![ABP Premium](https://cdn.abplive.com/imagebank/Premium-ad-Icon.png)
Deep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ
26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਦੋਸ਼ੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ’ਤੇ ਵੀਰਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਸੁਣਵਾਈ ਹੋਈ।
![Deep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ Deep Sidhu Republic Day Violence No decision on bail next date of hearing April 12 Deep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ](https://feeds.abplive.com/onecms/images/uploaded-images/2021/04/08/d2d0c727f3d90edf826ead9f5a516474_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੀਪ ਸਿੱਧੂ ਦੀ ਜ਼ਮਾਨਤ 'ਤੇ ਅੱਜ ਫੇਰ ਕੋਈ ਫੈਸਲਾ ਨਹੀਂ ਆ ਸਕਿਆ। ਦੀਪ ਸਿੱਧੂ ਦੀ ਜ਼ਮਾਨਤ 'ਤੇ ਸੁਣਵਾਈ ਦੀ ਅਗਲੀ ਡੇਟ ਹੁਣ 12 ਅਪ੍ਰੈਲ ਪਾ ਦਿੱਤੀ ਗਈ ਹੈ।
ਬਹਿਸ ਦੌਰਾਨ ਕੋਰਟ ਨੇ ਹੁਕਮ ਦਿੱਤੇ ਹਨ ਕਿ 26 ਜਨਵਰੀ ਤੋਂ ਪਹਿਲਾਂ 25 ਦੀ ਰਾਤ ਨੂੰ ਦੀਪ ਸਿੱਧੂ ਵੱਲੋਂ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੀ ਗਈ ਸਪੀਚ ਨੂੰ ਟ੍ਰਾਂਸਲੇਟ ਕਰਕੇ ਕੋਰਟ 'ਚ ਪੇਸ਼ ਕੀਤਾ ਜਾਏ ਅਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ ਜ਼ਮਾਨਤ 'ਤੇ ਕੋਈ ਫੈਸਲਾ ਲਿਆ ਜਾਏਗਾ। ਇਸ ਦੌਰਾਨ ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਉਸਦੇ ਖਿਲਾਫ ਕੋਈ ਸਬੂਤ ਨਹੀਂ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸਨੇ ਲੋਕਾਂ ਨੂੰ ਹਿੰਸਾ ਲਈ ਭੜਕਾਇਆ।
ਦੀਪ ਸਿੱਧੂ ਨੇ ਆਪਣੇ ਵਕੀਲ ਜ਼ਰੀਏ ਕਿਹਾ ਕਿ ਇਹ ਧਰਨਾ ਕਿਸਾਨ ਆਗੂਆਂ ਨੇ ਬੁਲਾਇਆ ਸੀ ਅਤੇ ਮੈਂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹਾਂ। ਦੀਪ ਨੇ ਲਾਲ ਕਿਲ੍ਹੇ ਜਾਣ ਲਈ ਫ਼ੋਨ ਨਹੀਂ ਕੀਤਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਦੀਪ ਸਿੱਧੂ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਹੈ ਕਿ ਉਸਨੇ ਦਿੱਲੀ ਵਿੱਚ ਹਿੰਸਾ ਦਾ ਕੋਈ ਕੰਮ ਨਹੀਂ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਇੱਕਠਾ ਕੀਤੀ। ਉਸਨੇ ਕਿਹਾ ਕਿ ਮੀਡੀਆ ਨੇ ਮੈਨੂੰ ਇਸ ਹਿੰਸਾ ਦਾ ਮੁੱਖ ਦੋਸ਼ੀ ਬਣਾਇਆ ਹੈ, ਕਿਉਂਕਿ ਮੈਂ ਇੱਕ ਵੀਡੀਓ ਪੋਸਟ ਕੀਤੀ। ਮੈਨੂੰ ਮੀਡੀਆ ਨੇ ਮੁੱਖ ਸਾਜ਼ਿਸ਼ਕਰਤਾ ਵਜੋਂ ਪੇਸ਼ ਕੀਤਾ ਗਿਆ ਸੀ, ਪਤਾ ਨਹੀਂ ਕਿਉਂ? ਅੱਜ ਵੀ ਦੀਪ ਸਿੱਧੂ ਨੂੰ ਜ਼ਮਾਨਤ ਨਹੀਂ ਮਿਲੀ ਅਤੇ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ।
ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਦੀਪ ਸਿੱਧੂ ਨੇ ਬੈਰੀਕੇਡ ਤੋੜੇ ਅਤੇ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਵਿਚ ਸ਼ਾਮਲ ਸੀ। ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਦੀਪ ਸਿੱਧੂ ਖਿਲਾਫ ਐਫਆਈਆਰ ਵਿੱਚ ਕੀ ਕਿਹਾ ਗਿਆ ਹੈ। ਆਈਪੀਸੀ ਦੀਆਂ ਧਾਰਾਵਾਂ ਤੋਂ ਇਲਾਵਾ ਆਰਮਜ਼ ਐਕਟ ਨੂੰ ਵੀ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਦੀਪ ਸਿੱਧੂ ‘ਤੇ ਲਾਲ ਕਿਲ੍ਹੇ ਨੇੜੇ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਹੈ।
ਇਹ ਵੀ ਪੜ੍ਹੋ: Punjab Night Curfew: ਪੰਜਾਬੀਆਂ ਨੂੰ ਨਹੀਂ ਕੋਰੋਨਾ ਦੀ ਪ੍ਰਵਾਹ, ਕੈਪਟਨ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਇੰਝ ਉੱਡੀਆਂ ਧੱਜੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)