ਪਟਨਾ ਦੇ ਕਲੈਕਟਰ ਨੂੰ ਦਿੱਤਾ ਹਲਫ਼ਨਾਮਾ ਵਾਪਸ ਲੈਣਗੇ ਢਿੱਲੋਂ, ਜਥੇਦਾਰ ਹਰਪ੍ਰੀਤ ਸਿੰਘ ਅੱਗੇ ਮੁੜ ਹੋਏ ਪੇਸ਼
ਬੀਤੀ 22 ਜੁਲਾਈ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਦਸ ਦਿਨਾਂ ਵਿੱਚ ਪੇਸ਼ ਹੋ ਕੇ ਕਲੈਕਟਰ ਨੂੰ ਦਿੱਤੇ ਹਲਫਨਾਮੇ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ 31 ਜੁਲਾਈ ਨੂੰ ਢਿੱਲੋਂ ਨੇ ਸਪਸ਼ਟੀਕਰਨ ਦਿੱਤਾ ਸੀ ਪਰ ਉਹ ਤਸੱਲੀਬਖ਼ਸ਼ ਨਹੀਂ ਮੰਨਿਆ ਗਿਆ।

ਅੰਮ੍ਰਿਤਸਰ: ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਸਾਹਮਣੇ ਕਿਹਾ ਕਿ ਉਹ ਪਟਨਾ ਸਾਹਿਬ ਦੇ ਕਲੈਕਟਰ ਨੂੰ ਦਿੱਤਾ ਗਿਆ ਹਲਫ਼ਨਾਮਾ ਵਾਪਸ ਲੈ ਲੈਣਗੇ। ਦੱਸ ਦੇਈਏ ਬੀਤੀ 22 ਜੁਲਾਈ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਦਸ ਦਿਨਾਂ ਵਿੱਚ ਪੇਸ਼ ਹੋ ਕੇ ਕਲੈਕਟਰ ਨੂੰ ਦਿੱਤੇ ਹਲਫਨਾਮੇ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ 31 ਜੁਲਾਈ ਨੂੰ ਢਿੱਲੋਂ ਨੇ ਸਪਸ਼ਟੀਕਰਨ ਦਿੱਤਾ ਸੀ ਪਰ ਉਹ ਤਸੱਲੀਬਖ਼ਸ਼ ਨਹੀਂ ਮੰਨਿਆ ਗਿਆ।
ਹੁਣ ਅੱਜ ਜਥੇਦਾਰ ਦੇ ਅੱਗੇ ਮੁੜ ਪੇਸ਼ ਹੋ ਕੇ ਢਿੱਲੋਂ ਨੇ ਕਲੈਕਟਰ ਨੂੰ ਦਿੱਤਾ ਹਲਫ਼ਨਾਮਾ ਵਾਪਸ ਲੈਣ ਦੀ ਗੱਲ ਕਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੋਰਡ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਗਿਆਨੀ ਇਕਬਾਲ ਸਿੰਘ ਸਬੰਧੀ ਸਿੱਖ ਸੰਗਤ ਵੱਲੋਂ ਦਾਇਰ ਇਕ ਰਿੱਟ ਕਾਰਨ ਕਲੈਕਟਰ ਵੱਲੋਂ ਭੇਜੇ ਸੰਮਨ ਤੇ ਪੇਸ਼ ਹੋ ਕੇ ਇੱਕ ਹਲਫ਼ਨਾਮਾ ਦਿੱਤਾ ਸੀ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦਾ ਆਦੇਸ਼ ਇਸ ਤਖ਼ਤ ਤੇ ਲਾਗੂ ਨਹੀਂ ਹੁੰਦਾ।
ਅੱਜ ਸਵੇਰੇ ਮਹਿੰਦਰਪਾਲ ਸਿੰਘ ਢਿੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਅਤੇ ਉਨ੍ਹਾਂ ਨੇ ਇੱਕ ਪੱਤਰ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਨੂੰ ਸੌਂਪ ਸੌਂਪਿਆ ਅਤੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਹੀ ਸਭ ਤੋਂ ਸੁਪਰੀਮ ਹੈ ਅਤੇ ਉਹ ਅਦਾਲਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਲਈ ਵਚਨਬੱਧ ਹਨ। ਇਹ ਗਲਤ ਫਹਿਮੀ ਦਾ ਇੱਕ ਮਾਮਲਾ ਹੈ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਸਬੰਧੀ ਦਿੱਤਾ ਗਿਆ ਹਲਫ਼ਨਾਮਾ ਵਾਪਸ ਲੈ ਲੈਣਗੇ।
ਹਟਾਏ ਗਏ ਜੱਥੇਦਾਰ ਗਿਆਨੀ ਇਕਬਾਲ ਸਿੰਘ ਦੇ ਹੱਕ ਵਿੱਚ ਇੱਕ ਹੋਰ ਵਿਅਕਤੀ ਵੱਲੋਂ ਮੁੜ ਬਹਾਲੀ ਲਈ ਪਟਨਾ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਵਿੱਚ ਜਦ ਅਦਾਲਤ ਨੇ ਜਨਰਲ ਸਕੱਤਰ ਢਿੱਲੋਂ ਨੂੰ ਗਿਆਨੀ ਇਕਬਾਲ ਸਿੰਘ ਦੇ ਹਟਾਏ ਜਾਣ ਬਾਰੇ ਪੁੱਛਿਆ ਤਾਂ ਮਹਿੰਦਰਪਾਲ ਸਿੰਘ ਢਿੱਲੋਂ ਨੇ ਬਕਾਇਦਾ ਹਲਫੀਆ ਬਿਆਨ ਦੇ ਕੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪਟਨਾ ਸਾਹਿਬ ਤੱਕ ਤੇ ਨਾ ਤਾਂ ਕੋਈ ਫੈਸਲਾ ਲਾਗੂ ਹੁੰਦਾ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਫੈਸਲੇ ਨੂੰ ਮੰਨਣ ਲਈ ਉਹ ਪਾਬੰਧ ਹਨ।
ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਇੱਕ ਸਿਰਮੌਰ ਤਖ਼ਤ ਹੈ ਮਹਿੰਦਰਪਾਲ ਸਿੰਘ ਢਿੱਲੋਂ ਗਿਆਨੀ ਇਕਬਾਲ ਸਿੰਘ ਧੜੇ ਦੇ ਮੈਂਬਰ ਵਜੋਂ ਜਾਣੇ ਜਾਂਦੇ ਹਨ ਅਤੇ ਇਸ ਤੋਂ ਪਹਿਲਾਂ ਜਦ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਸੀ ਕੀਤਾ ਗਿਆ।






















