ਧਰਨੇ-ਪ੍ਰਦਰਸ਼ਨ ਦੇ ਬਾਵਜੂਦ 'ਆਪ' ਬਿਜਲੀ ਮੰਤਰੀ ਨਹੀਂ ਸੁਣ ਰਹੇ ਗੱਲ, ਹੁਣ ਰਿਹਾਇਸ਼ ਦਾ ਕੀਤਾ ਘਿਰਾਓ
ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਮੀਟਰ ਰੀਡਰ ਐਸੋਸੀਏਸ਼ਨ ਪੰਜਾਬ (Meter Reader Association Punjab) ਦੇ ਨੁਮਾਇੰਦਿਆਂ ਦੀ ਗੱਲ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Power Minister Harbhajan Singh ETO) ਨਹੀਂ ਸੁਣ ਰਹੇ।
ਅੰਮ੍ਰਿਤਸਰ: ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਮੀਟਰ ਰੀਡਰ ਐਸੋਸੀਏਸ਼ਨ ਪੰਜਾਬ (Meter Reader Association Punjab) ਦੇ ਨੁਮਾਇੰਦਿਆਂ ਦੀ ਗੱਲ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Power Minister Harbhajan Singh ETO) ਨਹੀਂ ਸੁਣ ਰਹੇ। ਇਸ ਲਈ ਹੁਣ ਮੀਟਰ ਰੀਡਰ ਪੰਜਾਬ (Meter Reader Punjab) ਦੇ ਨੁਮਾਇੰਦੇ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਅੰਮ੍ਰਿਤਸਰ 'ਚ ਘਿਰਾਓ ਕਰ ਰਹੇ ਹਨ।
ਮੀਟਰ ਰੀਡਰ ਐਸੋਸੀਏਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਬਾਹਰ ਚਾਰ ਮਹੀਨੇ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦਕਿ ਜੰਡਿਆਲਾ ਗੁਰੂ ਵਿਖੇ ਬਿਜਲੀ ਮੰਤਰੀ ਈਟੀਓ ਦੇ ਕੈਂਪ ਦਫਤਰ ਦੇ ਬਾਹਰ ਪਿਛਲੇ 17 ਦਿਨਾਂ ਤੋਂ ਧਰਨਾ ਦੇ ਰਹੇ ਹਨ। ਬਿਜਲੀ ਮੰਤਰੀ ਵੱਲੋਂ ਗੱਲ ਨਾ ਸੁਣੇ ਜਾਣ ਤੇ ਨਾ ਮਿਲਣ ਦੇ ਰੋਸ ਵਜੋਂ ਅੱਜ ਮੀਟਰ ਰੀਡਰ ਇਕੱਠੇ ਹੋ ਕੇ ਅੰਮ੍ਰਿਤਸਰ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜ ਗਏ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਰੇ ਮੀਟਰ ਰੀਡਰਾਂ ਨੂੰ ਸਰਕਾਰ ਬਣਨ ਤੇ ਪੱਕੇ ਕੀਤਾ ਜਾਵੇਗਾ ਪਰ ਅਸੀਂ ਤਾਂ ਪੱਕੇ ਹੋਣ ਦੀ ਬਜਾਏ ਕੱਚੇ ਹੀ ਰੱਖਣ ਦੀ ਮੰਗ ਕਰ ਰਹੇ ਹਾਂ ਤਾਂ ਕਿ ਅਸੀਂ ਬਿਜਲੀ ਬੋਰਡ ਦੇ ਅਧੀਨ ਹੋ ਸਕੀਏ ਤੇ ਨਿੱਜੀ ਕੰਪਨੀਆਂ ਵੱਲੋਂ ਪ੍ਰਤੀ ਮਹੀਨਾ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ।