DGP Dinkar Gupta: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਡ੍ਰੋਨ ਰਾਹੀਂ ਸੁੱਟਿਆ ਟਿਫਿਨ ਬੰਬ, ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ
Punjab Police: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਸ ਵਿੱਚ ਦੋ ਕਿਲੋਗ੍ਰਾਮ ਆਰਡੀਐਕਸ ਤੇ ਇੱਕ ਸਵਿੱਚ ਵਿਧੀ ਵਾਲਾ ਟਾਈਮ ਬੰਬ ਸੀ। ਇਸ ਵਿੱਚ ਸਪਰਿੰਗ ਮਕੈਨਿਜ਼ਮ, ਮੈਗਨੈਟਿਕ ਤੇ 3 ਡੈਟੋਨੇਟਰਸ ਵੀ ਮਿਲਦੇ ਹਨ।
ਅੰਮ੍ਰਿਤਸਰ/ਚੰਡੀਗੜ੍ਹ: ਦੇਸ਼ ਵਿੱਚ ਆਜ਼ਾਦੀ ਦਿਵਸ (Independence Day) ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਅੰਮ੍ਰਿਤਸਰ (Amritsar) ਦੇ ਸਰਹੱਦੀ ਇਲਾਕੇ (Indo-Pakistan Border) ਵਿੱਚ ਟਿਫਿਨ ਬੰਬ ਸੁੱਟੇ ਗਏ ਹਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਦੀ ਡ੍ਰੋਨ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਪਾਕਿਸਤਾਨ ਨੇ ਡ੍ਰੋਨ ਰਾਹੀਂ ਟਿਫਿਨ ਬੰਬ ਸੁੱਟੇ ਹਨ।
ਇਸ ਬਾਰੇ ਪੰਜਾਬ ਪੁਲਿਸ (Punjab Police) ਨੂੰ ਪਾਕਿਸਤਾਨ ਵਾਲੇ ਪਾਸਿਓਂ ਸ਼ੱਕੀ ਵਸਤੂ ਸੁੱਟੇ ਜਾਣ ਬਾਰੇ ਜਾਣਕਾਰੀ ਮਿਲੀ ਸੀ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸ਼ੱਕੀ ਵਸਤੂ ਇੱਕ ਆਈਈਡੀ ਟਿਫਿਨ ਬੰਬ (Tiffin Bomb) ਹੈ। ਇੰਨਾ ਹੀ ਨਹੀਂ ਟਿਫਿਨ ਵਿੱਚ ਪੰਜ ਹੈਂਡ ਗ੍ਰਨੇਡ ਵੀ ਮਿਲੇ ਹਨ। ਪੰਜਾਬ ਪੁਲਿਸ ਨੇ ਇਹ ਟਿਫਿਨ ਬੰਬ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲਕੇ ਵਿੱਚ ਬਰਾਮਦ ਕੀਤਾ ਹੈ। ਇਸ ਨਾਲ ਹਲਚਲ ਮਚ ਗਈ ਤੇ ਪੰਜਾਬ ਪੁਲਿਸ, ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਸ ਵਿੱਚ ਦੋ ਕਿਲੋਗ੍ਰਾਮ ਆਰਡੀਐਕਸ ਤੇ ਇੱਕ ਸਵਿੱਚ ਵਿਧੀ ਵਾਲਾ ਟਾਈਮ ਬੰਬ ਸੀ। ਇਸ ਵਿੱਚ ਸਪਰਿੰਗ ਮਕੈਨਿਜ਼ਮ, ਮੈਗਨੈਟਿਕ ਤੇ 3 ਡੈਟੋਨੇਟਰਸ ਵੀ ਮਿਲਦੇ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਸਰਹੱਦ ਪਾਰ ਤੋਂ ਸਰਗਰਮੀਆਂ ਵਧੀਆਂ ਹਨ। ਪੰਜਾਬ ਪੁਲਿਸ ਕੇਂਦਰੀ ਏਜੰਸੀ ਦੇ ਸੰਪਰਕ ਵਿੱਚ ਹੈ। ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ 112 'ਤੇ ਫ਼ੋਨ ਕਰੋ। ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ 7-8 ਅਗਸਤ ਦੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰ ਤੋਂ ਡ੍ਰੋਨ ਆਉਂਦੇ ਵੇਖੇ ਗਏ ਹਨ। ਡ੍ਰੋਨ ਤੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ। ਪੁਲਿਸ ਨੂੰ 7 ਬੈਗਾਂ ਵਿੱਚ ਆਈਈਡੀ, ਹੈਂਡ ਗ੍ਰਨੇਡ ਤੇ ਬੰਦੂਕ ਦੀਆਂ ਗੋਲੀਆਂ ਵੀ ਮਿਲੀਆਂ ਹਨ।
ਦੱਸ ਦੇਈਏ ਕਿ ਸਰਹੱਦ 'ਤੇ ਕੁਝ ਸਮੇਂ ਤੋਂ ਡ੍ਰੋਨ ਤੋਂ ਗਤੀਵਿਧੀਆਂ ਵਧੀਆਂ ਹਨ। ਸਰਹੱਦ 'ਤੇ ਡ੍ਰੋਨ ਤੋਂ ਪਹਿਲਾਂ ਵੀ ਹਥਿਆਰ ਸੁੱਟੇ ਜਾ ਚੁੱਕੇ ਹਨ। ਭਾਰਤੀ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੀ ਹਰ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ ਡੀਜੀਪੀ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ: Punjab Schools: ਪੰਜਾਬ ਦਾ ਸਿੱਖਿਆ ਵਿਭਾਗ ਬੱਚਿਆਂ ਨੂੰ ਖ਼ੁਦ ਹੀ ਧੱਕ ਰਿਹਾ ਸੋਸ਼ਲ ਸਾਈਟਸ ਵੱਲ, ਸਾਈਬਰ ਕ੍ਰਾਈਮ ਦਾ ਖਤਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904