ਪੜਚੋਲ ਕਰੋ

Farmer Protest: 'ਸਾਰੇ ਭਾਰਤੀਆਂ ਦੀ ਹੈ ਦਿੱਲੀ, ਸ਼ਾਂਤਮਈ ਪ੍ਰਦਰਸ਼ਨਾਂ ਨੂੰ ਰੋਕਣ ਨਾਲ ਵਧੇਗਾ ਤਣਾਅ, ਕਿਸਾਨਾਂ ਨੂੰ ਨਫ਼ਰਤ ਕਰਨਾ ਬੰਦ ਕਰੇ ਭਾਜਪਾ'

ਦਿੱਲੀ ਦੇਸ਼ ਦੀ ਰਾਜਧਾਨੀ ਹੈ। ਸਾਰੇ 140 ਕਰੋੜ ਭਾਰਤੀਆਂ ਨੂੰ ਉੱਥੇ ਸ਼ਾਂਤੀਪੂਰਵਕ ਦਾਖਲ ਹੋਣ ਦਾ ਅਧਿਕਾਰ ਹੈ। ਮੈਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਬਦਲ ਕੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਤੁਰੰਤ ਗੌਰ ਕਰਨ।

Punjab News: ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਇਕਜੁਠਤਾ ਦਾ ਪ੍ਰਗਟਾਵਾ ਕੀਤਾ ਹੈ।  ਉਨ੍ਹਾਂ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਅਤੇ ਤਣਾਅ ਵਧਣ ਵਾਲੀਆਂ ਕਾਰਵਾਈਆਂ ਵਿਰੁੱਧ ਚੇਤਾਵਨੀ ਦਿੱਤੀ।

ਅਮਨ ਅਰੋੜਾ ਨੇ ਕਿਹਾ, "ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਸ਼ਾਂਤਮਈ ਮਾਰਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 10 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠ ਕੇ ਜਾਇਜ਼ ਮੰਗਾਂ ਨੂੰ ਉਠਾ ਰਹੇ ਹਨ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਅਤੇ ਵਿਚੋਲਗੀ ਕਰਨ ਦੇ ਕਈ ਯਤਨ ਕੀਤੇ ਹਨ, ਪਰ ਲੱਗਦਾ ਹੈ ਕਿ ਕੇਂਦਰ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਦੇਣਾ ਨਹੀਂ ਚਾਹੁੰਦੀ।

ਅਰੋੜਾ ਨੇ ਮਨਾਹੀ ਦੇ ਹੁਕਮ ਲਾਗੂ ਕਰਨ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਜੋ ਹੁਣ ਕਿਸਾਨਾਂ ਨੂੰ ਸ਼ਾਂਤਮਈ ਮਾਰਚ ਕਰਨ ਤੋਂ ਰੋਕ ਰਹੀ ਹੈ।  ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਇਹ ਕਿਹਾ ਗਿਆ ਸੀ ਕਿ ਕਿਸਾਨ ਪੈਦਲ ਮਾਰਚ ਕਰ ਸਕਦੇ ਹਨ, ਪਰ ਹੁਣ ਰੋਕਣ ਲਈ ਪਾਬੰਦੀਆਂ ਲਗਾਈਆਂ ਹਨ। ਅਜਿਹੀਆਂ ਕਾਰਵਾਈਆਂ ਗੈਰ-ਵਾਜਬ ਹਨ ਅਤੇ ਸਿਰਫ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰਦਿਆਂ ਹਨ।

ਕੇਂਦਰ ਸਰਕਾਰ ਅਤੇ ਭਾਜਪਾ ਦੀ ਕਿਸਾਨਾਂ ਪ੍ਰਤੀ ਉਨ੍ਹਾਂ ਦੇ ਰਵੱਈਏ ਲਈ ਆਲੋਚਨਾ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਕਿਸਾਨ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੇ ਦਹਾਕਿਆਂ ਤੋਂ ਦੇਸ਼ ਦਾ ਪੇਟ ਭਰਿਆ ਹੈ। ਉਹ ਸਨਮਾਨ  ਦੇ ਹੱਕਦਾਰ ਹਨ। ਉਨ੍ਹਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਿਵਹਾਰ ਕਰਨਾ ਸਵੀਕਾਰ ਨਹੀਂ ਹੈ।  ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਬੇਰੁਖ਼ੀ ਨਾਲ ਪੇਸ਼ ਆਉਣ ਦੀ ਬਜਾਏ ਉਨ੍ਹਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਸ਼ਾਂਤਮਈ ਰੋਸ਼ ਮਾਰਚ ਵਿੱਚ ਵਿਘਨ ਪਾਉਣ ਨਾਲ ਟਕਰਾਅ ਪੈਦਾ ਹੋ ਸਕਦਾ ਹੈ ਅਤੇ ਸਥਿਤੀ ਵਿਗੜ ਸਕਦੀ ਹੈ। ਨਾ ਤਾਂ ਆਮ ਆਦਮੀ ਪਾਰਟੀ ਅਤੇ ਨਾ ਹੀ ਪੰਜਾਬ ਸਰਕਾਰ ਅਜਿਹੀ ਸਥਿਤੀ ਚਾਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕੇਂਦਰ ਇਸ ਮੁੱਦੇ 'ਤੇ ਸੰਵੇਦਨਸ਼ੀਲਤਾ ਦਿਖਾਵੇ।

ਅਰੋੜਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਅਸੰਵਿਧਾਨਕ ਅਤੇ ਬੇਹੱਦ ਮੰਦਭਾਗਾ ਦੱਸਿਆ। ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਅਜਿਹੇ ਦਮਨਕਾਰੀ ਕਦਮਾਂ ਦੀ ਨਿੰਦਾ ਕਰਦੀ ਹੈ ਤੇ ਉਨ੍ਹਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ।

ਅਰੋੜਾ ਨੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਸਾਰੇ 140 ਕਰੋੜ ਭਾਰਤੀਆਂ ਨੂੰ ਉੱਥੇ ਸ਼ਾਂਤੀਪੂਰਵਕ ਦਾਖਲ ਹੋਣ ਦਾ ਅਧਿਕਾਰ ਹੈ। ਮੈਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਬਦਲ ਕੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਤੁਰੰਤ ਗੌਰ ਕਰਨ।

'ਆਪ' ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਲਗਾਤਾਰ ਅਣਗਹਿਲੀ ਅਤੇ ਦੁਸ਼ਮਣੀ ਭਰੇ ਵਤੀਰੇ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਤਿਹਾਸਿਕ ਤੌਰ 'ਤੇ ਦੇਸ਼ ਦੇ ਕਿਸਾਨਾਂ ਪ੍ਰਤੀ ਬੇਰੁਖੀ ਦਿਖਾਈ ਹੈ। ਉਸ ਦੀਆਂ ਕਾਰਵਾਈਆਂ ਦੇਸ਼ ਨੂੰ ਭੋਜਨ ਦੇਣ ਵਾਲੇ ਭੋਜਨ ਪ੍ਰਦਾਤਾਵਾਂ ਵਿਰੁੱਧ ਡੂੰਘੇ ਪੱਖਪਾਤ ਨੂੰ ਦਰਸਾਉਂਦੀਆਂ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

Farmers Protest| Shambu Border| ਦਿੱਲੀ ਨੂੰ ਫਤਿਹ ਕਰਕੇ ਮੁੜਾਂਗੇ! ਕਿਸਾਨਾਂ ਦਾ ਵੱਡਾ ਐਲਾਨFARMERS PROTEST : SHAMBHU BORDER | ਸੁਰੱਖਿਆ ਬਲਾਂ ਦਾ ਵੱਡਾ ਐਕਸ਼ਨ, ਕਿਸਾਨਾਂ ਨੇ ਵੀ ਕਰ ਦਿੱਤਾ ਐਲਾਨ!ਇੰਡੀਆ 'ਚ ਕਰਨ ਔਜਲਾ ਦੀ Grand Entry , ਸਭ ਮੂਹਰੇ ਜੋੜੇ ਹੱਥ ਵੇਖੋ ਖਾਸ ਪਲਪੁਸ਼ਪਾ 2 ਨੇ ਕੀਤਾ ਧਮਾਕਾ , ਵੇਖੋ ਕੀ ਬੋਲੀ ਪੁਸ਼ਪਾ ਦੇ Publi

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ
Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...
Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...
ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ
ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ
ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ
ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ
IND vs AUS: ਭਾਰਤ ਕੋਲ 32 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ, ਇਤਿਹਾਸ ਰਚ ਸਕਦੀ ਬੁਮਰਾਹ-ਸਿਰਾਜ ਦੀ ਤਬਾਹੀ, ਜਾਣੋ ਕਿਵੇਂ ?
IND vs AUS: ਭਾਰਤ ਕੋਲ 32 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ, ਇਤਿਹਾਸ ਰਚ ਸਕਦੀ ਬੁਮਰਾਹ-ਸਿਰਾਜ ਦੀ ਤਬਾਹੀ, ਜਾਣੋ ਕਿਵੇਂ ?
Embed widget