(Source: ECI/ABP News/ABP Majha)
Punjab Schools: ਪੰਜਾਬ ਦਾ ਸਿੱਖਿਆ ਵਿਭਾਗ ਬੱਚਿਆਂ ਨੂੰ ਖ਼ੁਦ ਹੀ ਧੱਕ ਰਿਹਾ ਸੋਸ਼ਲ ਸਾਈਟਸ ਵੱਲ, ਸਾਈਬਰ ਕ੍ਰਾਈਮ ਦਾ ਖਤਰਾ
Social Media: ਦੇਸ਼ ਵਿਆਪੀ ਲੌਕਡਾਊਨ ਲਾਏ ਜਾਣ ਤੋਂ ਬਾਅਦ ਸਾਰੇ ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਅੱਜ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਖੋਲ੍ਹਿਆ ਜਾ ਸਕਿਆ।
ਚੰਡੀਗੜ੍ਹ: ਪੰਜਾਬ ਦਾ ਸਿੱਖਿਆ ਵਿਭਾਗ (Punjab Education Department) ਇਸ ਵੇਲੇ ਬੱਚਿਆਂ ਨੂੰ ਸੋਸ਼ਲ ਸਾਈਟਾਂ (Social Sites) ਵੱਲ ਧੱਕਣ ਵਿੱਚ ਲੱਗਾ ਹੋਇਆ ਹੈ, ਜਿਸ ਦੇ ਨਤੀਜੇ ਬਹੁਤ ਘਾਤਕ ਹੋ ਸਕਦੇ ਹਨ। ਜੇ ਸਾਈਟਾਂ ਕਾਰਨ ਬੱਚੇ ਸਾਈਬਰ ਕ੍ਰਾਈਮ (Cyber Crime) ਦੇ ਸ਼ਿਕਾਰ ਹੋ ਜਾਂਦੇ ਹਨ ਜਾਂ ਇਸ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ?
ਜ਼ੀਰਕਪੁਰ ਦੇ ਰਾਜਕੁਮਾਰ ਧੀਮਾਨ ਨੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਪੀਐਸਸੀਪੀਸੀਆਰ- PSCPCR) ਦੇ ਚੇਅਰਮੈਨ ਰਾਜਿੰਦਰ ਸਿੰਘ ਨੂੰ ਘਰ-ਘਰ ਨਾਲ ਸਬੰਧਤ ਇਸੇ ਮੁੱਦੇ ਬਾਰੇ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਦਰਅਸਲ ਕੋਰੋਨਾ ਮਹਾਂਮਾਰੀ ਕਾਰਨ 23 ਮਾਰਚ, 2020 ਨੂੰ ਦੇਸ਼ ਵਿਆਪੀ ਲੌਕਡਾਊਨ ਲਾਏ ਜਾਣ ਤੋਂ ਬਾਅਦ ਸਾਰੇ ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਅੱਜ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਖੋਲ੍ਹਿਆ ਜਾ ਸਕਿਆ। ਸਕੂਲ ਬੰਦ ਹੋਣ ਤੋਂ ਬਾਅਦ, ਬੱਚਿਆਂ ਲਈ ਔਨਲਾਈਨ ਅਧਿਐਨ ਸ਼ੁਰੂ ਕੀਤਾ ਗਿਆ। ਸਿੱਖਿਆ ਵਿਭਾਗ ਦੇ ਵੱਖ-ਵੱਖ ਕੇਂਦਰਾਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕਰਨ ਲਈ, ਪੰਜਾਬ ਸਿੱਖਿਆ ਵਿਭਾਗ ਨੇ 2 ਮਈ 2020 ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ‘ਐਕਟਿਵਿਟੀਜ਼ ਸਕੂਲ ਐਜੂਕੇਸ਼ਨ ਪੰਜਾਬ’ (Activities School Education Punjab) ਨਾਂ ਦਾ ਇੱਕ ਪੰਨਾ ਬਣਾਇਆ।
