ਪੜਚੋਲ ਕਰੋ
ਜੇਲੋਂ ਨਿਕਲ ਭਗਵੰਤ ਮਾਨ ਖਿਲਾਫ ਡਟੇ ਧਰਮਵੀਰ ਧਾਲੀਵਾਲ, ਕਤਲ ਕੇਸ 'ਚ ਭੁਗਤੀ ਸਜ਼ਾ

ਸੰਗਰੂਰ: ਇਨਾਮੀ ਕੈਦੀ ਧਰਮਵੀਰ ਧਾਲੀਵਾਲ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਉੱਤਰੇ ਹਨ। ਜੈ ਜਵਾਨ ਜੈ ਕਿਸਾਨ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। 2005 ਵਿੱਚ ਉਹ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਹਨ। ਪੜ੍ਹਨ-ਲਿਖਣ ਦੇ ਸ਼ੌਕ ਕਰਕੇ ਉਨ੍ਹਾਂ ਜੇਲ੍ਹ ਵਿੱਚ ਹੀ ਡਾਕਟਰੀ ਦੀ ਡਿਗਰੀ ਸਮੇਤ 5 ਸਰਟੀਫਿਕੇਟ ਹਾਸਲ ਕੀਤੇ। ਇਸ ਦੇ ਨਾਲ-ਨਾਲ ਹੀ ਉਨ੍ਹਾਂ ਜੇਲ੍ਹ ਵਿੱਚ ਹੋਰ ਕੈਦੀਆਂ ਨੂੰ ਵੀ ਪੜ੍ਹਾਉਣਾ ਵੀ ਸ਼ੁਰੂ ਕੀਤਾ। ਧਰਮਵੀਰ ਧਾਲੀਵਾਲ ਨੇ ਜੇਲ੍ਹ ਵਿੱਚ ਕੈਦੀਆਂ ਨੂੰ ਕੰਪਿਊਟਰ ਸਿਖਾਉਣਾ ਸ਼ੁਰੂ ਕੀਤਾ। ਉਨ੍ਹਾਂ ਕੈਦੀਆਂ ਦੇ ਭੰਗੜਾ ਤੇ ਹੋਰ ਕਈ ਤਰ੍ਹਾਂ ਦੇ ਕੈਂਪ ਲਾ ਕੇ ਉਨ੍ਹਾਂ ਨੂੰ ਚੰਗੇ ਨਾਗਰਕ ਬਣਨ ਦੀ ਸਿਖਲਾਈ ਦਿੱਤੀ। ਜੇਲ੍ਹ ਵਿੱਚ ਬੈਠੇ-ਬੈਠੇ ਉਨ੍ਹਾਂ ਨੂੰ ਦੋ ਵਾਰ ਲੱਖਾਂ ਰੁਪਇਆਂ ਦੇ ਇਨਾਮ ਮਿਲੇ ਹਨ। ਧਾਲੀਵਾਲ ਨੇ ਦੱਸਿਆ ਕਿ ਜੇਲ੍ਹ ਵਿੱਚ ਰਹਿੰਦਿਆਂ ਉਨਾਂ ਆਪਣੀ ਜੀਵਨ 'ਤੇ ਗੀਤ ਵੀ ਲਿਖਿਆ। ਇਸ ਤੋਂ ਬਾਅਦ ਉਨ੍ਹਾਂ ਉਮਰ ਕੈਦ 'ਤੇ ਇੱਕ ਹੋਰ ਗੀਤ ਲਿਖਿਆ ਜਿਸ ਪਿੱਛੋਂ ਉਨ੍ਹਾਂ ਦਾ ਕੇਸ ਦੁਬਾਰਾ ਖੁੱਲ੍ਹਿਆ ਤੇ ਉਨ੍ਹਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ। ਹੁਣ ਧਰਮਵੀਰ ਧਾਲੀਵਾਲ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਾਲੀਵਾਲ ਕਿਸਾਨਾਂ ਤੇ ਜਵਾਨਾਂ ਦੀ ਆਵਾਜ਼ ਬੁਲੰਦ ਕਰਨਗੇ। ਇਸੇ ਮੁੱਦੇ ਨਾਲ ਉਹ ਲੋਕਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















