Farmer Protest: ਡੱਲੇਵਾਲ ਦੇ ਮਰਨ ਵਰਤ ਨੇ ਫੂਕੀ ਮੋਰਚੇ 'ਚ ਜਾਨ, ਮੁੜ ਇੱਕਠਾ ਹੋਣ ਜਾ ਰਿਹਾ ਸੰਯੁਕਤ ਕਿਸਾਨ ਮੋਰਚਾ, ਕੱਲ੍ਹ ਹੋਵੇਗਾ ਵੱਡਾ ਇਕੱਠ
17 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਸੰਘਰਸ਼ ਹੁਣ ਰੰਗ ਲਿਆਇਆ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ 13 ਦਸੰਬਰ ਨੂੰ ਖਨੌਰੀ ਸਰਹੱਦ ਉੱਤੇ ਡੱਲੇਵਾਲ ਨੂੰ ਮਿਲਣ ਲਈ ਜਾ ਰਹੇ ਹਨ।
Farmer Protest: 17 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਸੰਘਰਸ਼ ਹੁਣ ਰੰਗ ਲਿਆਇਆ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ 13 ਦਸੰਬਰ ਨੂੰ ਖਨੌਰੀ ਸਰਹੱਦ ਉੱਤੇ ਡੱਲੇਵਾਲ ਨੂੰ ਮਿਲਣ ਲਈ ਜਾ ਰਹੇ ਹਨ। ਇਸ ਵਿੱਚ ਹਰਿੰਦਰ ਲੱਖੋਵਾਲ, ਡਾ. ਦਰਸ਼ਨ ਪਾਲ, ਹਰਿੰਦਰ ਲੱਖੋਵਾਲ ਸਮੇਤ ਕਈ ਵੱਡੇ ਲੀਡਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ।
किसान मुद्दों की यह लड़ाई हम सब की एक हैं हम कल खनौरी बॉर्डर पर किसान नेता जगजीत सिंह डल्लेवाल जी से करेंगे मुलाकात साथ में हरेंद्र सिंह लाखोवाल, रतनमान और किसान जत्थेबंदी रहेंगी।@ANI @OfficialBKU pic.twitter.com/aP96D076fC
— Rakesh Tikait (@RakeshTikaitBKU) December 12, 2024
ਇਸ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,ਕਿਸਾਨਾਂ ਦੇ ਮਸਲਿਆਂ ਲਈ ਇਹ ਲੜਾਈ ਸਾਡੀ ਸਾਰਿਆਂ ਦੀ ਹੈ ਅਸੀਂ ਕੱਲ੍ਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਾਂਗੇ।
ਜ਼ਿਕਰ ਕਰ ਦਈਏ ਕਿ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 17ਵਾਂ ਦਿਨ ਹੈ। ਅਜਿਹੇ 'ਚ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ।
ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ, ਡਾਕਟਰਾਂ ਅਨੁਸਾਰ ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਸ ਦੇ ਲੀਵਰ ਵਿੱਚ ਵੀ ਸਮੱਸਿਆ ਹੋ ਸਕਦੀ ਹੈ।
ਡੱਲੇਵਾਲ ਦੀ ਹਾਲਤ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਉਸ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ। ਬੁੱਧਵਾਰ ਰਾਤ ਨੂੰ ਕਿਸਾਨ ਆਗੂਆਂ ਨੇ ਖਨੌਰੀ ਸਰਹੱਦ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਹਮਲਾ ਕਰਕੇ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ। ਇਸ ਲਈ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਸ਼ਾਮ ਦਾ ਖਾਣਾ ਨਾ ਪਕਾਉਣ ਤੇ ਆਪਣੇ ਪਰਿਵਾਰ ਨਾਲ ਫੋਟੋਆਂ ਸੋਸ਼ਲ ਮੀਡੀਆ 'ਤੇ #WeSupportJagjeetSinghDallewal ਨਾਲ ਸਾਂਝੀਆਂ ਕਰਨ।