ਪੜਚੋਲ ਕਰੋ
(Source: ECI/ABP News)
ਮੰਡ ਤੇ ਦਾਦੂਵਾਲ ’ਚ 'ਮਤਭੇਦ', ਬਰਗਾੜੀ ਮੋਰਚਾ ਖ਼ਤਮ ਹੋਣ ’ਤੇ ਵੱਖਰੇ ਸੁਰ
![ਮੰਡ ਤੇ ਦਾਦੂਵਾਲ ’ਚ 'ਮਤਭੇਦ', ਬਰਗਾੜੀ ਮੋਰਚਾ ਖ਼ਤਮ ਹੋਣ ’ਤੇ ਵੱਖਰੇ ਸੁਰ Disagreements in baljit singh Daduwal and dhyan singh Mand ਮੰਡ ਤੇ ਦਾਦੂਵਾਲ ’ਚ 'ਮਤਭੇਦ', ਬਰਗਾੜੀ ਮੋਰਚਾ ਖ਼ਤਮ ਹੋਣ ’ਤੇ ਵੱਖਰੇ ਸੁਰ](https://static.abplive.com/wp-content/uploads/sites/5/2018/12/11202349/daduwal.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਬਰਗਾੜੀ ਮੋਰਚੀ ਖ਼ਤਮ ਹੋਣ ਬਾਅਦ ਮੋਰਚੇ ਦੇ ਦੋ ਵੱਡੇ ਚਿਹਰੇ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਮੋਚਰੇ ਤੋਂ ਬਾਅਦ ਵੱਖਰੇ-ਵੱਖਰੇ ਨਜ਼ਰ ਆ ਰਹੇ ਹਨ। ਯਾਦ ਰਹੇ ਕਿ ਐਤਵਾਰ ਨੂੰ ਇਨਸਾਫ਼ ਮੋਰਚੇ ਦੇ ਲੀਡਰਾਂ ਨੇ ਬਰਗਾੜੀ ਵਿੱਚ ਧਰਨਾ ਖਤਮ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਐਲਾਨ ਕੀਤਾ ਸੀ। ਅੱਜ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਸੰਗਤਾਂ ਨਾਲ ਦਿਨ ਵੇਲੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਚਲੇ ਗਏ ਪਰ ਬਲਜੀਤ ਸਿੰਘ ਦਾਦੂਵਾਲ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ।
ਇਹ ਵੀ ਪੜ੍ਹੋ- ਅਜੇ ਚੈਨ ਨਾਲ ਨਹੀਂ ਬੈਠਣਗੇ ਬਰਗਾੜੀ ਮੋਰਚੇ ਦੇ ਲੀਡਰ, 20 ਦਸੰਬਰ ਨੂੰ ਬੁਲਾਈ ਮੀਟਿੰਗ
ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਮੋਰਚੇ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ ਪਰ ਉੱਧਰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਸਰਕਾਰ ਤੋਂ ਸੰਤੁਸ਼ਟ ਦਿਖਾਈ ਦਿੱਤੇ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਮੰਡ ਨੇ ਐਲਾਨ ਕੀਤਾ ਕਿ 20 ਦਸੰਬਰ ਨੂੰ ਅਗਲੀ ਮੀਟਿੰਗ ਹੋਵੇਗੀ ਜਿਸ ਵਿੱਚ ਬਰਗਾੜੀ ਮੋਰਚੇ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਵਿਚਾਰ ਕੀਤੀ ਜਾਵੇਗੀ। ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਇੱਥੇ ਨਾ ਆਉਣ ਬਾਰੇ ਮੰਡ ਨੇ ਕਿਹਾ ਸੀ ਕਿ ਦਾਦੂਵਾਲ ਅੱਜ ਦੀਵਾਨਾਂ ਵਿੱਚ ਰੁੱਝੇ ਸਨ। ਇਸ ਕਰਕੇ ਉਹ ਇੱਥੇ ਨਹੀਂ ਪੁੱਜ ਸਕੇ ਪਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ। ਪਰ ਬਲਜੀਤ ਸਿੰਘ ਦਾਦੂਵਾਲ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ।
ਇਹ ਵੀ ਪੜ੍ਹੋ- ਬਰਗਾੜੀ ਇਨਸਾਫ਼ ਮੋਰਚਾ ਦੇ ਗੁਰੂ ਨਗਰੀ ਵੱਲ ਚਾਲੇ, ਚੱਪੇ-ਚੱਪੇ 'ਤੇ ਪੁਲਿਸ
ਮੰਡ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਇਹ ਮੋਰਚਾ ਚੁੱਕਿਆ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਛੇਤੀ ਹੀ ਹੋ ਜਾਵੇਗੀ ਜਿਨ੍ਹਾਂ ਦੀ ਲਿਸਟ ਸਰਕਾਰ ਨੂੰ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀ ਚੈਨ ਨਾਲ ਨਹੀਂ ਬੈਠਣਗੇ। ਪੰਜਾਬ ਦੀਆਂ ਮੰਗਾਂ ਲਈ ਸਮੇਂ ਸਮੇਂ 'ਤੇ ਉਹ ਸੰਘਰਸ਼ ਕਰਦੇ ਰਹਿਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)