ਇਸ ਪੰਨੇ ਦੇ ਬਣਨ ਤੋਂ ਬਾਅਦ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਇਸ ਨੂੰ ਲਾਈਕ ਕਰਨ ਲਈ ਸਕੂਲਾਂ ਦੇ ਵਟਸਐਪ ਸਮੂਹਾਂ ਵਿੱਚ ਸੰਦੇਸ਼ ਪਾਉਂਦੇ ਹਨ। ਇਸ ਸੰਦੇਸ਼ ਵਿੱਚ ਲਿਖਿਆ ਜਾਂਦਾ ਹੈ ਕਿ ਸਾਰੇ ਸਕੂਲਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੇਜ ਨੂੰ ‘ਲਾਈਕ’ ਕਰਨਾ ਚਾਹੀਦਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਇਸ ਸੰਦੇਸ਼ ਕਾਰਨ, Activities School Education Punjab ਦੇ ਪੰਨੇ ਨੂੰ ਹੁਣ ਤੱਕ 10 ਲੱਖ 42 ਹਜ਼ਾਰ 285 ‘ਲਾਈਕਸ’ ਮਿਲ ਚੁੱਕੇ ਹਨ। ਇਸ ਪੇਜ ਨੂੰ ਫੌਲੋ ਕਰਨ ਵਾਲੇ ਲੋਕਾਂ ਦੀ ਗਿਣਤੀ 10 ਲੱਖ 66 ਹਜ਼ਾਰ 330 ਹੈ।
ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਪੀਐਸਸੀਪੀਸੀਆਰ-PSCPCR) ਦੇ ਚੇਅਰਮੈਨ ਰਾਜਿੰਦਰ ਸਿੰਘ (ਸਾਬਕਾ ਆਈਪੀਐਸ ਅਧਿਕਾਰੀ) ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਕੁਮਾਰ ਧੀਮਾਨ ਨੇ ਕਿਹਾ ਕਿ ਔਨਲਾਈਨ ਅਧਿਐਨ ਵਿੱਚ ਬੱਚੇ ਮੋਬਾਈਲ, ਲੈਪਟੌਪ ਜਾਂ ਕੰਪਿਊਟਰ ਉੱਤੇ ਕਲਾਸਾਂ ਲੈ ਰਹੇ ਹਨ। ਇਸ ਕਾਰਨ ਬੱਚੇ ਮੋਬਾਈਲ ਦੇ ਆਦੀ ਹੋ ਰਹੇ ਹਨ, ਜੋ ਉਨ੍ਹਾਂ ਲਈ ਵਾਜਬ ਨਹੀਂ ਹੈ।
ਧੀਮਾਨ ਨੇ ਪੀਐਸਸੀਪੀਸੀਆਰ ਦੇ ਚੇਅਰਮੈਨ ਨੂੰ ਆਪਣੀ ਸ਼ਿਕਾਇਤ ਵਿੱਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ- NCPCR) ਦੀ ਇੱਕ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ। ਦਰਅਸਲ, ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ 3491 ਬੱਚਿਆਂ 'ਤੇ ਸਰਵੇਖਣ ਕੀਤਾ ਸੀ ਤੇ ਆਪਣੀ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ।
ਐਨਸੀਪੀਸੀਆਰ ਦੀ ਸਰਵੇਖਣ ਰਿਪੋਰਟ ਅਨੁਸਾਰ, ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਵੱਡੀ ਹੈ ਤੇ ਇੱਕ ਬੱਚੇ ਦੀ 24 ਘੰਟੇ ਨਿਗਰਾਨੀ ਨਹੀਂ ਕੀਤੀ ਜਾ ਸਕਦੀ। ਜੇ ਉਹ ਸੋਸ਼ਲ ਸਾਈਟਾਂ 'ਤੇ ਜਾਂਦਾ ਹੈ, ਤਾਂ ਉੱਥੇ ਪੋਰਨ ਵੀਡੀਓ ਜਾਂ ਫੋਟੋਆਂ ਵੱਲ ਆਕਰਸ਼ਤ ਹੋ ਸਕਦਾ ਹੈ। ਪੀਐਸਸੀਪੀਸੀਆਰ ਦੇ ਚੇਅਰਮੈਨ ਨੂੰ ਦਿੱਤੀ ਸ਼ਿਕਾਇਤ ਵਿੱਚ ਧੀਮਾਨ ਨੇ ਕਿਹਾ ਕਿ ਜੇ ਕੋਈ ਬੱਚਾ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਖੁਦ ਸਾਈਬਰ ਕ੍ਰਾਈਮ ਕਰਦਾ ਹੈ, ਤਾਂ ਪੰਜਾਬ ਸਿੱਖਿਆ ਵਿਭਾਗ ਦੇ ਬੱਚਿਆਂ ਨੂੰ ਫੇਸਬੁੱਕ 'ਤੇ ਜਾਣ ਲਈ ਮਜਬੂਰ ਕਰਨ ਕਾਰਨ ਕੌਣ ਜ਼ਿੰਮੇਵਾਰ ਹੋਵੇਗਾ?
ਇਹ ਵੀ ਪੜ੍ਹੋ: Captain vs Sidhu: ਅਜੇ ਨਹੀਂ ਰੁਕੀ ਕੈਪਟਨ ਤੇ ਸਿੱਧੂ ਵਿਚਾਲੇ 'ਜੰਗ', ਮੁੜ ਹੋ ਸਕਦਾ ਧਮਾਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI