ਪੜਚੋਲ ਕਰੋ
Advertisement
ਪੰਚਾਇਤੀ ਚੋਣ: ਸੱਸ ਨੂੰ ਹਰਾ ਕੇ ਬੇਗਮਪੁਰਾ 'ਤੇ ਨੂੰਹ ਦਾ ਕਬਜ਼ਾ
ਜਲੰਧਰ: ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਿੰਡ ਬੇਗਮਪੁਰਾ ਵਿੱਚ ਸਰਪੰਚੀ ਦੀ ਚੋਣ ਵਿੱਚ ਨੂੰਹ ਨੇ ਸੱਸ ਨੂੰ ਹਰਾ ਦਿੱਤਾ ਹੈ। ਚੋਣਾਂ ਵਿੱਚ ਨੂੰਹ-ਸੱਸ ਦੀ ਟੱਕਰ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ। ਸੱਸ ਤੇ ਨੂੰਹ ਦੀ ਇਸ ਲੜਾਈ ਵਿੱਚ ਪੂਰਾ ਪਿੰਡ ਭੰਬਲਭੂਸੇ ਵਿੱਚ ਸੀ ਕਿ ਆਖ਼ਰ ਵੋਟ ਕਿਸ ਨੂੰ ਦੇਈਏ। ਆਖਰ ਨੂੰਹ ਕਮਲਜੀਤ ਕੌਰ ਨੇ ਬਾਜ਼ੀ ਮਾਰ ਲਈ ਹੈ।
ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਕਰੀਬ 60 ਘਰ ਹਨ ਤੇ ਕੁੱਲ ਮਿਲਾ ਕੇ ਡੇਢ ਸੌ ਦੇ ਕਰੀਬ ਵੋਟਾਂ ਬਣਦੀਆਂ ਹਨ। ਇਹ ਕੁਝ ਜ਼ਿਆਦਾ ਹੀ ਸੁਰਖੀਆਂ ਵਿੱਚ ਰਿਹਾ ਜਿਸ ਦਾ ਕਾਰਨ ਸੱਸ ਤੇ ਨੂੰਹ ਵਿਚਾਲੇ ਹੋਣ ਵਾਲਾ ਸਰਪੰਚੀ ਦਾ ਮੁਕਾਬਲਾ ਸੀ।
ਸੱਸ ਵਿਮਲਾ ਦੇਵੀ ਤਿੰਨ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਹੈ ਤੇ ਇਸ ਵਾਰ ਸਰਪੰਚ ਬਣਨਾ ਚਾਹੁੰਦੀ ਸੀ। ਦੂਜੇ ਪਾਸੇ ਗ੍ਰੈਜੂਏਟ ਨੂੰਹ ਪਿੰਡ ਦੀ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ।
ਇਸ ਸਬੰਧੀ ਪਿੰਡ ਵਿੱਚ ਰਹਿਣ ਵਾਲੇ ਸਾਬਕਾ ਫੌਜੀ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਾਲਿਆਂ ਨੇ ਦੋਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਨਹੀਂ ਸੁਣੀ। ਉਹ ਖ਼ੁਦ ਹੈਰਾਨ ਲਨ ਕਿ ਪਿੰਡ ਵਿੱਚ ਹੋ ਕੀ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਦੋਵਾਂ ਵਿੱਚੋ ਕੋਈ ਇੱਕ ਜਣਾ ਕਾਗਜ਼ ਵਾਪਸ ਲੈ ਲਵੇ ਪਰ ਅਜਿਹਾ ਹੋਇਆ ਨਹੀਂ ਸੀ।
ਜਦੋਂ ਪੜ੍ਹੀ-ਲਿਖੀ ਨੌਜਵਾਨ ਨੂੰਹ ਜਾਂ ਤਿੰਨ ਵਾਰ ਪਿੰਡ ਦੀ ਸਰਪੰਚ ਰਹਿ ਚੁੱਕੀ ਤਜਰਬੇਕਾਰ ਸੱਸ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਗੱਲ ਆਈ ਤਾਂ ਪਿੰਡ ਦੇ ਲੋਕਾਂ ਨੇ ਨੂੰਹ ਵੱਲ ਜ਼ਿਆਦਾ ਧਿਆਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਸੱਸ ਤਾਂ ਤਿੰਨ ਵਾਰ ਪੰਚ ਰਹਿ ਚੁੱਕੀ ਹੈ, ਹੁਣ ਤਾਂ ਨੂੰਹ ਨੂੰ ਅੱਗੇ ਆਉਣ ਦੇਣਾ ਚਾਹੀਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement