ਥਾਣਾ ਅਸਟੇਟ ਵਿੱਚ ਕੇਸ ਦਰਜ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰਾਰ ਮੁਲਜ਼ਮਾਂ ਵਿਚ ਹਾਜੀਗੁਲਾ, ਰਾਮਪਾਲ, ਰਾਣਾ, ਆਸਿਫ, ਸੁਹੇਲ ਨਿਵਾਸੀ ਮੇਰਠ, ਯੂ.ਪੀ, ਰਾਜੂ ਨਿਵਾਸੀ ਦਿੱਲੀ, ਜਾਮੀ ਨਿਵਾਸੀ ਬੰਗਲੁਰੂ (ਕਰਨਾਟਕ), ਵਸੀਸ ਨਿਵਾਸੀ ਝਾਰਖੰਡ, ਹਨੀਸ਼ ਠਾਕੁਰ ਨਿਵਾਸੀ ਡੇਰਾਬਾਸੀ ਅਤੇ ਹਰਪ੍ਰੀਤ ਸਿੰਘ ਸਮਿਤੀ ਨਿਵਾਸੀ ਪਟਿਆਲਾ ਸ਼ਾਮਲ ਸੀ।
ਪੁਲਿਸ ਨੇ ਜਦੋਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਤਾਂ ਹਰਪ੍ਰੀਤ ਸਿੰਘ ਸਮਿੱਟੀ ਦੀ ਵਿਆਹ ਹੋਇਆ ਹੀ ਸੀ। ਵਿਆਹ ਦੇ ਪ੍ਰੋਗਰਾਮ ਦੌਰਾਨ ਉਸਦੇ ਦੋਸਤਾਂ ਨੇ ਡਾਂਸ ਕਰਦਿਆਂ ਪੰਜ-ਪੰਜ ਸੌ ਦੇ ਨੋਟ ਲੁੱਟਾਏ। ਜਿਸ ਦੀ ਵੀਡੀਓ ਫੁਟੇਜ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਇਸ ਗਿਰੋਹ ਚੋਂ 10 ਗੈਂਗਸਟਰ, ਪੰਜ ਇਨੋਵਾ, ਨੌ ਹੋਰ ਕਾਰਾਂ, ਇੱਕ ਐਂਡਵੇਅਰ, ਇੱਕ ਅਰਟੀਗਾ, ਛੇ ਸਵਿਫਟ ਡਿਜ਼ਾਇਰ, ਪੰਜ ਸਵਿਫਟ, ਛੇ ਆਈ ਟਵੰਟੀ, ਇੱਕ ਈਟੀਓਸ ਸਮੇਤ ਨੌ ਵਾਹਨ ਬਰਾਮਦ ਕਰ ਨੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਕੋਰੋਨਾ ਨੂੰ ਮਾਤ ਪਾਉਣ ਲਈ ਕੇਂਦਰ ਨੇ ਖਿੱਚੀ ਤਿਆਰੀ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਭੇਜਿਆਂ ਟੀਮਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
